ਖੇਤਾਂ ''ਚੋਂ ਤਾਰ ਚੋਰੀ ਕਰਨ ਵਾਲਾ ਪੁਲਸ ਅੜਿੱਕੇ
Wednesday, Sep 13, 2017 - 02:07 AM (IST)
ਸ਼ੇਰਪੁਰ, (ਅਨੀਸ਼)- ਪੁਲਸ ਨੇ ਖੇਤਾਂ ਵਿਚ ਲੱਗੀਆਂ ਮੋਟਰਾਂ ਤੋਂ ਬਿਜਲੀ ਦੀ ਤਾਰ ਚੋਰੀ ਕਰਨ ਵਾਲੇ ਵਿਅਕਤੀ ਨੂੰ ਫੜਨ ਵਿਚ ਸਫਲਤਾ ਹਾਸਲ ਕੀਤੀ ਹੈ।
ਜਾਣਕਾਰੀ ਦਿੰਦਿਆਂ ਥਾਣਾ ਸ਼ੇਰਪੁਰ ਦੇ ਪੁਲਸ ਮੁਖੀ ਹਰਸੰਦੀਪ ਸਿੰਘ ਗਿੱਲ ਨੇ ਦੱਸਿਆ ਕਿ ਜਗਸੀਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਖੇੜੀ ਖੁਰਦ ਵੱਲੋਂ ਦਰਜ ਕਰਵਾਏ ਗਏ ਬਿਆਨਾਂ ਅਨੁਸਾਰ ਉਹ ਠੇਕੇ 'ਤੇ ਜ਼ਮੀਨ ਲੈ ਕੇ ਖੇਤੀ ਕਰਦਾ ਹੈ ਅੱਜ ਉਹ ਆਪਣੀ ਮੋਟਰ ਦਾ ਆਟੋ ਕੱਟ ਬੰਦ ਕਰਨ ਲਈ ਜਦੋਂ ਖੇਤ ਵਿਚ ਗਿਆ ਤਾਂ ਉਥੇ ਦੋ ਵਿਅਕਤੀ ਤਾਰ ਜੋ ਧਰਤੀ ਵਿਚ ਦੱਬੀ ਹੋਈ ਸੀ ਨੂੰ ਧਰਤੀ 'ਚੋਂ ਪੁੱਟ ਕੇ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਸਾਨੂੰ ਦੇਖ ਕੇ ਇਕ ਵਿਅਕਤੀ ਬਿੰਦਰ ਸਿੰਘ ਪੁੱਤਰ ਭੀਮ ਸਿੰਘ ਵਾਸੀ ਕਾਲਾਬੂਲਾ ਮੌਕੇ 'ਤੇ ਭੱਜ ਗਿਆ ਤੇ ਬਿੱਕਰ ਸਿੰਘ ਉਰਫ ਵਿੱਕੀ ਪੁੱਤਰ ਭੀਮ ਸਿੰਘ ਵਾਸੀ ਕਾਲਾਬੂਲਾ ਅਸੀਂ ਮੌਕੇ 'ਤੇ ਫੜ ਲਿਆ। ਥਾਣਾ ਮੁਖੀ ਨੇ ਦੱਸਿਆ ਕਿ ਉਕਤ ਵਿਅਕਤੀ ਨੂੰ ਕਾਬੂ ਕਰ ਕੇ ਦੋਵਾਂ ਵਿਅਕਤੀਆਂ ਖਿਲਾਫ ਥਾਣਾ ਸ਼ੇਰਪੁਰ ਵਿਖੇ ਚੋਰੀ ਦਾ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
