ਕਾਂਗਰਸੀਆਂ ਨੇ 9 ਘੰਟੇ ਘੇਰੀ ਰੱਖਿਆ ਥਾਣਾ ਤਾਂ ਪੁਲਸ ਨੂੰ ਛੱਡਣਾ ਪਿਆ ਗ੍ਰਿਫ਼ਤਾਰ ਕੌਂਸਲਰਪਤੀ ਰਵੀ ਸੈਣੀ

Sunday, Nov 20, 2022 - 02:30 AM (IST)

ਜਲੰਧਰ (ਜ. ਬ.) : ਥਾਣਾ ਨੰਬਰ 8 ਦੀ ਫੋਕਲ ਪੁਆਇੰਟ ਚੌਕੀ ਅਧੀਨ ਪੈਂਦੇ ਸੰਜੇ ਗਾਂਧੀ ਨਗਰ 'ਚ ਲਗਭਗ ਇਕ ਕਨਾਲ ਸਰਕਾਰੀ ਜ਼ਮੀਨ ’ਤੇ ਨਾਜਾਇਜ਼ ਉਸਾਰੀ ਕਰਨ ਅਤੇ ਜਾਅਲੀ ਦਸਤਾਵੇਜ਼ ਦੇ ਸਹਾਰੇ ਇਮਾਰਤ ਵਿਚ ਬਿਜਲੀ ਦਾ ਮੀਟਰ ਲਵਾਉਣ ਦੇ ਮਾਮਲੇ 'ਚ ਵਾਰਡ ਨੰਬਰ 3 ਦੀ ਕਾਂਗਰਸੀ ਕੌਂਸਲਰ ਰਿਸ਼ਾ ਸੈਣੀ ਦੇ ਪਤੀ ਰਵੀ ਸੈਣੀ ਨੂੰ ਥਾਣਾ-8 ਦੀ ਪੁਲਸ ਨੇ ਗ੍ਰਿਫ਼ਤਾਰ ਕੀਤਾ ਸੀ। ਰਵੀ ਸੈਣੀ ਖ਼ਿਲਾਫ਼ ਧਾਰਾ 447 ਤਹਿਤ ਅਣਅਧਿਕਾਰਤ ਪ੍ਰਵੇਸ਼ ਕਰਨ ਸਬੰਧੀ ਮਾਮਲਾ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਸੁਰਿੰਦਰ ਸਿੰਘ ਮੱਕੜ ਦੇ ਕਤਲ ਕੇਸ ਦਾ 35 ਸਾਲ ਬਾਅਦ‌ ਹੋਇਆ ਨਿਪਟਾਰਾ, ਅੱਤਵਾਦੀ ਮਿੰਟੂ ਦੋਸ਼ੀ ਕਰਾਰ

ਕੌਂਸਲਰ ਦੇ ਪਤੀ ਦੀ ਗ੍ਰਿਫ਼ਤਾਰੀ ਦਾ ਪਤਾ ਲੱਗਦੇ ਹੀ ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ, ਸਾਬਕਾ ਵਿਧਾਇਕ ਰਾਜਿੰਦਰ ਬੇਰੀ, ਉੱਤਰੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਬਾਵਾ ਹੈਨਰੀ ਦੀ ਅਗਵਾਈ 'ਚ ਸੁਸ਼ੀਲ ਰਿੰਕੂ, ਕਾਂਗਰਸੀ ਕੌਂਸਲਰ ਅਤੇ ਸਮਰਥਕ ਵੱਡੀ ਗਿਣਤੀ ਵਿਚ ਥਾਣੇ ਦੇ ਬਾਹਰ ਇਕੱਠੇ ਹੋ ਗਏ, ਜਿਨ੍ਹਾਂ ਦੇਰ ਰਾਤ ਤੱਕ ਥਾਣੇ ਦਾ ਘਿਰਾਓ ਕੀਤਾ। ਉਨ੍ਹਾਂ ਪੁਲਸ ਦੀ ਇਸ ਕਾਰਵਾਈ ਦਾ ਵਿਰੋਧ ਕਰਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ਖ਼ਿਲਾਫ਼ ਜੰਮ ਕੇ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ।

PunjabKesari

ਇਹ ਵੀ ਪੜ੍ਹੋ : ਸਹੁਰਿਆਂ ਤੋਂ ਸਤਾਈ ਵਿਆਹੁਤਾ ਨੇ ਚੁੱਕਿਆ ਖ਼ੌਫਨਾਕ ਕਦਮ, ਘਰ 'ਚ ਵਿਛ ਗਏ ਸੱਥਰ

ਕੌਂਸਲਰਪਤੀ ਰਵੀ ਸੈਣੀ ’ਤੇ ਦੋਸ਼ ਲੱਗੇ ਹਨ ਕਿ ਉਨ੍ਹਾਂ ਸਰਕਾਰੀ ਜ਼ਮੀਨ ’ਤੇ ਕਬਜ਼ਾ ਕੀਤਾ ਹੈ। ਇੰਸਪੈਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਰਵੀ ਸੈਣੀ ਨੇ ਜਿਸ ਸਰਕਾਰੀ ਜ਼ਮੀਨ ’ਤੇ ਕਬਜ਼ਾ ਕਰਕੇ ਜਿੰਮ ਬਣਾਇਆ ਸੀ, ਆਉਣ ਵਾਲੇ ਦਿਨਾਂ ’ਚ ਤਹਿਸੀਲਦਾਰ ਨੂੰ ਨਾਲ ਲੈ ਕੇ ਉਹ ਕਬਜ਼ਾ ਵੀ ਛੁਡਵਾਇਆ ਜਾਵੇਗਾ। ਕਾਂਗਰਸੀਆਂ ਦੇ ਪ੍ਰਦਰਸ਼ਨ ਨੂੰ ਸ਼ਾਂਤ ਕਰਨ ਲਈ ਡੀ. ਸੀ. ਪੀ. ਜਗਮੋਹਨ ਸਿੰਘ, ਏ. ਸੀ. ਪੀ. ਕੇਂਦਰੀ ਨਿਰਮਲ ਸਿੰਘ ਤੇ 5 ਥਾਣਿਆਂ ਦੇ ਇੰਚਾਰਜ ਪੁਲਸ ਪਾਰਟੀ ਅਤੇ ਟੀ. ਆਰ. ਪੀ. ਦੀ ਟੁਕੜੀ ਵੀ ਮੌਕੇ ’ਤੇ ਪਹੁੰਚ ਗਈ। ਪੁਲਸ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਨ ਲੱਗੀ।

ਇਹ ਵੀ ਪੜ੍ਹੋ : ਕਾਂਗਰਸ ਨੇ ਨਿਯੁਕਤ ਕੀਤੇ ਨਵੇਂ ਜ਼ਿਲ੍ਹਾ ਪ੍ਰਧਾਨ, ਦੇਖੋ ਲਿਸਟ

ਕਾਂਗਰਸੀ ਸਮਰਥਕ ਥਾਣੇ ਦੇ ਬਾਹਰ ਪ੍ਰਦਰਸ਼ਨ ਕਰਨ ਲੱਗੇ ਤਾਂ ਪੁਲਸ ਰਵੀ ਸੈਣੀ ਨੂੰ ਗੱਡੀ ਵਿਚ ਬਿਠਾ ਕੇ ਕਿਤੇ ਹੋਰ ਲਿਜਾਣ ਲੱਗੀ ਤਾਂ ਇਸ ਦੌਰਾਨ ਆਪਣੀ ਗੱਡੀ 'ਚ ਆਏ ਵਿਧਾਇਕ ਬਾਵਾ ਹੈਨਰੀ ਨੇ ਪੁਲਸ ਦੀ ਗੱਡੀ ਅੱਗੇ ਆਪਣੀ ਗੱਡੀ ਲਾ ਦਿੱਤੀ ਅਤੇ ਉਨ੍ਹਾਂ ਨੂੰ ਰੋਕ ਲਿਆ। ਇਸ ਦੌਰਾਨ ਮੌਕੇ ਤੋਂ ਗੱਡੀ ਲਿਜਾਣ ਦੀ ਕੋਸ਼ਿਸ਼ ਕਰ ਰਹੇ ਥਾਣਾ ਮੁਖੀ ਨਵਦੀਪ ਸਿੰਘ ਦੀ ਵਿਧਾਇਕ ਬਾਵਾ ਹੈਨਰੀ ਨਾਲ ਤਲਖੀ ਹੋ ਗਈ। ਇਸ ਦੌਰਾਨ ਦੋਵੇਂ ਇਕ-ਦੂਜੇ ਵੱਲੋਂ ਕੀਤੀ ਜਾ ਰਹੀ ਕਾਰਵਾਈ ਨੂੰ ਗਲਤ ਠਹਿਰਾਉਣ 'ਚ ਲੱਗ ਗਏ। ਕੁਝ ਸਮੇਂ ਦੇ ਤਲਖੀ ਭਰੇ ਮਾਹੌਲ ਤੋਂ ਬਾਅਦ ਪੁਲਸ ਰਵੀ ਸੈਣੀ ਨੂੰ ਦੁਬਾਰਾ ਥਾਣੇ ਦੇ ਅੰਦਰ ਲੈ ਗਈ।

PunjabKesari

ਇਹ ਵੀ ਪੜ੍ਹੋ : ਸ਼ਰਧਾ ਕਤਲ ਕੇਸ: ਪੁਲਸ ਨੂੰ ਮਹਿਰੌਲੀ ਦੇ ਜੰਗਲ 'ਚੋਂ ਮਿਲੇ ਮਨੁੱਖੀ ਸਰੀਰ ਦੇ 2 ਹਿੱਸੇ, ਜਾਂਚ ਲਈ ਭੇਜੇ

ਪ੍ਰਦਰਸ਼ਨਕਾਰੀਆਂ 'ਚ ਕੌਂਸਲਰ ਅਵਤਾਰ ਸਿੰਘ, ਪ੍ਰਦੀਪ ਸ਼ਰਮਾ ਟੋਨੀ, ਵਿੱਕੀ ਕੌਸ਼ਲ, ਪਰਮਜੀਤ ਸਿੰਘ ਪੰਮਾ, ਵਿਜੇ ਸ਼ਰਮਾ, ਹੈਪੀ ਸਾਗਰ ਸੀਨੀਅਰ ਆਗੂ, ਰਾਜਾ ਕੌਂਸਲਰ, ਸੰਨੀ ਵਿਜ, ਅੰਗਦ ਦੱਤਾ, ਸੁੱਖਾ ਬਾਠ, ਬੱਬੂ ਸ਼ਰਮਾ, ਸਲਿਲ ਬਾਹਰੀ, ਪਾਰਸ, ਬਲਜੀਤ ਸੈਂਬੀ, ਨੋਨੀ ਸ਼ਰਮਾ, ਦੀਪਕ ਸ਼ਰਮਾ, ਦੀਪਕ ਖੋਸਲਾ ਤੇ ਸੋਨੂੰ ਸੈਣੀ ਤੋਂ ਇਲਾਵਾ ਸੈਂਕੜਿਆਂ ਦੀ ਗਿਣਤੀ ਵਿਚ ਕਾਂਗਰਸੀ ਵਰਕਰ ਅਤੇ ਸਮਰਥਕ ਮੌਜੂਦ ਸਨ।

ਇਹ ਵੀ ਪੜ੍ਹੋ : ਮੁੰਬਈ 'ਚ ਢਾਹਿਆ ਜਾਵੇਗਾ 150 ਸਾਲ ਪੁਰਾਣਾ ਪੁਲ, 27 ਘੰਟੇ ਰਹੇਗਾ ਰੇਲਵੇ ਦਾ ਮੈਗਾ ਬਲਾਕ

ਲਗਭਗ 9 ਘੰਟੇ ਚੱਲੇ ਪ੍ਰਦਰਸ਼ਨ ਤੋਂ ਬਾਅਦ ਵਿਧਾਇਕ ਬਾਵਾ ਹੈਨਰੀ, ਸਾਬਕਾ ਵਿਧਾਇਕ ਰਾਜਿੰਦਰ ਬੇਰੀ ਤੇ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਨੇ ਦੱਸਿਆ ਕਿ ਪੁਲਸ ਨੇ ਨਾਜਾਇਜ਼ ਢੰਗ ਨਾਲ ਕੀਤੀ ਕਾਰਵਾਈ ਦਾ ਵਿਰੋਧ ਕਰਨ ਲਈ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਆਪਣਾ ਪੱਖ ਰੱਖਿਆ। ਇਸ ਤੋਂ ਬਾਅਦ ਪੁਲਸ ਅਧਿਕਾਰੀਆਂ ਨੇ ਕੌਂਸਲਰਪਤੀ ਰਵੀ ਸੈਣੀ ਨੂੰ ਦੇਰ ਰਾਤ ਛੱਡ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲਸ ਨੇ ਕਾਂਗਰਸੀ ਵਰਕਰਾਂ ਨੂੰ ‘ਆਪ’ ਆਗੂਆਂ ਦੀ ਸ਼ਹਿ ’ਤੇ ਧੱਕੇ ਨਾਲ ਗ੍ਰਿਫ਼ਤਾਰ ਕੀਤਾ। ਡੀ. ਸੀ. ਪੀ. (ਸਿਟੀ) ਜਗਮੋਹਨ ਸਿੰਘ ਨੇ ਦੱਸਿਆ ਕਿ ਰਵੀ ਸੈਣੀ ਨੂੰ 2020 ਦੇ ਇਕ ਕੇਸ ਵਿਚ ਜ਼ਮਾਨਤਯੋਗ ਧਾਰਾ 447 ਆਈ. ਪੀ. ਸੀ. ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਰਵੀ ਸੈਣੀ ਤੋਂ ਅਜੇ ਪੁੱਛਗਿੱਛ ਜਾਰੀ ਹੈ, ਜੇਕਰ ਉਸ ਦੀ ਕੇਸ ਵਿਚ ਹੋਰ ਸ਼ਮੂਲੀਅਤ ਪਾਈ ਜਾਂਦੀ ਹੈ ਤਾਂ ਹੋਰ ਧਾਰਾ ਜੋੜੀ ਜਾ ਸਕਦੀ ਹੈ।

PunjabKesari

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News