ਪੰਜਾਬ ਵਾਸੀ ਸਾਵਧਾਨ! ਕਿਤੇ ਦਿੱਲੀ ਵਾਂਗ ਨਾ ਲੱਗ ਜਾਵੇ 'ਲਾਕਡਾਊਨ'

11/15/2021 11:57:24 AM

ਲੁਧਿਆਣਾ (ਸਲੂਜਾ, ਬਹਿਲ) : ਕੋਰੋਨਾ ਕਾਰਨ ਪਹਿਲਾਂ ਦੇਸ਼ ਸਮੇਤ ਪੰਜਾਬ ਭਰ ਦੇ ਲੋਕਾਂ ਨੂੰ ਲਗਾਤਾਰ ਕਈ ਮਹੀਨਿਆਂ ਤੱਕ ਲਾਕਡਾਊਨ ’ਚ ਰਹਿਣਾ ਪਿਆ ਪਰ ਹੁਣ ਵੱਧ ਰਹੇ ਪ੍ਰਦੂਸ਼ਣ ਕਾਰਨ ਦਿੱਲੀ ’ਚ ਕਈ ਤਰ੍ਹਾਂ ਦੀਆਂ ਪਾਬੰਦੀਆਂ ਸਮੇਤ ਲਾਕਡਾਊਨ ਲੱਗ ਗਿਆ ਹੈ। ਜਿਸ ਤਰ੍ਹਾਂ ਕਿਸਾਨਾਂ ਵੱਲੋਂ ਪਰਾਲੀ ਨੂੰ ਸਾੜਨ ਦਾ ਰੁਝਾਨ ਰੁਕ ਨਹੀਂ ਰਿਹਾ, ਉਸ ਤੋਂ ਤਾਂ ਹੁਣ ਅਜਿਹਾ ਲੱਗਣ ਲੱਗਾ ਹੈ ਕਿ ਕਿਤੇ ਦਿੱਲੀ ਵਾਂਗ ਪੰਜਾਬ ਵਿਚ ਵੀ ਪ੍ਰਦੂਸ਼ਣ ਨੂੰ ਨਕੇਲ ਪਾਉਣ ਲਈ ਲਾਕਡਾਊਨ ਨਾ ਲੱਗ ਜਾਵੇ ਕਿਉਂਕਿ ਪ੍ਰਦੂਸ਼ਣ ਦੇ ਰੂਪ ’ਚ ਵਾਤਾਵਰਣ ’ਚ ਫੈਲ ਰਹੇ ਜ਼ਹਿਰੀਲੇਪਨ ਕਾਰਨ ਲੋਕਾਂ ਵਿਚ ਸਾਹ, ਚਮੜੀ ਰੋਗ ਤੋਂ ਪੀੜਤ ਕੇਸ ਵੱਧਣ ਲੱਗੇ ਹਨ, ਜੋ ਕਿ ਚਿੰਤਾਜਨਕ ਅਤੇ ਗੰਭੀਰ ਵਿਸ਼ਾ ਹੈ।

ਇਹ ਵੀ ਪੜ੍ਹੋ : 'ਭਾਰਤ ਦਰਸ਼ਨ' ਸਪੈਸ਼ਲ ਟਰੇਨ 21 ਦਸੰਬਰ ਤੋਂ, 5 ਧਾਰਮਿਕ ਅਸਥਾਨਾਂ ਦੇ ਕਰਵਾਏ ਜਾਣਗੇ ਦਰਸ਼ਨ
ਸਰਕਾਰਾਂ ਸਿਰਫ ਬਿਆਨਬਾਜ਼ੀ ਤੱਕ ਹੀ ਸੀਮਤ
ਕਿਸਾਨ ਯੂਨੀਅਨ ਆਗੂਆਂ ਨੇ ਦੱਸਿਆ ਕਿ ਸਰਕਾਰਾਂ ਅਤੇ ਸਬੰਧਿਤ ਵਿਭਾਗ ਰੋਜ਼ਾਨਾ ਇਹ ਦਾਅਵੇ ਕਰਦੇ ਹਨ ਕਿ ਪਰਾਲੀ ਦੀ ਸੰਭਾਲ ਲਈ ਉਚਿਤ ਪ੍ਰਬੰਧ ਕੀਤੇ ਗਏ ਹਨ, ਜਦੋਂ ਕਿ ਸੱਚ ਇਹ ਹੈ ਕਿ ਇਕ ਆਮ ਸਾਧਾਰਣ ਕਿਸਾਨ ਕੋਲ ਪਰਾਲੀ ਦੀ ਸੰਭਾਲ ਲਈ ਮਹਿੰਗੀ ਮਸ਼ੀਨਰੀ ਖ਼ਰੀਦਣ ਦੀ ਸਮਰੱਥਾ ਹੀ ਨਹੀਂ ਹੈ, ਜਿਸ ਕਾਰਨ ਗਰੀਬ ਅਤੇ ਸਾਧਾਰਣ ਕਿਸਾਨ ਨੂੰ ਮਜਬੂਰੀ ਵੱਸ ਪਰਾਲੀ ਨੂੰ ਅੱਗ ਲਗਾਉਣੀ ਪੈ ਰਹੀ ਹੈ।

ਇਹ ਵੀ ਪੜ੍ਹੋ : ਸਵਾਰੀਆਂ ਚੜ੍ਹਾਉਣ ਨੂੰ ਲੈ ਕੇ ਝੜਪ, ਨਿਹੰਗ ਸਿੰਘ ਨੇ ਇੰਸਪੈਕਟਰ 'ਤੇ ਤਾਣੀ ਤਲਵਾਰ

ਦੁੱਖ ਦੀ ਗੱਲ ਇਹ ਹੈ ਕਿ ਸਰਕਾਰ ਆਪਣੀ ਨਾਲਾਇਕੀ ਕਿਸਾਨਾਂ ਸਿਰ ਪਾਉਂਦੇ ਹੋਏ ਕਿਸਾਨਾਂ ਤੋਂ ਪਰਾਲੀ ਸਾੜਨ ’ਤੇ ਜੁਰਮਾਨੇ ਵਸੂਲ ਰਹੀ ਹੈ। ਸਰਕਾਰ ਅਤੇ ਖੇਤੀ ਵਿਭਾਗ ਦੀ ਇਹ ਕਾਰਵਾਈ ਨਿੰਦਣਯੋਗ ਹੈ। ਕਿਸਾਨ ਨੇਤਾਵਾਂ ਨੇ ਦੱਸਿਆ ਕਿ ਕਣਕ ਦੀ ਬਿਜਾਈ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਪਰ ਸਰਕਾਰ ਕੋਲ ਲੋੜ ਮੁਤਾਬਕ ਡੀ. ਏ. ਪੀ. ਖ਼ਾਦ ਨਹੀਂ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਪਰਾਲੀ ਦੇ ਉੱਚਿਤ ਹੱਲ ਲਈ ਕਿਸਾਨਾਂ ਨੂੰ ਸਬਸਿਡੀ ’ਤੇ ਮਸ਼ੀਨਰੀ ਮੁਹੱਈਆ ਕਰਵਾਏ, ਕਿਸਾਨਾਂ ਦੇ ਘਰ ਸਰਕਾਰ ਦੇ ਬਿਆਨਾਂ ਨਾਲ ਭਰਨ ਵਾਲੇ ਨਹੀਂ ਹਨ।

ਇਹ ਵੀ ਪੜ੍ਹੋ : ਜਗਰਾਓਂ 'ਚ ਵੱਡੀ ਵਾਰਦਾਤ, ਜਨਮਦਿਨ ਦੀ ਪਾਰਟੀ 'ਚ ਨੌਜਵਾਨ ਦਾ ਚਾਕੂ ਮਾਰ ਕੇ ਕਤਲ
ਪ੍ਰਦੂਸ਼ਣ ਤੋਂ ਕਿਵੇਂ ਕਰੀਏ ਬਚਾਅ
ਸਿਹਤ ਮਾਹਿਰਾਂ ਮੁਤਾਬਕ ਘਰੋਂ ਨਿਕਲਣ ਤੋਂ ਪਹਿਲਾਂ ਮਾਸਕ ਜ਼ਰੂਰ ਪਹਿਨੋ। ਖ਼ਾਸ ਤੌਰ ’ਤੇ ਅਤੇ ਬਜ਼ੁਰਗਾਂ ਦਾ ਧਿਆਨ ਰੱਖੋ। ਸਰਕਾਰਾਂ ਦੇ ਨਾਲ ਸਮਾਜ ਸੇਵੀ ਜੱਥੇਬੰਦੀਆਂ ਵੀ ਪ੍ਰਦੂਸ਼ਣ ਦੀ ਰੋਕਥਾਮ ਲਈ ਇਕ-ਦੂਜੇ ਨੂੰ ਜਾਗਰੂਕ ਕਰਨ। ਪੰਜਾਬ ਸਰਕਾਰ ਦਿੱਲੀ ਸਰਕਾਰ ਦੀ ਤਰਜ਼ ’ਤੇ ਪਰਾਲੀ ਦੀ ਸੰਭਾਲ ਲਈ ਇੱਥੇ ਵੀ ਸਿਸਟਮ ਲਾਗੂ ਕਰੇ ਤਾਂ ਕਿ ਪੰਜਾਬ ਵਿਚ ਪਰਾਲੀ ਸਾੜਨ ਦੀ ਸਮੱਸਿਆ ਦਾ ਪੱਕੇ ਤੌਰ ’ਤੇ ਹੱਲ ਹੋ ਸਕੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Babita

Content Editor

Related News