ਟਰੱਕ ''ਚੋਂ 1 ਕੁਇੰਟਲ ਭੁੱਕੀ ਬਰਾਮਦ
Thursday, Jun 28, 2018 - 06:54 AM (IST)
ਕੁਰਾਲੀ/ਮੋਰਿੰਡਾ, (ਬਠਲਾ, ਖੁਰਾਣਾ)- ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਜ਼ਿਲਾ ਪੁਲਸ ਵਲੋਂ 1 ਕੁਇੰਟਲ ਭੁੱਕੀ ਚੂਰਾ ਪੋਸਤ ਬਰਾਮਦ ਕੀਤੀ ਗਈ ਹੈ। ਰਾਜ ਬਚਨ ਸਿੰਘ ਸੰਧੂ ਪੀ. ਪੀ. ਐੱਸ. ਸੀਨੀਅਰ ਕਪਤਾਨ ਪੁਲਸ ਰੂਪਨਗਰ ਨੇ ਦੱਸਿਆ ਕਿ ਇੰਸਪੈਕਟਰ ਰਾਜਪਾਲ ਸਿੰਘ ਦੀ ਅਗਵਾਈ ਹੇਠ 26 ਜੂਨ ਨੂੰ ਬੱਸ ਅੱਡਾ ਭਿਓਰਾ ਵਿਖੇ ਪੁਲਸ ਪਾਰਟੀ ਤੇ ਐੱਸ. ਟੀ. ਐੱਫ. ਦੀ ਸਾਂਝੀ ਟੀਮ ਵਲੋਂ ਨਾਕਾਬੰਦੀ ਕਰਕੇ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਾਹੀ ਸੀ ਕਿ ਇਕ ਟਰੱਕ (ਪੀ. ਬੀ.-11-ਸੀ. ਐੱਲ. 2937) ਜੋ ਕਿ ਕੁਰਾਲੀ ਤੋਂ ਰੂਪਨਗਰ ਨੂੰ ਆ ਰਿਹਾ ਸੀ, ਦੇ ਡਰਾਈਵਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਡਰਾਈਵਰ ਟਰੱਕ ਨੂੰ ਇਕ ਸਾਈਡ 'ਤੇ ਲਾ ਕੇ ਟਰੱਕ ਵਿਚੋਂ ਉਤਰ ਕੇ ਭੱਜਣ ਲੱਗਾ, ਜਿਸ ਨੂੰ ਪੁਲਸ ਪਾਰਟੀ ਨੇ ਕਾਬੂ ਕਰ ਲਿਆ ਤੇ ਟਰੱਕ ਦੀ ਤਲਾਸ਼ੀ ਲੈਣ 'ਤੇ ਡਰਾਈਵਰ ਦੀ ਸੀਟ ਦੇ ਪਿੱਛੇ ਬਣੇ ਕੈਬਿਨ ਵਿਚੋਂ 2 ਬੋਰੀਆਂ ਭੁੱਕੀ ਬ੍ਰਾਮਦ ਹੋਈ, ਜੋ ਕਿ ਇਕ ਕੁਇੰਟਲ ਸੀ। ਡਰਾਈਵਰ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ, ਜਿਸਦੀ ਪਛਾਣ ਬਲਜੀਤ ਸਿੰਘ ਵਾਸੀ ਉੱਚਾ ਜਟਾਣਾ ਥਾਣਾ ਖਮਾਣੋਂ ਜ਼ਿਲਾ ਫਤਿਹਗੜ੍ਹ ਸਾਹਿਬ ਵਜੋਂ ਹੋਈ। ਉਸ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਹ ਇਹ ਭੁੱਕੀ ਰਾਜਸਥਾਨ ਦੇ ਕਸਬਾ ਮੰਗਲਵਾੜਾ ਤੋਂ ਲਿਆ ਕੇ ਪੰਜਾਬ ਵਿਚ ਵੇਚਦਾ ਹੈ।
