ਦਫਤਰ ''ਚ ਰੁਲ ਰਹੀਆਂ ਨੇ ਗਰੀਬਾਂ ਦੀ ਭਲਾਈ ਸਕੀਮਾਂ ਦੀਆਂ ਫਾਈਲਾਂ

Sunday, Feb 04, 2018 - 10:35 AM (IST)

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ, ਪਵਨ) - ਗਰੀਬ ਅਤੇ ਲੋੜਵੰਦ ਲੋਕਾਂ ਦੀ ਭਲਾਈ ਤੇ ਸਹਾਇਤਾ ਕਰਨ ਲਈ ਪੰਜਾਬ ਸਰਕਾਰ ਵੱਲੋਂ ਕਈ ਸਕੀਮਾਂ ਚਲਾਈਆਂ ਗਈਆਂ ਹਨ। ਇਨ੍ਹਾਂ 'ਚੋਂ ਕੁਝ ਸਕੀਮਾਂ ਦਾ ਲਾਭ ਭਲਾਈ ਵਿਭਾਗ ਪੰਜਾਬ ਰਾਹੀਂ ਲੋਕਾਂ ਨੂੰ ਮਿਲ ਰਿਹਾ ਹੈ ਪਰ ਜ਼ਿਲਾ ਭਲਾਈ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਦੇ ਇਕ ਕਮਰੇ 'ਚ ਗਰੀਬਾਂ ਦੀ ਭਲਾਈ ਲਈ ਚਲਾਈਆਂ ਗਈਆਂ ਸਕੀਮਾਂ ਦੀਆਂ ਫ਼ਾਈਲਾਂ ਰੁਲ ਰਹੀਆਂ ਹਨ, ਜਿਨ੍ਹਾਂ ਦੀ ਚੰਗੀ ਤਰ੍ਹਾਂ ਸੰਭਾਲ ਨਹੀਂ ਹੋ ਰਹੀ। 
ਇਕ ਵੱਡੇ ਕਮਰੇ 'ਚ ਕਈ ਫਾਈਲਾਂ ਹੇਠਾਂ ਜ਼ਮੀਨ 'ਤੇ ਸੁੱਟੀਆਂ ਪਈਆਂ ਸਨ, ਕੁਝ ਟੇਬਲਾਂ 'ਤੇ ਪਈਆਂ ਅਤੇ ਕੁਝ ਅਲਮਾਰੀਆਂ ਦੇ ਉਪਰ ਮਿੱਟੀ-ਘੱਟੇ ਨਾਲ ਭਰੀਆਂ ਪਈਆਂ ਹਨ। ਜ਼ਿਕਰਯੋਗ ਹੈ ਕਿ ਇਹ ਜ਼ਿਲਾ ਪੱਧਰੀ ਦਫ਼ਤਰ ਹੈ ਅਤੇ ਸਾਰੇ ਜ਼ਿਲੇ 'ਚੋਂ ਗਰੀਬ ਲੜਕੀਆਂ ਦੇ ਵਿਆਹ ਵਾਲੀਆਂ ਸ਼ਗਨ ਸਕੀਮ ਦੀਆਂ ਫਾਈਲਾਂ ਇੱਥੇ ਹੀ ਜਮ੍ਹਾ ਕਰਵਾਈਆਂ ਜਾਂਦੀਆਂ ਹਨ। ਇਕ ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਪਰ ਲਾਭਪਾਤਰੀਆਂ ਨੂੰ ਸ਼ਗਨ ਸਕੀਮ ਦੇ ਪੈਸੇ ਅਜੇ ਤੱਕ ਨਹੀਂ ਮਿਲੇ।


Related News