ਰੇਹੜੀ ਤੇ ਮੋਟਰਸਾਈਕਲ ਦੀ ਹੋਈ ਟੱਕਰ ਦੌਰਾਨ ਪੁਲਸ ਮੁਲਾਜ਼ਮ ਦੀ ਮੌਤ

Thursday, Sep 16, 2021 - 02:33 AM (IST)

ਰੇਹੜੀ ਤੇ ਮੋਟਰਸਾਈਕਲ ਦੀ ਹੋਈ ਟੱਕਰ ਦੌਰਾਨ ਪੁਲਸ ਮੁਲਾਜ਼ਮ ਦੀ ਮੌਤ

ਚੌਂਕੀਮਾਨ (ਗਗਨਦੀਪ,ਰਾਜ)- ਲੁਧਿਆਣਾ-ਜਗਰਾਓਂ ਮੁੱਖ ਮਾਰਗ ’ਤੇ ਡਿਊਟੀ ’ਤੇ ਆ ਰਹੇ ਪੁਲਸ ਮੁਲਾਜ਼ਮ ਦੀ ਰੇਹੜੀ ਨਾਲ ਟਕਰਾ ਜਾਣ ਕਾਰਨ ਮੌਕੇ ’ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਮੋਗੇ ਜ਼ਿਲ੍ਹੇ ਨਾਲ ਸਬੰਧਿਤ ਪਿੰਡ ਬੁਰਜ ਹਮੀਰਾ ਦਾ ਵਸਨੀਕ ਸਿਪਾਹੀ ਰਵਨਦੀਪ ਸਿੰਘ ਜੋ ਕਿ ਪੁਲਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਵਿਖੇ ਤਾਇਨਾਤ ਸੀ। ਅੱਜ ਸਵੇਰੇ ਮੁੱਲਾਂਪੁਰ ਵਾਲੇ ਪਾਸਿਓਂ ਜਗਰਾਓਂ ਆ ਰਿਹਾ ਸੀ। ਚੌਂਕੀਮਾਨ ਸਿਟੀ ਯੂਨੀਵਰਸਿਟੀ ਨੇੜੇ ਸੜਕ ਕੰਢੇ ਖੜ੍ਹੀ ਰੇਹੜੀ ਦੇ ਚਾਲਕ ਵਲੋਂ ਰੇਹੜੀ ਚਲਾ ਲਈ ਗਈ ਅਤੇ ਜਿਉਂ ਹੀ ਰੇਹੜੀ ਸੜਕ ’ਤੇ ਚੜ੍ਹੀ ਤਾਂ ਪਿੱਛੋਂ ਆ ਰਹੇ ਰਮਨਦੀਪ ਸਿੰਘ ਸਿਪਾਹੀ ਦਾ ਮੋਟਰਸਾਈਕਲ ਰੇਹੜੀ ਨਾਲ ਜਾ ਟਕਰਾਇਆ। ਇਸ ਦੌਰਾਨ ਰੇਹੜੀ ’ਚ ਲੱਦੀਆਂ ਪਾਈਪਾਂ ਰਮਨਦੀਪ ਸਿੰਘ ਦੀ ਛਾਤੀ ’ਚ ਵੱਜੀਆਂ ਤੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਚੌਕੀ ਚੌਂਕੀਮਾਨ ਦੇ ਇੰਚਾਰਜ ਸ਼ਰਨਦੀਪ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਇਸ ਦੌਰਾਨ ਰੇਹੜੀ ਚਾਲਕ ਰੇਹੜੀ ਛੱਡ ਕੇ ਫ਼ਰਾਰ ਹੋ ਗਿਆ।

ਪੁਲਸ ਨੇ ਇਸ ਮਾਮਲੇ ’ਚ ਅਣਪਛਾਤੇ ਰੇਹੜੀ ਚਾਲਕ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।


author

Bharat Thapa

Content Editor

Related News