ਪੁਲਸ ਨੇ ਛਾਪੇਮਾਰੀ ਦੌਰਾਨ 90 ਪੇਟੀ ਸ਼ਰਾਬ ਕੀਤੀ ਜ਼ਬਤ
Tuesday, Aug 15, 2017 - 11:25 PM (IST)

ਤਲਵੰਡੀ ਸਾਬੋ (ਮਨੀਸ਼)— ਨਾਰਕੋਟਿਕ ਸੈਲ ਗੁੱਪਤ ਸੂਚਨਾ ਦੇ ਆਧਾਰ 'ਤੇ ਤਲਵੰਡੀ ਸਾਬੋ ਦੇ ਪਿੰਡ ਸ਼ੇਖਪੁਰਾ 'ਚ ਇਕ ਘਰ 'ਚ ਪੁਲਸ ਵੱਲੋਂ ਛਾਪੇਮਾਰੀ ਕੀਤੀ ਗਈ। ਜਿਸ ਦੌਰਾਨ ਪੁਲਸ ਨੇ (90 ਪੇਟੀ) 1080 ਬੋਤਲਾਂ ਹਰਿਆਣਾ ਦੀ ਦੇਸੀ ਸ਼ਰਾਬ ਜ਼ਬਤ ਕੀਤੀ। ਇਹ ਸ਼ਰਾਬ ਦੀਆਂ ਬੋਤਲਾਂ ਜਗਦੇਵ ਸਿੰਘ ਦੇ ਘਰ 'ਚ ਉਸ ਦੀ ਬੋਲੈਰੋ ਗੱਡੀ 'ਚੋਂ ਬਰਾਮਦ ਕੀਤੀ ਗਈ ਹੈ।
ਫਿਲਹਾਰ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਹੈ, ਪੁਲਸ ਨੇ ਸ਼ਰਾਬ ਆਪਣੇ ਕਬਜ਼ੇ 'ਚ ਲੈ ਕੇ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।