ਨੌਜਵਾਨਾਂ ਨੇ ਮਿਲ ਕੇ ਪੰਜਾਬ ਦੇ ਇਸ ਪਿੰਡ ਨੂੰ ਬਣਾਇਆ ਪਾਲੀਥਿਨ ਮੁਕਤ

Monday, Feb 10, 2020 - 06:24 PM (IST)

ਨੌਜਵਾਨਾਂ ਨੇ ਮਿਲ ਕੇ ਪੰਜਾਬ ਦੇ ਇਸ ਪਿੰਡ ਨੂੰ ਬਣਾਇਆ ਪਾਲੀਥਿਨ ਮੁਕਤ

ਜਲੰਧਰ/ਮਾਨਸਾ— ਰਾਸ਼ਟਰੀ ਪੱਧਰ 'ਤੇ ਨੇਤਾਵਾਂ ਦੇ ਮੂੰਹ 'ਚੋਂ Say No To Plastic ਵਰਗਾ ਸਲੋਗਨ ਸਿਰਫ ਰਸਮੀ ਲੱਗਦਾ ਹੈ। ਵਾਤਾਵਰਣ ਨੂੰ ਬਚਾਉਣ ਲਈ ਕਿਸੇ ਮੰਚ ਤੋਂ ਉਨ੍ਹਾਂ ਨੇ ਕਹਿ ਦਿੱਤਾ ਅਤੇ ਸਿਆਸੀ ਪੱਧਰ 'ਤੇ ਇਹ ਇਕ ਯੋਜਨਾ ਹੋ ਜਾਂਦੀ ਹੈ, ਜੋ ਸਰਕਾਰੀ ਫਾਈਲਾਂ ਅਤੇ ਭਾਸ਼ਣਾਂ 'ਚ ਰੋਜ਼ਾਨਾ ਚਲਦੀ ਰਹਿੰਦੀ ਹੈ।  ਹਕੀਕਤ ਇਹ ਹੈ ਕਿ ਅਜੇ ਤੱਕ ਦੇਸ਼ 'ਚ ਵਾਤਾਵਰਣ ਨੂੰ ਸਵੱਛ ਰੱਖਣ ਦੀ ਮੁਹਿੰਮ ਕਦੇ ਸਹੀ ਤਰੀਕੇ ਨਾਲ ਪਿੰਡ ਤੋਂ ਸ਼ਹਿਰਾਂ ਤੱਕ ਲਾਗੂ ਕਰਨ ਦੀ ਜ਼ਹਿਮਤ ਨਹੀਂ ਚੁੱਕੀ ਗਈ। ਤੁਹਾਨੂੰ ਦੱਸ ਦੇਈਏ ਅਜਿਹੀ ਹਾਲਤ 'ਚ ਪੰਜਾਬ ਦੇ ਮਾਨਸਾ ਜ਼ਿਲੇ ਦੇ ਇਕ ਨੌਜਵਾਨ ਕਲੱਬ ਨੇ ਆਪਣੇ ਛੋਟੇ ਜਿਹੇ ਪਿੰਡ ਦੇਸਾ ਭਾਈ ਦੀ ਤਸਵੀਰ ਹੀ ਬਦਲ ਦਿੱਤੀ ਹੈ। ਕਲੱਬ ਦਾ ਮਕਸਦ ਜਿੱਥੇ ਪਿੰਡ ਨੂੰ ਸਿੰਗਲ ਪਲਾਸਟਿਕ ਯੂਜ਼, ਸਟਬਲ ਬਰਨਿੰਗ ਅਤੇ ਡਰੱਗਜ਼ ਤੋਂ ਮੁਕਤ ਕਰਵਾਉਣਾ ਹੈ, ਉਥੇ ਹੀ ਦੂਜੇ ਪਾਸੇ ਟ੍ਰੀ ਪਲਾਂਟੇਸ਼ਨ ਅਤੇ ਸੜਕ ਸੁਰੱਖਿਆ ਵੀ ਇਸ ਦਾ ਮੁਹਿੰਮ ਦਾ ਅਹਿਮ ਹਿੱਸਾ ਹੈ। ਇਹ ਤੱਥ ਹੈਰਾਨੀ 'ਚ ਪਾਉਣ ਵਾਲਾ ਹੈ ਕਿ ਇਸ ਪਿੰਡ ਦੇ ਨੌਜਵਾਨਾਂ ਨੇ ਸਵੱਛ ਹਵਾ ਹਾਸਲ ਕਰਨ ਦੇ ਉਦੇਸ਼ ਨਾਲ 5 ਹਜ਼ਾਰ ਬੂਟੇ ਲਗਾਏ ਹਨ, ਜਿਨ੍ਹਾਂ ਦੀ ਬਰਾਬਰ ਦੇਖਭਾਲ ਕੀਤੀ ਜਾਂਦੀ ਹੈ।

ਇੰਝ ਮਿਲੀ ਪਲਾਸਟਿਕ ਤੋਂ ਨਿਜਾਤ
ਮਾਨਸਾ ਜ਼ਿਲਾ ਹੈੱਡਕੁਆਰਟਰ ਤੋਂ ਕਰੀਬ 10 ਕਿਲੋਮੀਟਰ ਦੀ ਦੂਰੀ 'ਤੇ ਦੇਸਾ ਭਾਈ ਪਿੰਡ 'ਚ 'ਨੌਜਵਾਨ ਏਕਤਾ ਕਲੱਬ' ਦੇ ਸਮਾਜਿਕ ਕੰਮ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਸਿੰਗਲ ਪਲਾਸਿਟਕ ਯੂਜ਼ ਨੂੰ ਰੋਕਣ ਲਈ ਕਲੱਬ ਦੇ ਨੌਜਵਾਨਾਂ ਨੇ ਪਿੰਡ ਦੇ ਇਕ ਦੁਕਾਨਦਾਰ ਤੋਂ ਪਾਲੀਥਿਨ ਬੈਗ ਬੰਦ ਕਰਨ ਦੀ ਮੰਗ ਕੀਤੀ। ਦੁਕਾਨਦਾਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ  ਦੇ ਕੋਲ ਜਿਹੜੇ ਬੈਗ ਪਏ ਹਨ, ਉਨ੍ਹਾਂ ਨੂੰ ਇਸਤੇਮਾਲ ਕਰਨ ਤੋਂ ਬਾਅਦ ਉਹ ਕਦੇ ਵੀ ਗਾਹਕਾਂ ਨੂੰ ਸਾਮਾਨ ਪਾਲੀਥਿਨ ਬੈਗ 'ਚ ਨਹੀਂ ਦੇਣਗੇ। ਕਲੱਬ ਦੀ ਮੁਹਿੰਮ ਰੰਗ ਲੈ ਕੇ ਆਈ ਅਤੇ ਪਿੰਡ 'ਚ ਹੌਲੀ-ਹੌਲੀ ਪਾਲੀਥਿਨ ਬੈਗਾਂ ਦਾ ਇਸੇਤਮਾਲ ਬੰਦ ਹੋ ਗਿਆ। ਹੁਣ ਪਿੰਡ 'ਚ ਪਾਲੀਥਿਨ ਬੈਗ ਦਾ ਇਸਤੇਮਾਲ ਬੰਦ ਹੋ ਚੁੱਕਾ ਹੈ।

PunjabKesari

ਦੁਕਾਨਾਂ 'ਚ ਨਹੀਂ ਮਿਲਦੇ ਹਨ ਤੰਬਾਕੂ ਉਤਪਾਦ
1700 ਦੀ ਆਬਾਦੀ ਵਾਲੇ ਇਸ ਪਿੰਡ 'ਚ 6 ਦੁਕਾਨਾਂ ਹਨ, ਜਿੱਥੇ ਤੰਬਾਕੂ ਦੇ ਉਤਪਾਦ ਨਹੀਂ ਮਿਲਦੇ ਹਨ। ਨੌਜਵਾਨਾਂ ਦਾ ਡਰੱਗਜ਼ ਅਤੇ ਨਸ਼ੀਲੇ ਪਦਾਰਥਾਂ ਵੱਲ ਧਿਆਨ ਨਾ ਜਾਵੇ, ਇਸ ਦੇ ਲਈ ਕਲੱਬ ਕਈ ਗਤੀਵਿਧੀਆਂ ਕਰਦਾ ਰਹਿੰਦਾ ਹੈ। ਨੌਜਵਾਨ ਸਮਾਜਿਕ ਕੰਮਾਂ 'ਚ ਰੁੱਝੇ ਰਹਿੰਦੇ ਹਨ। ਉਹ ਮੇਰਾ ਪਿੰਡ ਮੇਰਾ ਮਾਣ ਦੇ ਸਿਧਾਂਤ ਦੀ ਰਾਹ 'ਤੇ ਚੱਲ ਰਹੇ ਹਨ। ਡਰੱਗਜ਼ ਦੀ ਆਦਤ ਤੋਂ ਦੂਰ ਰਹਿਣ ਲਈ ਨੌਜਵਾਨ ਇਕ ਦੂਜੇ ਨੂੰ ਪ੍ਰੇਰਿਤ ਕਰ ਰਹੇ ਹਨ। ਗਣਤੰਤਰ ਦਿਵਸ 'ਤੇ ਕਲੱਬ ਨੂੰ ਸਮਾਜਿਕ ਕੰਮਾਂ ਲਈ ਜ਼ਿਲਾ ਪੱਧਰ 'ਤੇ 5 ਲੱਖ ਦਾ ਨਕਦੀ ਪੁਰਸਕਾਰ ਮਿਲਿਆ ਹੈ। ਨੌਜਵਾਨਾਂ ਦੀਆਂ ਕੋਸ਼ਿਸ਼ਾਂ ਸਦਕਾ ਹੀ ਪਿੰਡ ਸਾਫ-ਸੁੱਥਰਾ ਹੋ ਗਿਆ ਹੈ। ਇਕ ਸਾਲ ਪਹਿਲਾਂ ਕਲੱਬ ਨੇ ਸਫਾਈ ਕਰਨ ਦਾ ਫੈਸਲਾ ਕੀਤਾ ਸੀ ਅਤੇ ਸਾਰੀਆਂ ਰਿਹਾਇਸ਼ਾਂ ਦੀਆਂ ਕੰਧਾਂ ਨੂੰ ਰੰਗ ਕਰ ਦਿੱਤਾ ਗਿਆ ਹੈ। ਕੰਧਾਂ 'ਤੇ ਸਾਕਰਾਤਮਕ ਸੰਦੇਸ਼ ਲਿਖੇ ਹੋਏ ਹਨ।

PunjabKesari

ਪਰਾਲੀ ਸਾੜਨ ਦੇ ਮਾਮਲੇ 'ਚ 60 ਫੀਸਦੀ ਘਟਿਆ
ਕਲੱਬ ਦੇ ਸੁਰੱਖਿਅਕ 40 ਸਾਲਾ ਬਲਬੀਰ ਸਿੰਘ ਨੇ ਕਿਹਾ ਕਿ ਨਸ਼ਾ ਪੰਜਾਬ 'ਚ ਇਕ ਗੰਭੀਰ ਸਮੱਸਿਆ ਹੈ। ਅਸੀਂ ਨੌਜਵਾਨਾਂ ਨੂੰ ਇਸ ਦੀ ਲਪੇਟ 'ਚ ਆਉਣ ਤੋਂ ਬਚਾਉਣਾ ਚਾਹੁੰਦੇ ਹਾਂ। ਮਾਹੌਲ ਅਤੇ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਪਿੰਡ ਦੇ ਪਰਿਵਾਰਾਂ ਨੇ ਪੈਸਿਆਂ ਦਾ ਯੋਗਦਾਨ ਦਿੱਤਾ ਹੈ। ਸਰਪੰਚ ਕਲੱਬ ਦੀਆਂ ਗਤੀਵਿਧੀਆਂ ਦਾ ਭਰਪੂਰ ਸਮਰਥਨ ਕਰਦੇ ਹਨ। ਪਰਾਲੀ ਸਾੜਨ ਲਈ ਕਿਸਾਨਾਂ ਨੂੰ ਨੌਜਵਾਨ ਜਾਗਰੂਕ ਕਰ ਰਹੇ ਹਨ। ਕਲੱਬ ਦੀਆਂ ਕੋਸ਼ਿਸ਼ਾਂ ਨਾਲ ਪਾਰਲੀ ਸਾੜਨ 'ਚ 60 ਫੀਸਦੀ ਕਮੀ ਆਈ ਹੈ। ਸਿਹਤ ਨੂੰ ਵਾਧਾ ਦੇਣ ਦੇ ਨਾਲ ਸਵੇਰੇ ਅਤੇ ਸ਼ਾਮ ਦੀ ਸੈਰ ਸ਼ੁਰੂ ਕੀਤੀ ਹੈ, ਜਿਸ 'ਚ ਔਰਤਾਂ, ਬੱਚੇ ਅਤੇ ਬਜ਼ੁਰਗ ਸ਼ਾਮਲ ਹੁੰਦੇ ਹਨ। ਕਲੱਬ ਦੀਆਂ ਗਤੀਵਿਧੀਆਂ ਦੀ ਸ਼ਲਾਘਾ ਕਰਦੇ ਹੋਏ ਸਰਪੰਚ ਹਰਬੰਸ ਸਿੰਘ ਕਹਿੰਦੇ ਹਨ ਕਿ ਪੰਜਾਬ ਦੇ ਨੌਜਵਾਨ ਡਰੱਗਜ਼ ਦੇ ਜਾਲ 'ਚ ਫਸ ਗਏ ਹਨ ਪਰ ਮੇਰੇ ਪਿੰਡ 'ਚ ਨਸ਼ਾ ਕਰਨ ਦੀ ਆਦਤ ਬਿਲਕੁਲ ਨਹੀਂ ਹੈ। ਡੀ. ਸੀ. ਸੁਸ਼੍ਰੀ ਰਿਆਤ ਕਹਿੰਦੀ ਹੈ ਕਿ ਜਿੱਥੇ ਵੀ ਜ਼ਿਲੇ 'ਚ ਨੌਜਵਾਨ ਕਲੱਬਾਂ ਅਤੇ ਸਥਾਨਕ ਪੰਚਾਇਤ ਜਾਂ ਸਰਪੰਚ ਵਿਚਾਲੇ ਵਧੀਆ ਤਾਲਮੇਲ ਹਨ, ਉਥੋਂ ਦੇ ਨਤੀਜੇ ਵਧੀਆ ਆ ਰਹੇ ਹਨ।

PunjabKesari

ਵਿਗਿਆਨਕ ਕਚਰਾ ਪ੍ਰਬੰਧਨ ਦੀ ਸ਼ੁਰੂਆਤ
ਕਲੱਬ ਦੇ ਮੁਖੀ ਕੇਵਲ ਸਿੰਘ ਕਹਿੰਦੇ ਹਨ ਕਿ ਪਹਿਲਾਂ ਤੋਂ ਹੀ ਇਥੇ 70 ਫੀਸਦੀ ਲੋਕ ਕੱਪੜੇ ਦੀਆਂ ਥੈਲੀਆਂ ਦੀ ਵਰਤੋਂ ਕਰਦੇ ਹਨ। ਪਲਾਸਟਿਕ ਦੇ ਖਤਰਨਾਕ ਪ੍ਰਭਾਵਾਂ ਬਾਰੇ ਜਾਗਰੂਕ ਪੈਦਾ ਕਰਨਾ ਸਾਡੀ ਤਰਜੀਹ ਹੈ। ਪਿੰਡ 'ਚ ਕਰੀਬ 270 ਘਰ ਹਨ ਅਤੇ ਕਲੱਬ ਵਿਗਿਆਨਕ ਕਚਰਾ ਪ੍ਰਬੰਧਨ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ। ਇਸ ਦੇ ਲਈ ਮੋਹਾਲੀ ਸਥਿਤ ਰਾਊਂਡ ਗਲਾਸ ਫਾਊਂਡੇਸ਼ਨ ਸਾਨੂੰ ਤਕਨੀਕੀ ਜਾਣਕਾਰੀ ਦੇ ਰਿਹਾ ਹੈ। ਦੁਕਾਨਦਾਰ ਮੇਜਰ ਸਿੰਘ ਨੇ ਕਿਹਾ ਕਿ ਪਿੰਡ ਦੀਆਂ ਦੁਕਾਨਾਂ 'ਚ ਤੰਬਾਕੂ ਆਧਾਰਿਤ ਉਤਪਾਦਾਂ ਨੂੰ ਨਹੀਂ ਵੇਚਿਆ ਜਾ ਰਿਹਾ।


author

shivani attri

Content Editor

Related News