ਰਾਜਨੀਤੀ ਲਈ ਨਹੀਂ ਸਗੋਂ ਮਾਤਾ-ਪਿਤਾ ਤੋਂ ਮਿਲੇ ਸੰਸਕਾਰਾਂ ਅਤੇ ਪ੍ਰਰੇਣਾ ਦੇ ਚੱਲਦੇ ਕਰਦੇ ਹਨ ਸਮਾਜ ਸੇਵਾ: ਸੋਨੂੰ ਸੂਦ

Saturday, Jul 24, 2021 - 04:39 PM (IST)

ਰਾਜਨੀਤੀ ਲਈ ਨਹੀਂ ਸਗੋਂ ਮਾਤਾ-ਪਿਤਾ ਤੋਂ ਮਿਲੇ ਸੰਸਕਾਰਾਂ ਅਤੇ ਪ੍ਰਰੇਣਾ ਦੇ ਚੱਲਦੇ ਕਰਦੇ ਹਨ ਸਮਾਜ ਸੇਵਾ: ਸੋਨੂੰ ਸੂਦ

ਮੋਗਾ (ਸੰਦੀਪ ਸ਼ਰਮਾ): ਕੋਰੋਨਾ ਕਾਲ ’ਚ ਇਸ ਮਹਾਮਾਰੀ ਦੇ ਚੱਲਦੇ ਪੈਦੇ ਹੋਏ ਗੰਭੀਰ ਹਾਲਾਤ ਅਤੇ ਇਨ੍ਹਾਂ ਨਾਲ ਜੂਝ ਰਹੇ ਲੋਕਾਂ ਦੀ ਸਹਾਇਤਾ ਕਰਨ ’ਚ ਮਸੀਹਾ ਦੇ ਰੂਪ ’ਚ ਅੱਗੇ ਆਏ ਸੋਨੂੰ ਸੂਦ ਨੇ ਜਿੱਥੇ ਦੇਸ਼ ਭਰ ’ਚ ਪ੍ਰਸਿੱਧ ਬਾਲੀਵੁੱਡ ਅਦਾਕਾਰਾ ਹੀ ਨਹੀਂ ਸਗੋਂ ਨਾਮੀ ਸਮਾਜਸੇਵੀ ਦੇ ਰੂਪ ’ਚ ਆਪਣੀ ਪਛਾਣ ਬਣਾਈ ਹੈ। ਉੱਥੇ ਇਸ ’ਚ ਉਨ੍ਹਾਂ ਤੋਂ ਪ੍ਰਰੇਣਾ ਲੈ ਰਹੇ ਸਮਾਜ ਸੇਵਾ ਕੰਮਾਂ ’ਚ ਉਨ੍ਹਾਂ ਦੀ ਭੈਣ ਮਾਲਵਿਕਾ ਸੂਦ ਸੱਚਰ ਜੀਜਾ ਗੌਤਮ ਸੱਚਰ ਵੀ ਪਿੱਛੇ ਨਹੀਂ ਹਨ ਅਤੇ ਜ਼ਿਲ੍ਹਾ ਮੋਗਾ ਹੀ ਨਹੀਂ ਸਗੋਂ ਨੇੜੇ-ਤੇੜੇ ਦੇ ਇਲਾਕੇ ’ਚ ਸੋਨੂੰ ਸੂਦ ਚੈਰਿਟ ਫਾਊਡੇਸ਼ਨ ਦੇ ਬੈਨਰ ਹੇਠ ਲੋੜਵੰਦਾਂ ਦੀ ਹਰ ਸੰਭਵ ਮਦਦ ਕਰਨ ਲਈ ਹਰ ਸਮੇਂ ਤਿਆਰ ਰਹਿੰਦੇ ਹਨ।

ਇਹ ਵੀ ਪੜ੍ਹੋ : ਪਟਿਆਲਾ ’ਚ ਹੁਣ ਹੋਣਗੇ ਸੱਤਾ ਦੇ ਦੋ ਕੇਂਦਰ, ‘ਮੋਤੀ ਮਹਿਲ’ ਦੇ ਨਾਲ ਬਣਿਆ ‘ਜੋਤੀ ਮਹਿਲ’

ਅੱਜ ਅਦਾਕਾਰ ਸੋਨੂੰ ਸੂਦ ਮੋਗਾ ’ਚ ਆਪਣੇ ਜੱਦੀ ਘਰ ’ਚ ਪਹੁੰਚੇ ਅਤੇ ਮੀਡੀਆ ਨਾਲ ਰੂ-ਬ-ਰੂ ਹੁੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਭੈਣ ਮਾਲਿਵਕਾ ਸੱਚਰ ਦਾ ਰਾਜਨੀਤੀ ’ਚ ਕੋਈ ਵਿਸ਼ੇਸ਼ ਰੁਤਬਾ ਹਾਸਲ ਕਰਨ ਲਈ ਸਮਾਜ ਸੇਵੀ ਕਾਰਜ ਨਹੀਂ ਕਰ ਰਹੇ ਸਗੋਂ ਇਨ੍ਹਾਂ ’ਚ ਉਨ੍ਹਾਂ ਦੇ ਮਾਤਾ-ਪਿਤਾ ਵਲੋਂ ਮਿਲੇ ਸੰਸਕਾਰ ਹਨ।ਲੋੜਵੰਦਾਂ ਦੀ ਸੇਵਾ ਕਰਕੇ ਉਨ੍ਹਾਂ ਨੂੰ ਸਕੂਨ ਮਿਲਦਾ ਹੈ, ਜਿਸ ਦੇ ਚੱਲਦੇ ਉਹ ਇਸ ਨੂੰ ਭਵਿੱਖ ’ਚ ਜਾਰੀ ਰੱਖਣਗੇ। ਉਨ੍ਹਾਂ ਨੇ ਕਿਹਾ ਕਿ ਇਸ ’ਚ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਵਿਸ਼ੇਸ਼ ਯੋਗਦਾਨ ਦੇਣ ਵਾਲੀ ਉਨ੍ਹਾਂ ਦੀ ਭੈਣ ਮਾਲਵਿਕਾ ’ਤੇ ਵੀ ਉਨ੍ਹਾਂ ਨੂੰ ਮਾਣ ਹੈ ਅਤੇ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਜੱਦੀ ਪਿੰਡ ਜ਼ਿਲ੍ਹਾ ਮੋਗਾ ਹੀ ਨਹੀਂ ਸਗੋਂ ਨੇੜੇ-ਤੇੜੇ ਦੇ ਇਲਾਕੇ ’ਚ ਜੇਕਰ ਕਿਸੇ ਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਹਮੇਸ਼ਾ ਸਾਥ ਦੇਣਗੇ।ਉੱਥੇ ਹੀ ਆਉਣ ਵਾਲੇ ਸਮੇਂ ’ਚ ਮੋਗਾ ਦੇ ਵਿਧਾਇਕ ਦੇ ਤੌਰ ’ਤੇ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਸਬੰਧੀ ਪਿਛਲੇ ਦਿਨਾਂ ਤੋਂ ਹੀ ਚਰਚਾਵਾਂ ਦੇ ਮਾਮਲੇ ’ਚ ਉਨ੍ਹਾਂ ਨੇ ਕਿਹਾ ਕਿ ਅਜੇ ਤੱਕ ਉਨ੍ਹਾਂ ਦਾ ਕੋਈ ਇਰਾਦਾ ਨਹੀਂ ਹੈ ਪਰ ਜੇਕਰ ਲੋਕ ਦਿਲੋਂ ਇਹ ਚਾਹੁੰਦੇ ਹਨ ਤਾਂ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ’ਚ ਅਜਿਹੇ ਹਾਲਾਤ ਬਣ ਜਾਣ।

ਇਹ ਵੀ ਪੜ੍ਹੋ : ਬਠਿੰਡਾ ’ਚ ਮਨਪ੍ਰੀਤ ਬਾਦਲ ਦਾ ਵਿਰੋਧ ਕਰਦੇ ਠੇਕਾ ਮੁਲਾਜ਼ਮਾਂ 'ਤੇ ਲਾਠੀਚਾਰਜ, ਕਈ ਗ੍ਰਿਫ਼ਤਾਰ


author

Shyna

Content Editor

Related News