ਪੋਲੋ ਗਰਾਊਂਡ ਕੋਲ ਚੱਲੀਆਂ ਗੋਲੀਆਂ, ਲੋਕਾਂ ''ਚ ਦਹਿਸ਼ਤ ਦਾ ਮਾਹੌਲ
Saturday, Jan 04, 2020 - 10:15 AM (IST)
ਪਟਿਆਲਾ (ਬਲਜਿੰਦਰ): ਦੇਰ ਰਾਤ ਪਟਿਆਲਾ ਦੇ ਪੋਲੋ ਗਰਾਊਂਡ ਦੇ ਕੋਲ ਇਕ ਚਿਕਨ ਵਾਲੀ ਰੇਹੜੀ ਦੇ ਕੋਲ ਗੋਲੀਆਂ ਚੱਲ ਗਈਆਂ, ਜਿਸ ਵਿਚ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਅਤੇ ਮਾਲੀ ਨੁਕਸਾਨ ਨਹੀਂ ਹੋਇਆ ਹੈ ਪਰ ਸ਼ਹਿਰ ਵਿਚ ਦੋ ਧੜਿਆਂ ਵਿਚਕਾਰ ਇਕ ਸਾਲ ਤੋਂ ਚਲਦੀ ਆ ਰਹੀ ਗੈਂਗਵਾਰ ਇਸ ਦਾ ਕਾਰਨ ਦੱਸਿਆ ਜਾ ਰਿਹਾ ਹੈ।
ਇਸਦੀ ਪੁਸ਼ਟੀ ਕਰਦਿਆਂ ਡੀ. ਐੱਸ. ਪੀ. ਸਿਟੀ-1 ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਪੋਲੋ ਗਰਾਊਂਡ ਦੇ ਕੋਲ ਦੇਰ ਰਾਤ ਗੋਲੀਆਂ ਚੱਲੀਆਂ ਹਨ, ਜਿਸਦੀ ਸੀ. ਸੀ. ਟੀ. ਵੀ. ਫੁਟੇਜ਼ ਕਬਜ਼ੇ ਵਿਚ ਲੈ ਕੇ ਉਸਦੀ ਜਾਂਚ ਕੀਤੀ ਜਾ ਰਹੀ ਹੈ।