ਕਰਜ਼ਾ ਚੁੱਕ ਕੇ ਕੈਨੇਡਾ ਭੇਜੀ ਧੀ ਨਾਲ ਵਾਪਰਿਆ ਭਿਆਨਕ ਹਾਦਸਾ, ਜਾਣੋ ਗਰੀਬ ਕਿਸਾਨ ਦੀ ਦੁੱਖ ਭਰੀ ਕਹਾਣੀ

Saturday, Dec 18, 2021 - 10:09 AM (IST)

ਕਰਜ਼ਾ ਚੁੱਕ ਕੇ ਕੈਨੇਡਾ ਭੇਜੀ ਧੀ ਨਾਲ ਵਾਪਰਿਆ ਭਿਆਨਕ ਹਾਦਸਾ, ਜਾਣੋ ਗਰੀਬ ਕਿਸਾਨ ਦੀ ਦੁੱਖ ਭਰੀ ਕਹਾਣੀ

ਨਾਭਾ (ਜੈਨ) : ਪੰਜਾਬ ਵਿਚ ਪਿਛਲੇ 20 ਸਾਲਾਂ ਤੋਂ ਬੇਰੁਜ਼ਗਾਰੀ ਵੱਧ ਜਾਣ ਕਾਰਨ ਨੌਜਵਾਨਾਂ ’ਚ ਵਿਦੇਸ਼ਾਂ ਦੀ ਧਰਤੀ ’ਤੇ ਜਾਣ ਦਾ ਰੁਝਾਨ ਲਗਾਤਾਰ ਵੱਧਦਾ ਜਾ ਰਿਹਾ ਹੈ। ਮਾਪਿਆਂ ਨੂੰ ਕਰਜ਼ੇ ਲੈ ਕੇ ਬੱਚਿਆਂ ਨੂੰ ਵਿਦੇਸ਼ ਭੇਜਣਾ ਪੈਂਦਾ ਹੈ। ਲਾਗਲੇ ਪਿੰਡ ਦੇ ਇਕ ਗਰੀਬ ਕਿਸਾਨ ਭਗਵੰਤ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਵੀ ਆਪਣੀ ਧੀ ਮਨਜੋਤ ਕੌਰ ਨੂੰ ਬੈਂਕ ਤੋਂ 18 ਲੱਖ ਰੁਪਏ ਦਾ ਕਰਜ਼ਾ ਲੈ ਕੇ 2019 ਵਿਚ ਕੈਨੇਡਾ ਭੇਜਿਆ ਸੀ ਪਰ ਕਰਜ਼ਾ ਅਜੇ ਤੱਕ ਨਹੀਂ ਮੋੜ ਸਕਿਆ। ਉਸ ਦੀ ਧੀ ਦਾ ਕੁੱਝ ਦਿਨ ਪਹਿਲਾਂ ਫੋਨ ਆਇਆ ਕਿ ਉਸ ਨੂੰ 14 ਲੱਖ ਰੁਪਏ ਭੇਜ ਦਿਓ, ਜਿਸ ਵਿਚੋਂ 10 ਲੱਖ ਰੁਪਏ (ਭਾਰਤੀ ਕਰੰਸੀ) ਫ਼ੀਸ ਬਣਦੀ ਹੈ।

ਇਹ ਵੀ ਪੜ੍ਹੋ : ਚੰਨੀ ਸਰਕਾਰ ਦਾ ਵੱਡਾ ਫ਼ੈਸਲਾ, 'ਸਿਧਾਰਥ ਚਟੋਪਾਧਿਆਏ' ਨੂੰ ਬਣਾਇਆ ਪੰਜਾਬ ਦਾ ਨਵਾਂ ਡੀ. ਜੀ. ਪੀ.

ਭਗਵੰਤ ਸਿੰਘ ਨੇ ਰਿਹਾਇਸ਼ੀ ਮਕਾਨ 14 ਲੱਖ ਰੁਪਏ ਵਿਚ ਵੇਚ ਕੇ ਕੁੜੀ ਨੂੰ ਤੀਜੇ ਸਾਲ ਦੀ ਫ਼ੀਸ ਲਈ ਰਾਸ਼ੀ ਭੇਜ ਦਿੱਤੀ। ਇਕ ਪਾਸੇ ਭਗਵੰਤ ਸਿੰਘ ਕਰਜ਼ਾਈ ਹੋ ਗਿਆ, ਦੂਜੇ ਪਾਸੇ ਰਹਿਣ ਲਈ ਮਕਾਨ ਵੀ ਨਹੀਂ ਰਿਹਾ, ਜਿਸ ਕਾਰਨ ਭਗਵੰਤ ਸਿੰਘ ਆਪਣੀ ਪਤਨੀ ਜਸਵਿੰਦਰ ਕੌਰ ਨਾਲ ਸਹੁਰੇ ਘਰ ਆ ਗਿਆ। ਹੁਣ ਇਤਲਾਹ ਮਿਲੀ ਕਿ ਧੀ ਨਾਲ ਕੈਨੇਡਾ ’ਚ ਭਿਆਨਕ ਹਾਦਸਾ ਵਾਪਰ ਗਿਆ, ਜਿਸ ਵਿਚ ਉਹ ਗੰਭੀਰ ਜ਼ਖਮੀ ਹੋ ਗਈ ਅਤੇ ਜ਼ਿੰਦਗੀ-ਮੌਤ ਦੀ ਲੜਾਈ ਲੜ ਰਹੀ ਹੈ।

ਇਹ ਵੀ ਪੜ੍ਹੋ : ਮੋਹਾਲੀ ਦੇ ਮਦਨਪੁਰ ਚੌਂਕ ਪੁੱਜੇ 'ਨਵਜੋਤ ਸਿੱਧੂ', ਮਜ਼ਦੂਰਾਂ ਨਾਲ ਕੀਤੀ ਗੱਲਬਾਤ (ਤਸਵੀਰਾਂ)

ਭਗਵੰਤ ਸਿੰਘ ਨੇ ਕੇਂਦਰੀ ਸਰਕਾਰ, ਪੰਜਾਬ ਸਰਕਾਰ ਤੇ ਹਲਕਾ ਐੱਮ. ਪੀ. ਤੋਂ ਮੰਗ ਕੀਤੀ ਹੈ ਕਿ ਉਸ ਦੀ ਆਰਥਿਕ ਮਦਦ ਕੀਤੀ ਜਾਵੇ ਅਤੇ ਕੈਨੇਡਾ ਜਾਣ ਲਈ ਵੀਜ਼ਾ ਲਗਵਾਇਆ ਜਾਵੇ ਤਾਂ ਜੋ ਉਹ ਆਪਣੀ ਧੀ ਦੀ ਸੰਭਾਲ ਕਰ ਸਕੇ। ਪਤੀ-ਪਤਨੀ ਦੋਵੇਂ ਠੋਕਰਾਂ ਖਾ ਰਹੇ ਹਨ ਪਰ ਅਜੇ ਤੱਕ ਕਿਸੇ ਨੇ ਵੀ ਮਦਦ ਦਾ ਯਕੀਨ ਨਹੀਂ ਦਵਾਇਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News