ਪੁਲਸ ਹੱਥ ਲੱਗੀ ਵੱਡੀ ਸਫਲਤਾ, ਭੁੱਕੀ ਦੇ ਟਰੱਕ ਸਮੇਤ 3 ਦੋਸ਼ੀ ਕਾਬੂ
Friday, Dec 08, 2017 - 11:11 PM (IST)
ਸਰਦੂਲਗੜ (ਚੋਪੜਾ)- ਪੰਜਾਬ ਪੁਲਸ ਦੇ ਕਾਊਂਟਰ ਇੰਟੇਲੀਜੈਂਸ ਵਿੰਗ ਬਠਿੰਡਾ ਨੇ ਰਾਜਸਥਾਨ ਤੋਂ ਲਿਆ ਕੇ ਪੰਜਾਬ 'ਚ ਸਪਲਾਈ ਕੀਤੀ ਜਾ ਰਹੀ 15.50 ਕੁਇੰਟਲ ਚੂਰਾ ਪੋਸਤ ਭੁੱਕੀ ਦੀਆਂ ਟਰੱਕ 'ਚ ਭਰੀਆਂ 62 ਬੋਰੀਆਂ ਦੀ ਵੱਡੀ ਖੇਪ ਸਮੇਤ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਪ ਕਪਤਾਨ ਪੁਲਸ ਸੰਜੀਵ ਗੋਇਲ ਨੇ ਦੱਸਿਆ ਕਿ ਕਾਊਂਟਰ ਇੰਟੇਲੀਜੈਂਸ ਵਿੰਗ ਨੂੰ ਗੁਪਤ ਸੂਚਨਾ ਪ੍ਰਾਪਤ ਹੋਈ ਸੀ ਕਿ ਰਾਜਸਥਾਨ ਤੋਂ ਵਾਇਆ ਸਰਦੂਲਗੜ ਪੰਜਾਬ 'ਚ ਲਿਆ ਕੇ ਵੱਡੀ ਪੱਧਰ ਤੇ ਚੂਰਾ ਪੋਸਤ ਭੁੱਕੀ ਦੀ ਤੱਸਕਰੀ ਕੀਤੀ ਜਾਂਦੀ ਹੈ। ਅੱਜ ਵੀ ਟਰੱਕ ਰਾਹੀ ਵੱਡੀ ਖੇਪ ਪੰਜਾਬ 'ਚ ਲਿਆਂਦੀ ਜਾ ਰਹੀ ਹੈ, ਜਿਸ ਦੇ ਅਧਾਰ ਤੇ ਪੁਲਸ ਨੇ ਇੰਟੈਲੀਜੈਂਸ ਵਿੰਗ ਦੇ ਇੰਸਪੈਕਟਰ ਨਵੀਨ ਕੁਮਾਰ ਦੀ ਅਗਵਾਈ 'ਚ ਸਮੇਤ ਪੁਲਸ ਪਾਰਟੀ ਖੈਰਾ ਕੈਂਚੀਆ ਕੋਲ ਨਾਕਾ ਲਗਾਕੇ ਚੈਕਿੰਗ ਕੀਤਾ ਤਾਂ ਪਿੰਡ ਖੈਰਾ ਖੁਰਦ ਵਲੋਂ ਆ ਰਹੇ ਇੱਕ ਟਰੱਕ ਨੂੰ ਰੁਕਣ ਦਾ ਇਸ਼ਾਰਾ ਕੀਤਾ| ਜਿਸ 'ਚ ਤਿੰਨ ਵਿਅਕਤੀ ਲੱਖਾ ਸਿੰਘ, ਚੰਨਣ ਸਿੰਘ ਅਤੇ ਗੁਰਮੇਲ ਸਿੰਘ ਵਾਸੀ ਨੋਸਿਹਰਾ ਕਲਾਂ ਜਿਲਾ ਅਮ੍ਰਿਤਸਰ ਸਵਾਰ ਸਨ। ਟਰੱਕ ਦੀ ਤਲਾਸੀ ਲੈਣ ਤੇ ਉਸ 'ਚੋਂ 62ਬੋਰੀਆਂ ਚੁਰਾ ਪੋਸਤ ਭੁੱਕੀ ਬਰਾਮਦ ਕੀਤੀਆਂ, ਜਿੰਨਾ ਦਾ ਕੁੱਲ ਵਜਨ 15 ਕੁਇਟਲ 50 ਕਿਲੋਗ੍ਰਾਮ ਹੈ, ਜਿਸ ਦੀ ਕੀਮਤ 78 ਲੱਖ ਰੁਪਏ ਹੈ। ਜਿਨਾ ਨੂੰ ਟਾਇਰ ਟਿਊਬ 'ਚ ਕੰਮ ਆਉਣ ਵਾਲੇ ਸਫੈਦ ਪਾਉਡਰ ਦੇ ਗੱਟਿਆ ਨਾਲ ਢੱਕਿਆ ਹੋਇਆ ਸੀ। ਪੁਲਸ ਨੇ ਤਸੱਕਰੀ ਦੇ ਮੁੱਖ ਮੁਲਜਮ ਜਸਵੀਰ ਸਿੰਘ ਵਾਸੀ ਭੀਲਵਾਲ ਅਤੇ ਦਲਬੀਰ ਸਿੰਘ ਵਾਸੀ ਚੱਕ ਮਿਸਰੀ ਖਾਂ ਸਮੇਤ ਉੱਕਤ 3 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਕਾਨੁੰਨੀ ਕਾਰਵਾਈ ਸੁਰੂ ਕਰ ਦਿੱਤੀ ਹੈ

