ਪੁਲਸ ਕਰਮਚਾਰੀਆਂ ਦੇ ਲਾਂਗਰੀ ਦਾ ਸ਼ਰਮਨਾਕ ਕਾਰਾ : NRI ਦੀ ਕੋਠੀ ''ਚ ਚਲਾ ਰਿਹਾ ਸੀ ਇਹ ਗੰਦਾ ਧੰਦਾ, ਲੋਕਾਂ ਨੇ ਵੀਡੀਓ ਕੀਤੀ ਵਾਇਰਲ

Tuesday, Jul 18, 2017 - 09:21 PM (IST)

ਸਮਾਲਸਰ (ਸੁਰਿੰਦਰ) — ਸਥਾਨਕ ਕਸਬਾ ਸਮਾਲਸਰ ਦੇ ਬਿਜਲੀ ਘਰ ਦੇ ਸਾਹਮਣੇ ਵਾਲੀ ਸੜਕ 'ਤੇ ਕੋਠੇ ਗੋਲੂਕੇ 'ਚ 1 ਐੱਨ. ਆਰ. ਆਈ. ਲਕਸ਼ਮਣ ਸਿੰਘ ਉਰਫ ਬਰਾੜ ਦੀ ਕੋਠੀ 'ਚ ਸਥਾਨਕ ਲੋਕਾਂ ਵਲੋਂ ਪੁਲਸ ਮੁਲਜ਼ਮਾਂ ਦੇ ਲਾਂਗਰੀ ਸਮੇਤ 3 ਲੋਕਾਂ ਨੂੰ ਦੇਹ ਵਪਾਰ ਦੇ ਦੋਸ਼ਾਂ ਦੇ ਤਹਿਤ ਕਾਬੂ ਕਰਨ ਤੇ 1 ਦੋਸ਼ੀ ਦੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਲੋਕਾਂ ਨੇ ਕਾਬੂ ਕੀਤੇ ਵਿਅਕਤੀਆਂ ਤੇ ਲੜਕੀ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। 
ਜਾਣਕਾਰੀ ਮੁਤਾਬਕ ਐੱਨ. ਆਰ. ਆਈ. ਲਕਸ਼ਮਣ ਸਿੰਘ ਉਰਫ ਲੱਖਾ ਬਰਾੜ ਦੀ ਕੋਠੀ ਦਾ ਚਾਰਜ ਸਥਾਨਕ ਥਾਣੇ ਦੇ ਇਕ ਮੁਨਸ਼ੀ ਦੇ ਕੋਲ ਸੀ, ਜਿਸ ਦੇ ਤਬਾਦਲੇ ਮਗਰੋ ਕੋਠੀ ਦੀ ਚਾਬੀ ਦੂਜੇ ਮੁਲਾਜ਼ਮਾਂ ਦੇ ਹੱਥ ਆ ਗਈ। ਆਮ ਤੌਰ 'ਤੇ ਇਸ ਕੋਠੀ 'ਚ ਸਾਫ ਸਫਾਈ ਕਰਨ ਦੇ ਬਹਾਨੇ ਮੁਲਾਜ਼ਮਾਂ ਦਾ ਕਰਿੰਦਾ ਕੁਲਵੰਤ ਸਿੰਘ ਪੁੱਤਰ ਗੁਰਬਕਸ਼ ਸਿੰਘ ਨਿਵਾਸੀ ਮੱਲਕੇ ਚੱਕਰ ਲਗਾਉਂਦਾ ਰਹਿੰਦਾ ਸੀ। ਆਸ-ਪਾਸ ਦੇ ਲੋਕਾਂ ਨੂੰ ਡਰ ਸੀ ਕਿ ਕੁੜੀਆਂ ਨੂੰ ਇਥੇ ਲਿਆ ਕੇ ਗਲਤ ਕੰਮ ਕਰਦਾ ਹੈ। ਇਸ ਸੰਬੰਧ 'ਚ ਲੋਕਾਂ ਨੇ ਕਈ ਵਾਰ ਕੁਲਵੰਤ ਸਿੰਘ ਨੂੰ ਅਜਿਹਾ ਕਰਨ ਤੇ ਰੋਕਿਆ ਪਰ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ। ਕੁਲਵੰਤ ਸਿੰਘ ਲੜਕੀਆਂ ਦੇ ਕੋਠੀ 'ਚ ਆਉਣ ਦੇ ਹੋਰ ਕਾਰਨ ਦੱਸ ਕੇ ਗੱਲ ਟਾਲਣ ਦੀ ਕੋਸ਼ਿਸ਼ ਕਰਦਾ ਰਹਿੰਦਾ ਸੀ ਤੇ ਆਪਣੇ ਆਪ ਨੂੰ ਮੁਲਾਜ਼ਮ ਦੱਸ ਕੇ ਦਹਿਸ਼ਤ ਪੈਦਾ ਕਰਨ ਦੀ ਅਸਫਲ ਕੋਸ਼ਿਸ਼ ਵੀ ਕਰਦਾ ਸੀ।
ਕਲ ਦੁਪਹਿਰ ਕਰੀਬ 2 ਵਜੇ ਜਦ ਕਿਸਾਨ ਤੇ ਮਜ਼ਦੂਰ ਖੇਤਾਂ 'ਚ ਕੰਮ ਕਰ ਰਹੇ ਸਨ ਤਾਂ ਉਨ੍ਹਾਂ ਨੇ ਇਕ ਮਾਰੂਤੀ ਕਾਰ ਨੂੰ ਕੋਠੀ 'ਚ ਜਾਂਦੇ ਹੋਏ ਦੇਖਿਆ, ਜਿਸ ਤੋਂ ਬਾਅਦ ਉਹ ਇਕੱਠੇ ਹੋ ਗਏ ਤੇ ਹੋਰ ਲੋਕਾਂ ਨੂੰ ਵੀ ਮੌਕੇ 'ਤੇ ਬੁਲਾ ਲਿਆ। ਲੋਕਾਂ ਦੇ ਇਕੱਠ ਨੂੰ ਦੇਖ ਕੇ ਇਕ ਵਿਅਕਤੀ ਕੋਠੀ ਦੀ ਪਿਛਲੀ ਕੰਧ ਟੱਪ ਕੇ ਫਰਾਰ ਹੋਣ 'ਚ ਕਾਮਯਾਬ ਹੋ ਗਿਆ। ਕੋਠੀ ਅੰਦਰ ਜਾ ਕੇ ਗੁਰਪ੍ਰੀਤ ਸਿੰਘ ਪੁੱਤਰ ਸ਼ੇਰ ਸਿੰਘ, ਗਗਨਦੀਪ ਕੌਰ ਪੁੱਤਰੀ ਜਗਸੀਰ ਸਿੰਘ ਤੇ ਮੁਲਾਜ਼ਮ ਦੇ ਲਾਂਗਰੀ ਕੁਲਵੰਤ ਸਿੰਘ ਨੂੰ ਲੋਕਾਂ ਨੇ ਕਾਬੂ ਕਰ ਲਿਆ। ਕੁਲਵੰਤ ਸਿੰਘ ਨੂੰ ਰੋਸ 'ਚ ਆਏ ਲੋਕਾਂ ਨੇ ਦਰਖਤ ਨਾਲ ਬੰਨ ਦਿੱਤਾ। ਘਟਨਾ ਦੀ ਸੂਚਨਾ ਦੇਣ ਤੋਂ ਬਾਅਦ ਵੀ ਪੁਲਸ 1 ਘਟਨਾ ਦੇਰੀ ਨਾਲ ਪਹੁੰਚੀ। ਲੋਕਾਂ ਨੇ ਕਾਬੂ ਕੀਤੇ ਵਿਅਕਤੀ ਤੇ ਲੜਕੀ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ।  ਕਮਰੇ 'ਚ ਫੜੇ ਗਏ ਗੁਰਪ੍ਰੀਤ ਸਿੰਘ ਤੇ ਗਗਨਦੀਪ ਕੌਰ ਨੇ ਲੋਕਾਂ ਸਾਹਮਣੇ ਇਹ ਕਬੂਲ ਕੀਤਾ ਕਿ ਮੁਲਾਜ਼ਮਾਂ ਦੇ ਲਾਂਗਰੀ ਕੁਲਵੰਤ ਸਿੰਘ ਨੇ ਉਨ੍ਹਾਂ ਕੋਲੋ ਪੈਸੇ ਲੈ ਕੇ ਕਮਰਾ ਦਿੱਤਾ ਹੈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਂਗਰੀ ਕੁਲਵੰਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਤੇ ਸਾਰੇ ਵਿਅਕਤੀਆਂ ਨੂੰ ਥਾਣਾ ਸਮਾਲਸਰ ਲੈ ਗਈ।


Related News