ਚੰਡੀਗੜ੍ਹ ਦੀਆਂ ਸੜਕਾਂ 'ਤੇ ਈ-ਰਿਕਸ਼ਾ ਚਲਾਉਂਦੀ ਹੈ ਪੂਜਾ, ਭਾਵੁਕ ਕਰ ਦੇਵੇਗੀ ਜ਼ਿੰਦਗੀ ਦੀ ਦਾਸਤਾਨ (ਤਸਵੀਰਾਂ)

Thursday, Feb 15, 2024 - 10:56 AM (IST)

ਚੰਡੀਗੜ੍ਹ (ਸ਼ੀਨਾ) : ਇਕ ਕਹਾਵਤ ਹੈ ਕਿ ਜਿਸ ਇਨਸਾਨ ਨੇ ਜ਼ਿੰਦਗੀ 'ਚ ਕੁੱਝ ਕਰ ਕੇ ਵਿਖਾਉਣਾ ਹੈ, ਉਸ ਅੱਗੇ ਬੇਸ਼ੱਕ ਹਜ਼ਾਰ ਔਂਕੜਾਂ ਆਉਣ, ਉਹ ਕਰ ਹੀ ਜਾਂਦਾ ਹੈ। ਇਸ ਦੀ ਮਿਸਾਲ ਬਣ ਰਹੀ ਹੈ, ਚੰਡੀਗੜ੍ਹ ਦੀਆਂ ਸੜਕਾਂ 'ਤੇ ਈ-ਰਿਕਸ਼ਾ ਚਲਾਉਣ ਵਾਲੀ ਪੂਜਾ। ਪੂਜਾ ਨੇ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਨਾਲ ਕਿੰਝ ਮੱਥਾ ਲਾਇਆ ਅਤੇ ਇਸ ਦਰਮਿਆਨ ਉਸ ਨੇ ਕਿਹੜੇ-ਕਿਹੜੇ ਦੁੱਖ ਸਹੇੜੇ ਹਨ, ਇਸ ਬਾਰੇ ਜਾਨਣ ਲਈ 'ਜਗਬਾਣੀ' ਦੀ ਟੀਮ ਨੇ ਪੂਜਾ ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਕੀਤੀ ਅਤੇ ਇਸ ਗੱਲ ਨੂੰ ਸਮਝਿਆ ਕਿ ਕੁੱਝ ਕਰ ਗੁਜ਼ਰਨ ਵਾਲੇ ਇਨਸਾਨ ਲਈ ਕੁੱਝ ਔਖਾ ਨਹੀਂ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਨੂੰ ਲੈ ਕੇ ਖੁੱਲ੍ਹ ਕੇ ਬੋਲੇ ਮੰਤਰੀ ਧਾਲੀਵਾਲ-ਕਿਸਾਨਾਂ ਨਾਲ ਖ਼ੁਦ ਮਿਲਣ PM ਮੋਦੀ (ਵੀਡੀਓ)

PunjabKesari
ਕੌਣ ਹੈ ਇਹ ਕੁੜੀ ਪੂਜਾ ?
ਚੰਡੀਗੜ੍ਹ ਸੈਕਟਰ-29 ਦੀ ਵਾਸੀ ਪੂਜਾ (30) ਆਪਣੇ ਪਰਿਵਾਰ ਨਾਲ ਰਹਿੰਦੀ ਹੈ। ਉਸਦੇ ਪਰਿਵਾਰ ਵਿਚ ਉਸ ਦੇ ਮਾਂ-ਪਿਓ ਤੋਂ ਇਲਾਵਾ ਇਕ ਭਰਾ ਅਤੇ ਭਾਬੀ ਵੀ ਹੈ। ਪੂਜਾ ਨੇ 5ਵੀਂ ਤੱਕ ਆਪਣੀ ਪੜ੍ਹਾਈ ਕੀਤੀ ਹੋਈ ਹੈ ਕਿਉਂਕਿ ਬਚਪਨ ਤੋਂ ਖੇਡਣ 'ਚ ਜ਼ਿਆਦਾ ਸ਼ੌਂਕ ਹੋਣ ਕਰਕੇ ਪੂਜਾ ਨੇ ਪੜ੍ਹਾਈ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਤੇ ਉਸ ਨੇ ਪੜ੍ਹਨਾ ਛੱਡ ਦਿਤਾ, ਜਿਸ ਦਾ ਪਛਤਾਵਾ ਉਸ ਨੂੰ ਅੱਜ ਵੀ ਹੁੰਦਾ ਹੈ। ਦੱਸ ਦੇਈਏ ਕਿ ਪੂਜਾ ਦਾ ਵਿਆਹ 19 ਸਾਲ ਦੀ ਉਮਰ 'ਚ ਹੋ ਗਿਆ ਸੀ ਅਤੇ ਉਸ ਦੀਆਂ 2 ਧੀਆਂ ਵੀ ਹਨ। ਪਤੀ ਵਲੋਂ ਸ਼ੱਕ ਕਰਨ ਅਤੇ ਹਰ ਰੋਜ਼ ਲੜਾਈ-ਕਲੇਸ਼ ਕਰਨ ਕਾਰਨ ਪੂਜਾ ਦਾ ਵਿਆਹ ਟਿਕ ਨਹੀਂ ਸਕਿਆ। ਪੂਜਾ ਨਾਲ ਗੱਲਬਾਤ ਕਰਦੇ ਹੋਏ ਉਸ ਨੇ ਦੱਸਿਆ ਕਿ ਉਸ ਦੇ ਵਿਆਹ ਤੋਂ ਕੁੱਝ ਮਹੀਨਿਆਂ ਬਾਅਦ ਹੀ ਉਸਦਾ ਪਤੀ ਉਸ ਨੂੰ ਚੋਰਾਂ ਵਾਂਗ ਅੱਧੀ ਰਾਤ ਨੂੰ ਛੱਡ ਕੇ ਭੱਜ ਗਿਆ ਅਤੇ ਇਕ ਸਾਲ ਬਾਅਦ ਜਦੋਂ ਪੂਜਾ ਨੇ ਧੀ ਨੂੰ ਜਨਮ ਦਿੱਤਾ ਤਾਂ ਉਹ ਵਾਪਸ ਆ ਗਿਆ।

PunjabKesari

ਇਹ ਵੀ ਪੜ੍ਹੋ : CBSE ਦੇ ਵਿਦਿਆਰਥੀਆਂ ਲਈ ਜਾਰੀ ਹੋਇਆ ਨਵਾਂ Alert, ਅੱਜ ਤੋਂ ਸ਼ੁਰੂ ਹੋ ਰਹੀਆਂ ਪ੍ਰੀਖਿਆਵਾਂ

ਇਸ ਦੌਰਾਨ ਵੀ ਉਹ ਪੂਜਾ 'ਤੇ ਕਿਸੇ ਨਾ ਕਿਸੇ ਬਹਾਨੇ ਸ਼ੱਕ ਕਰਦਾ ਅਤੇ ਕਲੇਸ਼ ਕਰਦਾ ਸੀ। 5 ਮਹੀਨੇ ਘਰ ਰਹਿਣ ਤੋਂ ਬਾਅਦ ਫਿਰ ਪੂਜਾ ਦਾ ਪਤੀ 2 ਸਾਲਾ ਲਈ ਕੀਤੇ ਗਾਇਬ ਹੋ ਗਿਆ ਅਤੇ ਉਸ ਨੇ ਇਸ ਦੌਰਾਨ ਦੂਜੀ ਧੀ ਨੂੰ ਜਨਮ ਦਿੱਤਾ। ਪੂਜਾ ਨੇ ਰੋਜ਼ ਦੇ ਕਲੇਸ਼ ਤੋਂ ਤੰਗ ਆ ਕੇ ਆਪਣੀ ਪਤੀ ਤੋਂ ਵੱਖਰੇ ਹੋਣ ਦਾ ਫ਼ੈਸਲਾ ਲੈ ਲਿਆ। ਹੁਣ ਉਹ ਆਪਣਾ ਅਤੇ ਆਪਣੀਆਂ 2 ਧੀਆਂ ਦਾ ਧਿਆਨ ਰੱਖ ਰਹੀ ਹੈ ਦੱਸਣਯੋਗ ਹੈ ਕਿ ਪੂਜਾ ਦੀ 2 ਧੀਆਂ (ਇਕ 9 ਸਾਲ ਤੇ ਇਕ 6 ਸਾਲ ਦੀ) ਨੂੰ ਉਹ ਪੜ੍ਹਾ ਰਹੀ ਹੈ।
PunjabKesari

ਕਿਉਂ ਚਲਾਉਣਾ ਸ਼ੁਰੂ ਕੀਤਾ ਆਟੋ ਰਿਕਸ਼ਾ?
ਕਈ ਜਗ੍ਹਾ 'ਤੇ ਕੰਮ ਕਰਨ ਤੋਂ ਬਾਅਦ ਵੀ ਲੋਕਾਂ ਵੱਲੋਂ ਸਹੀ ਸਲੂਕ ਨਾ ਕਰਨ 'ਤੇ ਉਸ ਨੇ ਆਪਣੇ ਕੰਮ ਦੀ ਸ਼ੁਰੂਆਤ ਕੀਤੀ। ਪੂਜਾ ਨੇ ਖ਼ੁਦ ਦਾ ਕੰਮ ਕਰਨਾ ਚਾਹਿਆ ਅਤੇ ਦੁਕਾਨ ਖੋਲ੍ਹਣ ਦੀ ਸੋਚੀ ਪਰ ਉਹ ਨਾ ਚੱਲ ਸਕੀ। ਘਰ ਵਾਲਿਆਂ ਅਤੇ ਕਰੀਬੀ ਦੋਸਤ ਵਲੋਂ ਦਿੱਤੀ ਪੈਸਿਆਂ ਦੀ ਮਦਦ ਨਾਲ ਪੂਜਾ ਨੇ ਈ-ਰਿਕਸ਼ਾ ਖ਼ਰੀਦਿਆ ਅਤੇ ਹੁਣ ਉਹ ਚੰਡੀਗ੍ਹੜ ਦੀ ਸੜਕਾਂ 'ਤੇ ਆਟੋ ਚਲਾ ਕੇ ਆਪਣੇ ਹੱਥੀਂ ਕਮਾਉਂਦੀ ਹੈ ਅਤੇ ਨਾਲ ਹੀ ਆਪਣੀਆਂ ਧੀਆਂ ਨੂੰ ਪੜ੍ਹਾ ਵੀ ਰਹੀ ਹੈ। ਪੂਜਾ ਦੇ ਇਸ ਜਜ਼ਬੇ ਨੇ ਹੋਰਾਂ ਲਈ ਆਪਣੇ ਹੱਥੀਂ ਕਮਾਉਣ ਦੀ ਚੰਗੀ ਮਿਸਾਲ ਰੱਖੀ ਹੈ। ਪੂਜਾ ਨੇ ਕਿਹਾ ਕਿ ਸਮਾਜ ਵਿਚ ਰਹਿਣ ਲਈ ਜ਼ਰੂਰੀ ਹੈ ਕਿ ਆਪਣੀ ਮਿਹਨਤ ਕਰੋ ਅਤੇ ਕਾਮਯਾਬੀ ਹਾਸਲ ਕਰੋ। ਅੱਜ ਪੂਜਾ, ਜੋ ਕਿ ਚੰਡੀਗੜ੍ਹ ਵਾਸੀ ਹੈ ਆਪਣੇ ਆਟੋ ਚਲਾਉਣ 'ਤੇ ਸ਼ਰਮ ਮਹਿਸੂਸ ਨਾ ਕਰਦੀ ਹੋਈ ਜ਼ਿੰਦਗੀ 'ਚ ਅੱਗੇ ਵੱਧ ਰਹੀ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


Babita

Content Editor

Related News