ਅਸ਼ਲੀਲ ਵੀਡੀਓ ਵਾਇਰਲ ਦੀ ਧਮਕੀ ''ਤੇ ਸਮਾਜ ਸੇਵੀ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼
Monday, Jul 30, 2018 - 11:37 AM (IST)

ਹੁਸ਼ਿਆਰਪੁਰ (ਅਮਰੀਕ ਕੁਮਾਰ) : ਹੁਸ਼ਿਆਰਪੁਰ 'ਚ ਇਕ ਸਮਾਜਸੇਵੀ ਦੱਸੇ ਜਾਂਦੇ ਰਿਸ਼ੀ ਕੁਮਰਾ ਨਾਂ ਦੇ ਵਿਅਕਤੀ ਦੀ ਕੁਝ ਲੋਕਾਂ ਨੇ ਪਹਿਲਾਂ ਜੰਮ ਕੇ ਕੁੱਟਮਾਰ ਕੀਤੀ। ਇਥੇ ਹੀ ਬਸ ਨਹੀਂ ਕੁੱਟਮਾਰ ਕਰਨ ਵਾਲਿਆ ਨੇ ਇਸ ਘਟਨਾ ਦੀ ਵੀਡੀਓ ਬਣਾਈ ਅਤੇ ਵਾਇਰਲ ਕਰ ਦਿੱਤੀ ਤੇ ਨਾਲ ਹੀ ਰਿਸ਼ੀ ਕੁਮਰਾ ਨੂੰ ਉਸਦੀ ਇਕ ਹੋਰ ਅਸ਼ਲੀਲ ਵੀਡੀਓ ਵਾਇਰਲ ਕਰਨ ਦੀ ਗੱਲ ਆਖੀ ਜਿਸ ਤੋਂ ਬਾਅਦ ਰਿਸ਼ੀ ਕੁਮਰਾ ਨੇ ਆਪਣੀ ਬੇਇਜ਼ਤੀ ਹੁੰਦੀ ਦੇਖ ਪਹਿਲਾਂ ਤਾਂ ਫੇਸਬੁੱਕ 'ਤੇ ਪੋਸਟ ਪਾ ਕੇ ਆਪਣਾ ਗੁੱਸਾ ਜ਼ਾਹਰ ਕੀਤਾ ਤੇ ਫਿਰ ਜ਼ਹਿਰੀਲੀ ਚੀਜ਼ ਨਿਗਲ ਲਈ ਜਿਸ ਤੋਂ ਬਾਅਦ ਉਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦਰਅਸਲ ਇਹ ਮਾਮਲਾ ਜਾਤੀ ਸੂਚਕ ਸ਼ਬਦਾਂ ਨੂੰ ਲੈ ਕੇ ਸ਼ੁਰੂ ਹੋਇਆ ਸੀ ਜਿਸ ਕਾਰਨ ਕੁਝ ਲੋਕਾਂ ਨੇ ਸਮਾਜ ਸੇਵੀ ਨੂੰ ਮੁਆਫੀ ਮੰਗਣ ਲਈ ਕਮੇਟੀ ਦਫਤਰ ਬੁਲਾਇਆ ਤੇ ਬਾਅਦ 'ਚ ਇਹ ਘਟਨਾ ਵਾਪਰੀ।
ਉਧਰ ਪੁਲਸ ਨੇ ਪੀੜਤ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਪੀੜਤ ਵਿਅਕਤੀ ਹੁਸ਼ਿਆਰਪੁਰ 'ਚ ਸਮਾਜਸੇਵੀ ਸੰਸਥਾ ਵੀ ਚਲਾ ਰਿਹਾ ਹੈ ਅਤੇ ਉਸ ਵੱਲੋਂ ਕੁੱਟਮਾਰ ਕਰ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।