ਪੌਂਗ ਡੈਮ ''ਚ ਪਾਣੀ ਖਤਰੇ ਦੇ ਨਿਸ਼ਾਨ ਤੋਂ 20 ਫੁੱਟ ਹੇਠਾਂ

08/19/2019 4:12:52 PM

ਹਾਜੀਪੁਰ (ਜੋਸ਼ੀ)— ਮੌਸਮ ਵਿਭਾਗ ਵੱਲੋਂ 48 ਤੋਂ 72 ਘੰਟੇ ਦੇ ਲਗਾਤਾਰ ਮੀਂਹ ਦੀ ਚਿਤਾਵਨੀ ਨਾਲ ਭਾਖੜਾ ਡੈਮ 'ਚ ਪਾਣੀ ਜ਼ਿਆਦਾ ਆਉਣ ਕਾਰਨ ਫਲੱਡ ਗੇਟ ਖੋਲ੍ਹੇ ਜਾਣ ਨਾਲ ਪੰਜਾਬ ਤੋਂ ਇਲਾਵਾ ਹੋਰ ਸੂਬਿਆਂ ਦੇ ਕਈ ਜ਼ਿਲੇ ਹੜ੍ਹ ਦੀ ਲਪੇਟ 'ਚ ਹਨ। ਨਾਂ ਨਾ ਦੱਸਣ ਦੀ ਸ਼ਰਤ 'ਤੇ ਇਕ ਅਧਿਕਾਰੀ ਨੇ ਦੱਸਿਆ ਕਿ ਤਲਵਾੜਾ 'ਚ ਸਥਿਤ ਪੌਂਗ ਡੈਮ ਝੀਲ 'ਚ ਪਾਣੀ ਛੱਡੇ ਜਾਣ ਦੀਆਂ ਝੂਠੀਆਂ ਅਫਵਾਹਾਂ ਕਾਰਨ ਲੋਕਾਂ 'ਚ ਜੋ ਦਹਿਸ਼ਤ ਦਾ ਮਾਹੌਲ ਹੈ, ਉਸ ਤੋਂ ਡਰਨ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਅੱਜ ਪੌਂਗ ਡੈਮ ਝੀਲ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ 20 ਫੁੱਟ ਹੇਠਾਂ ਦਰਜ ਕੀਤਾ ਗਿਆ ਹੈ, ਇਸ ਲਈ ਅਜੇ ਪੌਂਗ ਝੀਲ ਤੋਂ ਸ਼ਾਹ ਨਹਿਰ ਬੈਰਾਜ ਦੇ ਗੇਟਾਂ ਵੱਲੋਂ ਪਾਣੀ ਛੱਡੇ ਜਾਣ ਦੀ ਕੋਈ ਸੰਭਾਵਨਾ ਨਹੀਂ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਪੌਂਗ ਡੈਮ ਝੀਲ 'ਚ 1369.40 ਫੁੱਟ ਪਾਣੀ ਨੋਟ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅੱਜ ਦੇ ਦਿਨ ਯਾਨੀ 18 ਅਗਸਤ, 2018 ਨੂੰ ਪੌਂਗ ਡੈਮ ਝੀਲ 'ਚ 1354.26 ਫੁੱਟ ਪਾਣੀ ਸੀ।


shivani attri

Content Editor

Related News