ਚੰਡੀਗੜ੍ਹ ਦੀ ਹਵਾ ''ਚ ਜ਼ਹਿਰ ਘੋਲ ਰਹੇ ਵ੍ਹੀਕਲ ਤੇ ਸੁੱਕੇ ਪੱਤੇ

Monday, Apr 15, 2019 - 04:28 PM (IST)

ਚੰਡੀਗੜ੍ਹ ਦੀ ਹਵਾ ''ਚ ਜ਼ਹਿਰ ਘੋਲ ਰਹੇ ਵ੍ਹੀਕਲ ਤੇ ਸੁੱਕੇ ਪੱਤੇ

ਚੰਡੀਗੜ੍ਹ (ਵਿਜੇ) : ਦਰੱਖਤਾਂ ਦੇ ਸੁੱਕੇ ਪੱਤੇ ਅਤੇ ਵ੍ਹੀਕਲਜ਼ ਚੰਡੀਗੜ੍ਹ ਸ਼ਹਿਰ ਦੀ ਹਵਾ 'ਚ ਜ਼ਹਿਰ ਘੋਲ ਰਹੇ ਹਨ। ਇਹ ਖੁਲਾਸਾ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਸੈਂਟਰਲ ਪਾਲਿਊਸ਼ਨ ਕੰਟਰੋਲ ਬੋਰਡ ਕੋਲ ਸਬਮਿਟ ਕਰਾਏ ਗਏ 'ਐਕਸ਼ਨ ਪਲਾਨ ਫਾਰ ਕੰਟਰੋਲ ਆਫ ਏਅਰ ਪਾਲਿਊਸ਼ਨ' 'ਚ ਕੀਤਾ ਗਿਆ ਹੈ। ਇਸ ਪਲਾਨ 'ਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਸ਼ਹਿਰ ਦੀ ਆਬੋ-ਹਵਾ ਸਾਲ ਦਰ ਸਾਲ ਖਰਾਬ ਹੋ ਰਹੀ ਹੈ ਅਤੇ ਇਸ ਨੂੰ ਬਚਾਉਣ ਲਈ ਚੰਡੀਗੜ੍ਹ ਪ੍ਰਸ਼ਾਸਨ ਆਉਣ ਵਾਲੇ ਸਮੇਂ 'ਚ ਸਾਵਧਾਨੀ ਵਜੋਂ ਕੀ ਕਦਮ ਚੁੱਕਣ ਜਾ ਰਿਹਾ ਹੈ। ਚੰਡੀਗੜ੍ਹ ਦੇ ਕੁੱਲ 40.5 ਫੀਸਦੀ ਹਿੱਸੇ 'ਚ ਸਿਰਫ ਜੰਗਲੀ ਇਲਾਕਾ ਹੈ। ਸ਼ਹਿਰ ਦੀ ਕੁੱਲ ਜਨਸੰਖਿਆ ਕਰੀਬ 12 ਲੱਖ ਹੈ, ਜਦੋਂ ਕਿ ਇੱਥੇ ਵਾਹਨਾਂ ਦੀ ਗਿਣਤੀ ਲਗਭਗ 11 ਲੱਖ ਦਰਜ ਕੀਤੀ ਗਈ ਹੈ। ਲਗਾਤਾਰ ਵਧ ਰਹੀ ਜਨਸੰਖਿਆ ਅਤੇ ਵ੍ਹੀਕਲਾਂ ਦੀ ਗਿਣਤੀ ਕਾਰਨ ਏਅਰ ਪਾਲਿਊਸ਼ਨ ਪੱਧਰ ਵੀ ਤੇਜ਼ੀ ਨਾਲ ਵਧ ਰਿਹਾ ਹੈ। ਪਲਾਨ 'ਚ ਦੱਸਿਆ ਗਿਆ ਹੈ ਕਿ ਵ੍ਹੀਕਲ, ਇੰਡਸਟਰੀਜ਼, ਡੋਮੈਸਟਿਕ ਅਤੇ ਹੋਰ ਮੁੱਖ ਸਰੋਤ ਹਨ। ਚੰਡੀਗੜ੍ਹ ਕੋਲ ਸੀਮਤ ਜ਼ਮੀਨ ਹੈ। ਇਸ ਕਾਰਨ ਸ਼ਹਿਰ ਅੰਦਰ ਸੜਕਾਂ ਹੁਣ ਹੋਰ ਲੰਬੀਆਂ ਨਹੀਂ ਹੋ ਸਕਦੀਆਂ। 


author

Babita

Content Editor

Related News