ਗਰੀਬ ਅਪੰਗ ਵਿਅਕਤੀ ਨੂੰ ਪਾਵਰਕਾਮ ਨੇ ਦਿੱਤਾ ਵੱਡਾ ਝਟਕਾ, ਭੇਜਿਆ 32 ਹਜ਼ਾਰ ਦਾ ਬਿੱਲ, ਕੱਟਿਆ ਕੁਨੈਕਸ਼ਨ

Thursday, Jun 10, 2021 - 11:13 AM (IST)

ਗਰੀਬ ਅਪੰਗ ਵਿਅਕਤੀ ਨੂੰ ਪਾਵਰਕਾਮ ਨੇ ਦਿੱਤਾ ਵੱਡਾ ਝਟਕਾ, ਭੇਜਿਆ 32 ਹਜ਼ਾਰ ਦਾ ਬਿੱਲ, ਕੱਟਿਆ ਕੁਨੈਕਸ਼ਨ

ਗੁਰਦਾਸਪੁਰ (ਹਰਮਨ) - ਗੁਰਦਾਸਪੁਰ ਨੇੜਲੇ ਪਿੰਡ ਔਜਲੇ ਵਿਖੇ ਇਕ ਅਪੰਗ ਵਿਅਕਤੀ ਨੂੰ ਪਾਵਰਕਾਮ ਦੀ ਤਿੱਬੜ ਸਬ-ਡਵੀਜ਼ਨ ਵੱਲੋਂ ਭੇਜੇ ਗਏ 32,360 ਰੁਪਏ ਦੇ ਬਿਜਲੀ ਬਿੱਲ ਨੇ ਇਕ ਗ਼ਰੀਬ ਅਪੰਗ ਵਿਅਕਤੀ ਦੇ ਹੋਸ਼ ਉਡਾ ਦਿੱਤੇ ਹਨ। ਬਿੱਲ ਜਮ੍ਹਾਂ ਨਾ ਕਰਵਾਉਣ ’ਤੇ ਉਸ ਦੇ ਘਰ ਦਾ ਬਿਜਲੀ ਕੁਨੈਕਸ਼ਨ ਵੀ ਕੱਟ ਦਿੱਤਾ ਗਿਆ, ਜਿਸ ਕਾਰਨ ਵਿਅਕਤੀ ਨੂੰ ਬਹੁਤ ਪਰੇਸ਼ਾਨੀਆਂ ਹੋ ਰਹੀਆਂ ਹਨ। 

ਪੜ੍ਹੋ ਇਹ ਵੀ ਖ਼ਬਰ - ਮਾਂ ਨੇ ਫੋਨ ਚਲਾਉਣ ਤੋਂ ਕੀਤਾ ਮਨ੍ਹਾ ਤਾਂ ਦੋ ਭੈਣਾਂ ਦੇ ਇਕਲੌਤੇ ਭਰਾ ਨੇ ਛੱਡਿਆ ਘਰ, 13 ਦਿਨਾਂ ਬਾਅਦ ਮਿਲੀ ਲਾਸ਼

ਇਸ ਸਬੰਧੀ ਵੀਰ ਚੰਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ 60 ਫੀਸਦੀ ਅੰਹਗੀਣ ਹੈ, ਜਿਸ ਦੇ ਘਰ ਦਾ ਬਿਜਲੀ ਬਿੱਲ ਮੁਆਫ਼ ਹੈ। ਉਸ ਨੇ ਕਿਹਾ ਕਿ ਪਾਵਰਕਾਮ ਨੇ ਉਸ ਨੂੰ 32 ਹਜ਼ਾਰ 360 ਰੁਪਏ ਦਾ ਬਿੱਲ ਭੇਜ ਦਿੱਤਾ ਹੈ ਅਤੇ ਉਸ ਵੱਲੋਂ ਬਿੱਲ ਜਮ੍ਹਾ ਨਾ ਕਰਵਾਏ ਜਾਣ ਕਾਰਨ 6 ਦਿਨਾਂ ਤੋਂ ਕੁਨੈਕਸ਼ਨ ਵੀ ਕੱਟ ਦਿੱਤਾ ਹੈ। ਉਸ ਨੇ ਦੱਸਿਆ ਕਿ ਉਹ ਸਬੰਧਤ ਬਿਜਲੀ ਅਧਿਕਾਰੀਆਂ ਨੂੰ ਮਿਲ ਕੇ ਫਰਿਆਦ ਕਰ ਚੁੱਕਾ ਹੈ ਪਰ ਇਸ ਦੇ ਬਾਵਜੂਦ ਨਾ ਤਾਂ ਕੁਨੈਕਸ਼ਨ ਜੋੜਿਆ ਗਿਆ ਹੈ ਅਤੇ ਨਾ ਹੀ ਬਿੱਲ ਮੁਆਫ਼ ਕੀਤਾ ਗਿਆ ਹੈ। 

ਪੜ੍ਹੋ ਇਹ ਵੀ ਖ਼ਬਰ - Surya Grahan 2021: ਭਾਰਤ ’ਚ ਅੱਜ ਲਗੇਗਾ ‘ਸੂਰਜ ਗ੍ਰਹਿਣ’, ਜਾਣੋ ਇਸ ਮੌਕੇ ਕੀ ਕਰੀਏ ਤੇ ਕਿਨ੍ਹਾਂ ਗੱਲਾਂ ਦਾ ਰੱਖੀਏ ਧਿਆਨ

ਉਸ ਨੇ ਦੱਸਿਆ ਕਿ ਉਸ ਦੇ ਘਰ ਵਿੱਚ ਏਨਾ ਲੋਡ ਹੀ ਨਹੀਂ ਹੈ, ਜਿਸ ਕਾਰਨ ਉਸ ਦਾ ਏਨਾ ਜ਼ਿਆਦਾ ਬਿੱਲ ਆ ਸਕੇ। ਉਸ ਨੇ ਪਾਵਰਕਾਮ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਸ ਦਾ ਬਿੱਲ ਮੁਆਫ਼ ਕਰ ਕੇ ਕੁਨੈਕਸ਼ਨ ਜੋੜਿਆ ਜਾਵੇ।

ਪੜ੍ਹੋ ਇਹ ਵੀ ਖ਼ਬਰ - ਪੰਜਾਬ ਦੇ ਇਸ ਜ਼ਿਲ੍ਹੇ ’ਚ 1927 ਤੋਂ ਬਣ ਰਹੀ 'ਸਪੈਸ਼ਲ ਲੱਸੀ', ਪੀਣ ਲਈ ਆਉਂਦੀਆਂ ਨੇ ਦੂਰ ਤੋਂ ਵੱਡੀਆਂ ਹਸਤੀਆਂ (ਵੀਡੀਓ) 


author

rajwinder kaur

Content Editor

Related News