ਹੁਣ ਹੈਲਪ ਲਾਈਨ ਸ਼ਿਕਾਇਤ 'ਤੇ ਤੁਰੰਤ ਪੁੱਜੇਗੀ ਪੁਲਸ, ਆਧੁਨਿਕ ਸਹੂਲਤਾਂ ਨਾਲ ਲੈਸ ਹੋਣਗੇ ਵ੍ਹੀਕਲ

Tuesday, May 30, 2023 - 02:18 PM (IST)

ਹੁਣ ਹੈਲਪ ਲਾਈਨ ਸ਼ਿਕਾਇਤ 'ਤੇ ਤੁਰੰਤ ਪੁੱਜੇਗੀ ਪੁਲਸ, ਆਧੁਨਿਕ ਸਹੂਲਤਾਂ ਨਾਲ ਲੈਸ ਹੋਣਗੇ ਵ੍ਹੀਕਲ

ਅੰਮ੍ਰਿਤਸਰ (ਜ.ਬ) : ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਵੱਲੋਂ ਜਾਰੀ ਹਦਾਇਤਾਂ ਦੇ ਚੱਲਦਿਆਂ ਹੈਲਪ ਲਾਈਨ ਨੰਬਰ 112 ਅਤੇ 181 ਰਾਹੀਂ ਪੁਲਸ ਨੂੰ ਮਿਲਣ ਵਾਲੀਆਂ ਸ਼ਿਕਾਇਤਾਂ ਸਬੰਧੀ ਮੌਕੇ ’ਤੇ ਪੁੱਜ ਕੇ ਨਿਪਟਾਰਾ ਕਰਨ ਲਈ 13 ਈ. ਆਰ. ਵੀ. ਐਮਰਜੈਂਸੀ ਰਿਸਪਾਂਸ ਵਹੀਕਲ ਅੰਮ੍ਰਿਤਸਰ ਪੁਲਸ ਨੂੰ ਮੁਹੱਈਆ ਕਰਵਾਏ ਗਏ ਹਨ। ਇਸ ਸੰਬੰਧੀ ਡੀ. ਸੀ. ਪੀ. ਹੈੱਡਕੁਆਟਰ ਵਤਸਲਾ ਗੁਪਤਾ ਆਈ. ਪੀ. ਐੱਸ. ਵੱਲੋਂ ਕਮਿਸ਼ਨਰੇਟ ਪੁਲਸ ਦੀਆਂ ਪੰਜ ਸਬ ਡਵੀਜ਼ਨਾਂ ਵਿਚ ਫਿਲਹਾਲ ਸੱਤ ਵਹੀਕਲਾਂ ਨੂੰ ਰਵਾਨਾ ਕਰਦਿਆਂ ਇਸ ਮੁਹਿੰਮ ਦੀ ਰਸਮੀ ਸ਼ੁਰੂਆਤ ਕੀਤੀ ਗਈ।

ਇਹ ਵੀ ਪੜ੍ਹੋ- ਮਾਮੂਲੀ ਤਕਰਾਰ ਦਾ ਖ਼ੂਨੀ ਰੂਪ, ਪੁੱਤ ਦੀ ਕੁੱਟਮਾਰ ਹੁੰਦਿਆਂ ਵੇਖ ਬਚਾਉਣ ਆਏ ਪਿਓ ਨਾਲ ਵਾਪਰਿਆ ਭਾਣਾ

ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਹਨ ਇਹ ਵਹੀਕਲ : ਇਹ ਵਹੀਕਲ ਜੋ ਆਧੁਨਿਕ ਸਹੂਲਤਾਂ ਨਾਲ ਲੈਸ ਹਨ, ਵਿਚ ਤਾਇਨਾਤ ਪੁਲਸ ਦੀਆਂ ਟੀਮਾਂ ਵੱਲੋਂ ਲੋਕਾਂ ਦੀਆਂ ਹੈਲਪਲਾਈਨ ਉਪਰ ਭੇਜੀਆਂ ਸ਼ਿਕਾਇਤਾਂ ਦਾ ਮੌਕੇ ਉਪਰ ਜਾ ਕੇ ਨਿਪਟਾਰਾ ਕੀਤਾ ਜਾਵੇਗਾ। ਟੀਮਾਂ ਕੋਲ ਇਕ-ਇਕ ਟੈਬ ਹੋਵੇਗਾ ਅਤੇ ਰਿਕਾਰਡ ਦੀ ਪੂਰਤੀ ਲਈ ਲਿੰਕ ਦਿੱਤਾ ਜਾਵੇਗਾ। ਇਸ ਲਿੰਕ ਦੇ ਵਿਚ ਸ਼ਿਕਾਇਤ ਦਾ ਮੁਕੰਮਲ ਵੇਰਵਾ ਹੋਵੇਗਾ। ਇਸ ਵਹੀਕਲ ਵਿੱਚ ਚਾਰ ਕਰਮਚਾਰੀ, ਜਿੰਨ੍ਹਾਂ ਵਿਚ ਇਕ ਡਿਊਟੀ ਅਫ਼ਸਰ, ਦੋ ਲੇਡੀ ਪੁਲਸ (ਪੰਜਾਬ ਪੁਲਸ ਮਹਿਲਾ ਮਿੱਤਰ) ਤਾਇਨਾਤ ਹੋਣਗੀਆਂ।

ਇਹ ਵੀ ਪੜ੍ਹੋ- ਚੋਰੀ ਦੀਆਂ ਵਾਰਦਾਤਾਂ ਤੋਂ ਦੁਖ਼ੀ ਸਕੂਲ ਅਧਿਆਪਕ, ਗੇਟ 'ਤੇ ਸਲਿੱਪ ਲਗਾ ਚੋਰਾਂ ਨੂੰ ਕੀਤੀ ਇਹ ਅਪੀਲ

ਇਸ ਵਹੀਕਲ ਵਿਚ ਕਰਮਚਾਰੀ 24 ਘੰਟੇ ਸ਼ਿਫਟ ਮੁਤਾਬਕ ਡਿਊਟੀ ਕਰਨਗੇ। ਸਬ ਡਵੀਜ਼ਨ ਵਾਈਜ ਇਕ ਮਹਿਲਾ ਸਬ-ਇੰਸਪੈਕਟਰ ਰੈਂਕ ਇੰਚਾਰਜ ਸਮੇਤ ਕੁਲ 55 ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਈ. ਆਰ. ਵੀ 112 ਦਾ ਨੋਡਲ ਅਫ਼ਸਰ ਰਾਕੇਸ਼ ਕੁਮਾਰ (ਪੀ. ਪੀ. ਐੱਸ.) ਏ. ਸੀ. ਪੀ. ਸੀ. ਏ ਡਬਲਿਊ ਨੂੰ ਨਿਯੁਕਤ ਕੀਤਾ ਗਿਆ ਹੈ। ਡੀ. ਸੀ. ਪੀ ਹੈੱਡ ਕੁਆਰਟਰ ਵਤਸਲਾ ਗੁਪਤਾ ਨੇ ਦੱਸਿਆ ਕਿ ਇਸ ਤੋਂ ਇਲਾਵਾ 181 (ਡੈਡੀ ਕੇਟਡ ਹੈਲਪ ਲਾਈਨ ਫਾਰ ਵੂਮੈਨ) ਤੇ ਜੋਂ ਸ਼ਿਕਾਇਤਾਂ ਮਿਲਣਗੀਆਂ ਉਨ੍ਹਾਂ ਦਾ ਵੀ ਨਿਪਟਾਰਾ ਮੌਕੇ ’ਤੇ ਹੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਮੰਤਵ ਲੋਕਾਂ ਵਲੋਂ ਮਿਲੀਆਂ 112 ਉਪਰ ਸ਼ਿਕਾਇਤਾਂ ਦੇ ਨਿਪਟਾਰੇ ਨੂੰ ਤੁਰੰਤ ਯਕੀਨੀ ਬਣਾਉਣਾ ਹੈ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News