ਪੁਲਸ ਕਰਮਚਾਰੀ ਨੂੰ ਕਾਰ ਹੇਠ ਕੁਚਲਣ ਵਾਲੇ ਨੌਜਵਾਨਾਂ ਨੂੰ ਕਾਰ ਦੇ ਟਾਇਰ 'ਚ ਗੋਲੀ ਮਾਰ ਕੇ ਕੀਤਾ ਕਾਬੂ, ਦੇਖੋ ਵੀਡੀਓ

08/09/2022 1:13:22 AM

ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਸ਼ਹਿਰ 'ਚ ਅੱਜ ਪੁਲਸ ਵੱਲੋਂ 15 ਅਗਸਤ ਦੇ ਮੱਦੇਨਜ਼ਰ ਐੱਸ.ਐੱਚ.ਓ. ਥਾਣਾ ਸਿਟੀ ਇੰਸਪੈਕਟਰ ਮੋਹਿਤ ਧਵਨ ਦੀ ਅਗਵਾਈ ਹੇਠ ਨਾਕਾਬੰਦੀ ਕੀਤੀ ਗਈ ਤੇ ਜਦੋਂ ਬਾਂਸੀ ਗੇਟ ਦੇ ਏਰੀਏ 'ਚ ਪੁਲਸ ਨੇ ਇਕ ਸਵਿਫਟ ਕਾਰ 'ਚ ਆ ਰਹੇ 2 ਸ਼ੱਕੀ ਨੌਜਵਾਨਾਂ ਨੂੰ ਕਾਰ ਰੋਕਣ ਲਈ ਇਸ਼ਾਰਾ ਕੀਤਾ ਤਾਂ ਉਨ੍ਹਾਂ ਪੁਲਸ ਕਰਮਚਾਰੀ ਉਪਰ ਕਾਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਅਤੇ ਕਾਰ ਭਜਾ ਕੇ ਲੈ ਗਏ। ਉਨ੍ਹਾਂ ਕਈ ਹੋਰ ਲੋਕਾਂ 'ਤੇ ਵੀ ਕਾਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਇੰਨੇ 'ਚ ਇੰਸਪੈਕਟਰ ਮੋਹਿਤ ਨੇ ਆਪਣੀ ਗੱਡੀ ਉਸ ਕਾਰ ਦੇ ਪਿੱਛੇ ਲਗਾ ਲਈ। ਜਦੋਂ ਕਾਰ ਸਵਾਰ ਨਹੀਂ ਰੁਕੇ ਤਾਂ ਅਖੀਰ ਇੰਸਪੈਕਟਰ ਨੇ ਕਾਰ ਦੇ ਟਾਇਰ 'ਚ ਗੋਲੀ ਮਾਰ ਦਿੱਤੀ। ਇਸ ਦੇ ਬਾਵਜੂਦ ਕਾਰ ਚਾਲਕ ਕਾਰ ਭਜਾ ਕੇ ਲੈ ਗਏ ਤੇ ਕਾਫੀ ਦੂਰ ਜਾ ਕੇ ਪੁਲਸ ਨੇ ਕਾਰ 'ਚ ਸਵਾਰ 2 ਨੌਜਵਾਨਾਂ ਨੂੰ ਕਾਬੂ ਕਰ ਲਿਆ।

PunjabKesari

ਖ਼ਬਰ ਇਹ ਵੀ : ਕਿਸਾਨ ਮੁੜ ਧਰਨੇ 'ਤੇ, ਉਥੇ ਭਾਰੀ ਵਿਰੋਧ ਦੇ ਬਾਵਜੂਦ ਲੋਕ ਸਭਾ 'ਚ ਬਿਜਲੀ ਸੋਧ ਬਿੱਲ ਪੇਸ਼, ਪੜ੍ਹੋ TOP 10

ਐੱਸ.ਐੱਚ.ਓ. ਮੋਹਿਤ ਧਵਨ ਨੇ ਦੱਸਿਆ ਕਿ ਤਲਾਸ਼ੀ ਲੈਣ 'ਤੇ ਇਨ੍ਹਾਂ ਨੌਜਵਾਨਾਂ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਸ ਨੇ ਇਨ੍ਹਾਂ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ਹੇਠ ਆਈ.ਪੀ.ਸੀ. ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਦੀ ਚੌਕਸੀ ਨੂੰ ਦੇਖਦਿਆਂ ਲੋਕ ਹੈਰਾਨ ਰਹਿ ਗਏ। ਇੰਸਪੈਕਟਰ ਮੋਹਿਤ ਨੇ ਕਿਹਾ ਕਿ ਫਿਰੋਜ਼ਪੁਰ ਸ਼ਹਿਰ 'ਚ ਗੁੰਡਾਗਰਦੀ ਅਤੇ ਲੁੱਟ-ਮਾਰ ਕਰਨ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾਏਗੀ ਤੇ ਨਸ਼ਾ ਵੇਚਣ ਵਾਲਿਆਂ ਨੂੰ ਪੁਲਸ ਘਰੋਂ ਕੱਢ-ਕੱਢ ਕੇ ਲਿਆਏਗੀ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News