ਪੰਜਾਬੀ ਗਾਇਕ ਦੇ ਪਿਟਬੁਲ ਨੇ ਨੌਕਰ ਨੂੰ ਨੋਚਿਆ
Thursday, Jun 13, 2019 - 04:27 PM (IST)
ਭੋਗਪੁਰ— ਪੰਜਾਬੀ ਗਾਇਕ ਅਤੇ ਰੈਸਟੋਰੈਂਟ ਟੇਸਟੀ ਬਾਈਟ ਦੇ ਮਾਲਕ ਗੁਰਪ੍ਰੀਤ ਸਿੰਘ ਦੇ ਪਾਲਤੂ ਕੁੱਤੇ ਨੇ ਦੋ ਦਿਨ ਪਹਿਲਾਂ ਰੈਸਟੋਰੈਂਟ 'ਚ ਰੱਖੇ ਨੌਕਰ 'ਤੇ ਹਮਲਾ ਕਰਕੇ ਉਸ ਦਾ ਪ੍ਰਾਈਵੇਟ ਪਾਰਟੀ ਨੋਚ ਦਿੱਤਾ। ਘਟਨਾ ਸੋਮਵਾਰ ਸ਼ਾਮ ਦੀ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਸੋਮਵਾਰ ਸ਼ਾਮ ਗੁਰਪ੍ਰੀਤ ਦੀ ਮਾਂ ਕੁੱਤੇ ਨੂੰ ਲੈ ਕੇ ਰੈਸਟੋਰੈਂਟ ਦੇ ਬਾਹਰ ਸੈਰ ਕਰਵਾ ਰਹੀ ਸੀ ਕਿ ਇਸੇ ਦੌਰਾਨ ਆਏ ਰੈਸਟੋਰੈਂਟ ਦੇ ਨੌਕਰ ਨੱਛਤਰ ਸਿੰਘ 'ਤੇ ਕੁੱਤੇ 'ਤੇ ਸੰਗਲੀ ਛੁੜਵਾ ਕੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਕੁੱਤੇ ਨੇ ਨੱਛਤਰ ਦਾ ਪ੍ਰਾਈਵੇਟ ਪਾਰਟ ਤੱਕ ਨੋਚ ਦਿੱਤਾ। ਜਦੋਂ ਹੋਰ ਕਰਮਚਾਰੀਆਂ ਨੇ ਉਸ ਨੂੰ ਕੁੱਤੇ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਕੁੱਤੇ ਨੇ ਉਸ ਦੀ ਬਾਂਹ ਵੀ ਨੋਚ ਦਿੱਤੀ। ਨੌਕਰ ਨੂੰ ਲੋਕਾਂ ਨੇ ਕਿਸੇ ਤਰ੍ਹਾਂ ਛੁਡਵਾਇਆ। ਮਾਮਲੇ ਨੇ ਉਸ ਸਮੇਂ ਤੂਲ ਫੜਿਆ ਜਦੋਂ ਗਾਇਕ ਨੇ ਇਲਾਜ ਕਰਵਾਉਣ ਤੋਂ ਮਨ੍ਹਾ ਕਰ ਦਿੱਤਾ। ਨੱਛਤਰ ਦੀ ਪਤਨੀ ਸਰਬਜੀਤ ਕੌਰ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਤਾਂ ਨੱਛਤਰ ਨੂੰ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ। ਉਥੇ ਹੀ ਪੰਜਾਬੀ ਗਾਇਕ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸ਼ਿਕਾਇਤ ਦੇ ਬਾਰੇ ਉਨ੍ਹਾਂ ਨੂੰ ਕੋਈ ਸੂਚਨਾ ਨਹੀਂ ਹੈ। ਉਹ ਇਥੇ ਨਹੀਂ ਸਨ। ਉਧਰ ਥਾਣਾ ਭੋਗਪੁਰ ਦੇ ਏ. ਐੱਸ. ਆਈ. ਨਰਿੰਦਰ ਸਿੰਘ ਦਾ ਕਹਿਣਾ ਹੈ ਕਿ ਸ਼ਿਕਾਇਤ ਆਈ ਹੈ। ਜਾਂਚ ਤੋਂ ਬਾਅਦ ਕਾਰਵਾਈ ਕਰਨਗੇ।