ਲਾਕਡਾਊਨ ’ਚ ਵਧੀਆ ਸੇਵਾਵਾਂ ਦੇਣ ਵਾਲੇ ਅਤੇ ਕੋਰੋਨਾ ’ਤੇ ਫਤਿਹ ਪਾਉਣ ਵਾਲੇ ਪੁਲਸ ਮੁਲਾਜ਼ਮਾਂ ਨੂੰ ਕੀਤਾ ਸਨਮਾਨਿਤ
Friday, Aug 14, 2020 - 07:53 AM (IST)
ਮਹਿਤਪੁਰ, (ਸੂਦ)-ਪਿਛਲੇ ਦਿਨੀਂ ਕੋਰੋਨਾ ਵਾਇਰਸ ਕਾਰਨ ਹੋਏ ਲਾਕਡਾਊਨ ’ਚ ਜਿੱਥੇ ਲੋਕ ਆਪਣੇ ਘਰਾਂ ’ਚ ਬੰਦ ਸਨ, ਉਥੇ ਹੀ ਪੁਲਸ ਮੁਲਾਜ਼ਮ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਈਮਾਨਦਾਰੀ ਨਾਲ ਡਿਊਟੀ ਨਿਭਾਉਂਦੇ ਸਮੇਂ ਜੋ ਕੋਰੋਨਾ ਦੀ ਲਪੇਟ ’ਚ ਆ ਗਏ ਅਤੇ ਕੋਰੋਨਾ ’ਤੇ ਫਤਿਹ ਪਾ ਕੇ ਤੰਦਰੁਸਤ ਵਾਪਸ ਡਿਊਟੀ ’ਤੇ ਪਰਤੇ ਪੁਲਸ ਮੁਲਾਜ਼ਮਾਂ ਨੂੰ ਸ਼ਹੀਦ ਊਧਮ ਸਿੰਘ ਯਾਦਗਾਰ ਕਮੇਟੀ ਅਤੇ ਪ੍ਰੈੱਸ ਕਲੱਬ ਮਹਿਤਪੁਰ ਵੱਲੋਂ ਸਾਂਝੇ ਤੌਰ ’ਤੇ ਸਾਬਕਾ ਕੌਂਸਲਰ ਮਹਿੰਦਰ ਪਾਲ ਸਿੰਘ ਟੁਰਨਾ ਦੀ ਅਗਵਾਈ ’ਚ ਸਨਮਾਨਿਤ ਕੀਤਾ ਗਿਆ।
ਇਸ ਸਮਾਗਮ ’ਚ ਡੀ. ਐੱਸ. ਪੀ. ਸ਼ਾਹਕੋਟ ਵਰਿੰਦਰਪਾਲ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਪੁਲਸ ਮੁਲਾਜ਼ਮਾਂ ਦੇ ਨਾਲ-ਨਾਲ ਆਪਣੇ ਸ਼ਹਿਰ ਅਤੇ ਪਿੰਡਾਂ ਨੂੰ ਸੁੰਦਰ ਅਤੇ ਚੰਗੇ ਕਾਰਜਾਂ ਨਾਲ ਨਿਖਾਰਨ ਵਾਲੇ ਸ਼ਲਾਘਾਯੋਗ ਕੰਮਾਂ ਨੂੰ ਦੇਖਦਿਆਂ ਇਲਾਕੇ ਦੇ ਸਮਾਜਸੇਵੀ ਵਿਅਕਤੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਡੀ. ਐੱਸ. ਪੀ. ਸ਼ਾਹਕੋਟ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਮੈਂ ਸ਼ਹੀਦ ਊਧਮ ਸਿੰਘ ਯਾਦਗਾਰ ਕਮੇਟੀ ਅਤੇ ਪ੍ਰੈੱਸ ਕਲੱਬ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡਾ ਹੌਸਲਾ ਵਧਾਉਂਦੇ ਹੋਏ ਸਾਨੂੰ ਮੁਲਾਜ਼ਮਾਂ ਸਨਮਾਨਿਤ ਕਰਨ ਦਾ ਉਪਰਾਲਾ ਕੀਤਾ ਹੈ। ਇਸ ਮੌਕੇ ਐਸ. ਐੱਚ. ਓ. ਲਖਵੀਰ ਸਿੰਘ, ਇੰਸ. ਜੈ ਪਾਲ, ਸਾਬਕਾ ਪ੍ਰਧਾਨ ਰਾਜ ਕੁਮਾਰ ਜੱਗਾ, ਕਸ਼ਮੀਰੀ ਲਾਲ, ਨਿਰਮਲ ਸਿੰਘ, ਰਵਿੰਦਰ ਵਰਮਾ, ਗੁਰਦਿਆਲ ਸਿੰਘ ਬਾਜਵਾ, ਕੁਲਵਿੰਦਰ, ਗਗਨ ਮਾਨ, ਸੁਖਵਿੰਦਰ ਗਿੱਲ, ਅਰੁੂੜ ਸਿੰਘ, ਹਰਭਜਨ ਸਿੰਘ ਅਕਬਰਪੁਰ ਕਲਾਂ, ਕੁਲਦੀਪ ਸਿੰਘ ਚੰਦੀ, ਸੰਜੀਵ ਵਰਮਾ, ਪ੍ਰੈੱਸ ਕਲੱਬ ਵੱਲੋਂ ਰਾਜੇਸ਼ ਸੂਦ, ਅਸ਼ੋਕ ਚੌਹਾਨ, ਸੁਖਵਿੰਦਰ ਸਿੰਘ ਰੂਪਰਾ, ਰਜਿੰਦਰ ਸਿੰਘ (ਸੋਨੂ), ਨੀਰਜ ਵਰਮਾ, ਲਖਵਿੰਦਰ ਸਿੰਘ ਦਾਸ, ਸਬੀ ਝੰਡ ਅਤੇ ਪੁਲਸ ਮੁਲਾਜ਼ਮ ਹਾਜ਼ਰ ਸਨ।