ਗਰੁੱਪ ''ਚ ਅਸ਼ਲੀਲ ਵੀਡੀਓ ਪਾ ਕੇ ਫਸੇ ਸਾਬਕਾ ਸੰਸਦ ਮੈਂਬਰ, ਆਈ. ਜੀ. ਕੋਲ ਪੁੱਜਿਆ ਮਾਮਲਾ

09/16/2017 1:29:38 PM

ਲੁਧਿਆਣਾ : ਫਤਿਹਗੜ੍ਹ ਸਾਹਿਬ ਦੇ ਸਾਬਕਾ ਸੰਸਦ ਮੈਂਬਰ ਹਰਿੰਦਰ ਸਿੰਘ ਖਾਲਸਾ ਦੇ ਵਟਸਐੱਪ ਨੰਬਰ ਤੋਂ ਵਾਇਰਲ ਹੋਈ ਅਸ਼ਲੀਲ ਵੀਡੀਓ ਨੂੰ ਲੈ ਕੇ ਹੰਗਾਮਾ ਸ਼ੁਰੂ ਹੋ ਗਿਆ ਹੈ। ਸਮਰਾਲੇ ਦੀ ਇਕ ਔਰਤ ਨੇ ਡਿਪਟੀ ਇੰਸਪੈਕਟਰ ਜਨਰਲ ਨਾਲ ਮੁਲਾਕਾਤ ਕਰਕੇ ਸੰਸਦ ਮੈਂਬਰ ਦੇ ਖਿਲਾਫ ਦੋਸ਼ ਲਾਇਆ ਹੈ ਕਿ ਉਨ੍ਹਾਂ ਨੇ ਆਪਣੇ ਨੰਬਰ ਤੋਂ ਅਸ਼ਲੀਲ ਵੀਡੀਓ ਭੇਜੀ ਹੈ। ਅਜਿਹੇ 'ਚ ਉਨ੍ਹਾਂ ਖਿਲਾਫ ਅਸ਼ਲੀਲਤਾ ਫੈਲਾਉਣ ਦਾ ਕੇਸ ਦਰਜ ਕੀਤਾ ਜਾਵੇ। ਸਮਰਾਲਾ ਵਾਸੀ ਰੇਨੂ ਸੋਨੀਆ ਨੇ ਡੀ. ਆਈ. ਜੀ. ਲੁਧਿਆਣਾ ਗੁਰਚਰਨ ਸਿੰਘ ਨੂੰ ਮਿਲ ਕੇ ਸ਼ਿਕਾਇਤ ਕੀਤੀ ਹੈ ਕਿ ਸਾਬਕਾ ਸੰਸਦ ਮੈਂਬਰ ਨੇ ਵਟਸਐਪ ਗਰੁੱਪ 'ਚ ਇਕ ਅਸ਼ਲੀਲ ਫਿਲਮ ਪਾਈ, ਜੋ ਰਾਮ ਰਹੀਮ ਦੀ ਬੇਟੀ ਹਨੀਪ੍ਰੀਤ ਸਿੰਘ ਦੀ ਹੈ। ਇਸ ਗਰੁੱਪ ਦੇ ਆਈਕਨ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਵੀ ਤਸਵੀਰ ਲੱਗੀ ਹੈ। ਇਸ ਗਰੁੱਪ ਦਾ ਸੰਚਾਲਕ ਖੰਨਾ ਵਾਸੀ ਤ੍ਰਿਲੋਚਨ ਸਿੰਘ ਹੈ। ਤਸਵੀਰ ਦੇਖਣ ਤੋਂ ਬਾਅਦ ਸੋਨੀਆ ਨੇ ਇਤਰਾਜ਼ ਜ਼ਾਹਰ ਕੀਤਾ ਅਤੇ ਕਿਹਾ ਕਿ ਸਾਬਕਾ ਸੰਸਦ ਮੈਂਬਰ ਰਹੇ ਵਿਅਕਤੀ ਦੇ ਫੋਨ ਤੋਂ ਅਜਿਹੀ ਅਸ਼ਲੀਲ ਵੀਡੀਓ ਗਰੁੱਪ 'ਚ ਪਾਉਣੀ ਸ਼ੋਭਾ ਨਹੀਂ ਦਿੰਦੀ। ਸਾਬਕਾ ਸੰਸਦ ਮੈਂਬਰ ਨੂੰ ਇਹ ਵੀ ਪਤਾ ਹੈ ਕਿ ਉਹ ਵੀ ਇਸ ਗਰੁੱਪ ਦੀ ਮੈਂਬਰ ਹੈ ਅਤੇ ਉਨ੍ਹਾਂ ਦੀ ਬੇਟੀ ਬਰਾਬਰ ਹੈ। ਸੋਨੀਆ ਨੇ ਦੋਸ਼ ਲਾਇਆ ਕਿ ਸਾਬਕਾ ਸੰਸਦ ਮੈਂਬਰ ਕੁਝ ਟਿੱਪਣੀ ਕਰਨ ਦੀ ਬਜਾਏ ਗਰੁੱਪ ਛੱਡ ਕੇ ਭੱਜ ਖੜ੍ਹੇ ਹੋਏ। ਡੀ. ਆਈ. ਜੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਜ਼ਰੂਰੀ ਕਾਰਵਾਈ ਕੀਤੀ ਜਾਵੇਗੀ।


Related News