ਵਿਧਵਾ ਨਾਲ ਅਸ਼ਲੀਲ ਹਰਕਤਾਂ ਕਰਨ ''ਤੇ ਮਾਮਲਾ ਦਰਜ
Monday, Feb 12, 2018 - 11:40 AM (IST)
ਸੰਗਰੂਰ (ਵਿਵੇਕ ਸਿੰਧਵਾਨੀ, ਗੋਇਲ) — ਇਕ ਵਿਧਵਾ ਨਾਲ ਜ਼ਬਰਦਸਤੀ ਦੀ ਕੋਸ਼ਿਸ਼ ਕਰਨ 'ਤੇ ਅਸ਼ਲੀਲ ਹਰਕਤਾਂ ਕਰਨ 'ਤੇ ਇਕ ਵਿਅਕਤੀ ਵਿਰੁੱਧ ਥਾਣਾ ਲੌਂਗੋਵਾਲ 'ਚ ਕੇਸ ਦਰਜ ਕੀਤਾ ਗਿਆ ਹੈ।
ਸਹਾਇਕ ਥਾਣੇਦਾਰ ਬੇਅੰਤ ਸਿੰਘ ਨੇ ਦੱਸਿਆ ਕਿ ਪੀੜਤਾ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਹ ਆਪਣੀ ਦੁਕਾਨ 'ਤੇ ਬੈਠੀ ਸੀ ਤਾਂ ਦੋਸ਼ੀ ਠਾਕੁਰ ਦਾਸ ਪੁੱਤਰ ਬਾਬੂ ਰਾਮ ਵਾਸੀ ਗਾਹੂ ਪੱਤੀ ਲੌਂਗੋਵਾਲ ਨੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਦੀ ਤੇ ਅਸ਼ਲੀਲ ਹਰਕਤਾਂ ਕੀਤੀਆਂ। ਉਸ ਦੇ ਰੋਲਾ ਪਾਉਣ 'ਤੇ ਉਸ ਦੇ ਪੁੱਤਰ ਨੇ ਆ ਕੇ ਉਸ ਨੂੰ ਛੁਡਵਾਇਆ। ਦੋਸ਼ੀ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ।
