ਪੁਲਸ ਵਾਲੇ ਨੇ ਲਾਹੀ ਸਰਦਾਰ ਦੀ ਪੱਗ! ਥਾਣੇ ''ਚ ਹੋਏ ਹੱਥੋਪਾਈ (ਵੀਡੀਓ)

Wednesday, May 11, 2022 - 02:50 AM (IST)

ਅੰਮ੍ਰਿਤਸਰ : ਸਥਾਨਕ ਵਿਜੇ ਨਗਰ 'ਚ ਉਸ ਵੇਲੇ ਹਾਲਾਤ ਤਣਾਅਪੂਰਨ ਬਣ ਗਏ, ਜਦੋਂ ਇਕ ਪੁਲਸ ਮੁਲਾਜ਼ਮ ਵੱਲੋਂ ਇਕ ਸਰਦਾਰ ਬੰਦੇ ਦੀ ਪੱਗ ਲਾਹ ਦਿੱਤੀ ਜਾਂਦੀ ਹੈ। ਇਹ ਵਿਅਕਤੀ ਲੜਾਈ-ਝਗੜੇ ਦੇ ਕਿਸੇ ਮਾਮਲੇ 'ਚ ਰਾਜ਼ੀਨਾਮੇ ਲਈ ਥਾਣੇ ਪਹੁੰਚਿਆ ਸੀ, ਜਿਥੇ ਕਿਸੇ ਗੱਲ ਨੂੰ ਲੈ ਕੇ ਮਾਹੌਲ ਗਰਮਾ ਗਿਆ ਤੇ ਇਕ ਪੁਲਸ ਵਾਲੇ ਵੱਲੋਂ ਉਸ ਦੀ ਪੱਗ ਲਾਹ ਦਿੱਤੀ ਜਂਦੀ ਹੈ।

ਇਹ ਵੀ ਪੜ੍ਹੋ : 'Apple ਨੇ 2022 ਦੀ ਪਹਿਲੀ ਤਿਮਾਹੀ 'ਚ 10 ਲੱਖ 'ਮੇਡ ਇਨ ਇੰਡੀਆ' iPhone ਯੂਨਿਟ ਭੇਜੇ'

ਦਰਅਸਲ, ਵਿਜੇ ਨਗਰ ਪੁਲਸ ਚੌਕੀ 'ਚ ਨੂੰਹ-ਸੱਸ ਦੇ ਘਰੇਲੂ ਝਗੜੇ ਨੂੰ ਲੈ ਕੇ ਦੋਵੇਂ ਧਿਰਾਂ ਪੁਲਸ ਦੀ ਮੌਜੂਦਗੀ ਵਿੱਚ ਇਕ ਦੂਜੇ ਨਾਲ ਕੁੱਟਮਾਰ ਕਰਨ ਲੱਗ ਗਈਆਂ। ਦੂਜੇ ਪਾਸੇ ਕਵਰੇਜ ਕਰਨ ਆਏ ਪੱਤਰਕਾਰ ਨੇ ਵੀ ਉਸ ਨਾਲ ਮੁਨਸ਼ੀ ਵੱਲੋਂ ਕੁੱਟਮਾਰ ਕਰਨ ਦੇ ਆਰੋਪ ਲਗਾਏ ਹਨ। ਪੱਤਰਕਾਰ ਨੇ ਆਰੋਪ ਲਗਾਏ ਕਿ ਉਸ ਨਾਲ ਧੱਕਾ ਕੀਤਾ ਗਿਆ ਹੈ ਅਤੇ ਉਸ ਦੀ ਪੱਗ ਵੀ ਉਤਾਰੀ ਗਈ ਹੈ। ਇਸ ਨੂੰ ਲੈ ਕੇ ਥਾਣਾ ਇੰਚਾਰਜ ਦਾ ਕਹਿਣਾ ਹੈ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮੁਜ਼ਲਮ 'ਤੇ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਦੇਸ਼ ਨੂੰ ਸੈਮੀਕੰਡਕਟਰ ਹੱਬ ਬਣਾਉਣ ਦੀ ਦਿਸ਼ਾ 'ਚ ਮੋਦੀ ਸਰਕਾਰ, Intel, TSMC ਨਾਲ ਕਰ ਰਹੀ ਗੱਲਬਾਤ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Mukesh

Content Editor

Related News