ਗਰੀਬ ਦਾ ਆਸ਼ਿਆਨਾ ਹੋਇਆ ਢਹਿ-ਢੇਰੀ
Saturday, Aug 12, 2017 - 01:49 AM (IST)

ਗੁਰੂਹਰਸਹਾਏ, (ਗੁਲਾਟੀ)- ਪਿੰਡ ਬਸਤੀ ਮੱਘਰ ਸਿੰਘ ਵਿਖੇ ਇਕ ਗਰੀਬ ਪਰਿਵਾਰ ਦੇ ਕੱਚੇ ਕਮਰੇ ਦੀ ਕੰਧ ਡਿੱਗਣ ਨਾਲ ਪਰਿਵਾਰ ਦਾ ਆਸ਼ਿਆਨਾ ਢਹਿ ਢੇਰੀ ਹੋ ਗਿਆ। ਜਾਣਕਾਰੀ ਅਨੁਸਾਰ ਸੁਰੇਸ਼ ਕੁਮਾਰ ਪੁੱਤਰ ਸੋਹਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ ਇਕ ਹੀ ਕਮਰਾ ਸੀ ਅਤੇ ਬੀਤੇ ਦਿਨਾਂ ਵਿਚ ਹੋਈ ਬਾਰਿਸ਼ ਤੋਂ ਬਾਅਦ ਲੱਗੀ ਧੁੱਪ ਕਾਰਨ ਇਸ ਕੱਚੇ ਕਮਰੇ ਦੀ ਵੀ ਅਚਾਨਕ ਹੀ ਕੰਧ ਡਿੱਗਣ ਨਾਲ ਛੱਤ ਡਿੱਗ ਪਈ।
ਕੰਧ ਡਿੱਗਣ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਉਨ੍ਹਾਂ ਦਾ ਹੋਰ ਬਹੁਤ ਘਰੇਲੂ ਸਾਮਾਨ ਨੁਕਸਾਨਿਆ ਗਿਆ ਹੈ। ਉਸ ਨੇ ਦੱਸਿਆ ਕਿ ਉਨ੍ਹਾਂ ਦੇ ਇਸ ਕੱਚੇ ਕਮਰੇ ਬਾਰੇ ਸਰਕਾਰ ਦੇ ਅਧਿਕਾਰੀ ਲਿਖ ਕੇ ਵੀ ਲੈ ਗਏ ਸਨ ਪਰ ਉਨ੍ਹਾਂ ਨੂੰ ਸਰਕਾਰ ਪਾਸੋਂ ਕੋਈ ਸਹਾਇਤਾ ਨਹੀਂ ਮਿਲੀ।