ਗਰੀਬਾਂ ਦੀ ਕਣਕ ਚੋਰੀ ਕਰਨ ਵਾਲੇ ਡਿਪੂ ਹੋਲਡਰ ਦਾ ਪਰਦਾਫਾਸ਼

Friday, Sep 04, 2020 - 04:03 PM (IST)

ਗਰੀਬਾਂ ਦੀ ਕਣਕ ਚੋਰੀ ਕਰਨ ਵਾਲੇ ਡਿਪੂ ਹੋਲਡਰ ਦਾ ਪਰਦਾਫਾਸ਼

ਸੁਲਤਾਨਪੁਰ ਲੋਧੀ (ਗੌਰਵ)— ਸਰਕਾਰ ਵੱਲੋਂ ਗਰੀਬਾਂ ਦੀ ਮਦਦ ਲਈ ਕਈ ਸਕੀਮਾਂ ਸ਼ੁਰੂ ਕੀਤੀਆਂ ਜਾਂਦੀਆਂ ਹਨ ਪਰ ਉਸ ਦੇ ਨਾਲ ਹੀ ਗਰੀਬਾਂ ਦੇ ਮੂੰਹ 'ਚੋਂ ਰੋਟੀ ਖੋਹਣ ਵਾਲੇ ਵੀ ਆਪਣੇ ਕੰਮ ਸ਼ੁਰੂ ਕਰ ਦਿੰਦੇ ਹਨ। ਅਜਿਹਾ ਹੀ ਮਾਮਲਾ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆਇਆ ਹੈ, ਜਿੱਥੇ ਲੋਕਾਂ ਵੱਲੋਂ ਗਰੀਬਾਂ 'ਚ ਵੰਡੀ ਜਾਣ ਵਾਲੀ ਕਣਕ ਚੋਰੀ ਕਰਨ ਵਾਲੇ ਡੀਪੂ ਹੋਲਡਰ ਦਾ ਪਰਦਾਫਾਸ਼ ਕੀਤਾ ਗਿਆ।
ਇਹ ਵੀ ਪੜ੍ਹੋ : ਸੁਖਪਾਲ ਖਹਿਰਾ ਨੇ ਸੁਣਾਈ ਕੋਰੋਨਾ ਬਾਰੇ ਹੱਡਬੀਤੀ

PunjabKesari

ਸੁਲਤਾਨਪੁਰ ਲੋਧੀ ਦੇ ਪਿੰਡ ਦੁਰਗਾਪੁਰ 'ਚ ਸਸਤੀ ਕਣਕ ਵੰਡਣ ਲਈ ਡਿਪੂ ਹੋਲਡਰ ਪਹੁੰਚਿਆ ਅਤੇ ਲੋਕਾਂ ਨੂੰ ਕਣਕ ਵੰਡਣੀ ਸ਼ੁਰੂ ਕੀਤੀ। ਕਣਕ ਲੈ ਕੇ ਜਾਣ ਤੋਂ ਬਾਅਦ ਜਦੋਂ ਲੋਕਾਂ ਨੇ ਫਿਰ ਘਰ ਜਾ ਕੇ ਕਣਕ ਨੂੰ ਤੋਲਿਆ ਤਾਂ 30 ਕਿਲੋ ਦੀ ਪੈਕਿੰਗ 'ਚੋਂ ਕਰੀਬ 6 ਕਿਲੋ ਕਣਕ ਘੱਟ ਨਿਕਲੀ। ਇਸ ਤੋਂ ਬਾਅਦ ਮੌਕੇ 'ਤੇ ਪਹੁੰਚ ਕੇ ਸਾਰੀਆਂ 900 ਦੇ ਕਰੀਬ ਬੋਰੀਆਂ ਦਾ ਭਾਰ ਤੋਲਿਆ ਗਿਆ ਤਾਂ ਲਗਭਗ ਕੁਝ ਬੋਰੀਆਂ ਛੱਡ ਕੇ ਬਾਕੀਆਂ 'ਚੋਂ 6 ਕਿਲੋ ਦੇ ਕਰੀਬ ਕਣਕ ਗਾਇਬ ਸੀ। ਲੋਕਾਂ ਦਾ ਦੋਸ਼ ਹੈ ਕਿ ਡਿਪੂ ਹੋਲਡਰ ਵੱਲੋਂ ਕਣਕ ਕੱਢੀ ਗਈ ਹੈ।

ਇਹ ਵੀ ਪੜ੍ਹੋ : ਜਿਸ ਨਾਲ ਖਾਧੀਆਂ ਜਿਊਣ ਮਰਨ ਦੀਆਂ ਕਸਮਾਂ, ਉਸੇ ਨੇ ਹੀ ਦਿੱਤੀ ਰੂਹ ਕੰਬਾਊ ਮੌਤ (ਤਸਵੀਰਾਂ)

PunjabKesari

ਪਿੰਡ ਵਾਸੀ ਬਲਜੀਤ ਸਿੰਘ, ਗੁਰਜਿੰਦਰ ਸਿੰਘ ਨੇ ਦੱਸਿਆ ਕਿ ਹਰ ਵਾਰ ਹੀ ਅਨਾਜ ਘੱਟ ਦਿੱਤਾ ਜਾਂਦਾ ਸੀ ਪਰ ਇਸ ਵਾਰ ਆਉਂਦੇ ਸਮੇਂ ਜਦੋਂ ਬੋਰੀਆਂ 'ਚੋਂ ਕਣਕ ਚੋਰੀ ਕੀਤੀ ਜਾਂਦੀ ਸੀ ਤਾਂ ਪਿੰਡ ਵਾਸੀਆਂ ਨੇ ਵੇਖ ਲਿਆ ਸੀ ਅਤੇ ਅੱਜ ਫੜਿਆ ਗਿਆ। ਪਿੰਡ ਵਾਸੀਆਂ ਵੱਲੋਂ ਚੋਰੀ ਫੜੇ ਜਾਣ ਤੋਂ ਬਾਅਦ ਕਣਕ ਲੈ ਕੇ ਆਏ ਮਜ਼ਦੂਰਾਂ ਨੇ ਮੰਨਿਆ ਕਿ ਉਹ ਆਉਂਦੇ ਸਮੇਂ ਚੋਰੀ ਕਰਦੇ ਸਨ ਪਰ ਦੋਸ਼ਾਂ 'ਚ ਫਸੇ ਡੀਪੂ ਹੋਲਡਰ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਝੂਠ ਦੱਸਦੇ ਹੋਏ ਉਲਟਾ ਮਜ਼ਦੂਰਾਂ 'ਤੇ ਹੀ ਦੋਸ਼ ਲਗਾ ਦਿੱਤੇ ਜਦਕਿ ਲੋਕ ਕਣਕ ਘੱਟ ਦਿੱਤੇ ਜਾਣ ਦਾ ਦੋਸ਼ ਲਗਾਉਂਦੇ ਰਹੇ। ਪਿੰਡ ਵਾਸੀਆਂ ਨੇ ਕਿਹਾ ਕਿ ਡਿਪੂ ਹੋਲਡਰ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ :  ਕੇਜਰੀਵਾਲ 'ਤੇ ਭੜਕੇ ਕੈਪਟਨ ਅਮਰਿੰਦਰ ਸਿੰਘ, ਪੰਜਾਬ ਤੋਂ ਦੂਰ ਰਹਿਣ ਦੀ ਦਿੱਤੀ ਨਸੀਹਤ


author

shivani attri

Content Editor

Related News