33 ਲੱਖ ਖ਼ਰਚ ਕੇ UK ਭੇਜੀ ਕੁੜੀ, ਮੁੰਡੇ ਦੇ ਵਿਦੇਸ਼ ਪਹੁੰਚਣ 'ਤੇ ਵਿਖਾਇਆ ਅਜਿਹਾ ਸਰਟੀਫਿਕੇਟ ਕਿ ਉੱਡੇ ਸਭ ਦੇ ਹੋਸ਼
Saturday, Aug 17, 2024 - 06:50 PM (IST)
ਨਵਾਂਸ਼ਹਿਰ (ਤ੍ਰਿਪਾਠੀ)- ਪੁਲਸ ਨੇ ਜਾਅਲੀ ਸਰਟੀਫਿਕੇਟ ਬਣਾ ਕੇ ਸਟੱਡੀ ਵੀਜ਼ੇ ’ਤੇ ਯੂ. ਕੇ. ਗਈ ਇਕ ਕੁੜੀ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਨਵਾਂਸ਼ਹਿਰ ਵਾਸੀ ਵਰਿੰਦਰ ਕੁਮਾਰ ਨੂਰੀ ਨੇ ਦੱਸਿਆ ਕਿ ਉਸ ਦੇ ਲੜਕੇ ਪ੍ਰਿਯਾਂਸ਼ੂ ਨੂਰੀ ਦਾ ਵਿਆਹ ਜਲੰਧਰ ਵਾਸੀ ਲਵਲੀਨ ਪੁੱਤਰੀ ਮੁਕੇਸ਼ ਕਸ਼ਯਪ ਨਾਲ 28 ਮਈ 2023 ਨੂੰ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਹੋਇਆ ਸੀ। ਉਸ ਨੇ ਦੱਸਿਆ ਕਿ ਉਸ ਨੂੰ ਦੱਸਿਆ ਗਿਆ ਕਿ ਲਵਲੀਨ ਕੰਪਿਊਟਰ ਸਾਇੰਸ ਵਿਚ ਗ੍ਰੈਜੂਏਟ ਹੈ। ਵਿਆਹ ਤੋਂ ਪਹਿਲਾਂ ਹੀ ਲੜਕੇ-ਲੜਕੀ ਨੂੰ ਯੂ. ਕੇ. ਭੇਜਣ ਦਾ ਫ਼ੈਸਲਾ ਕੀਤਾ ਗਿਆ ਸੀ। ਉਸ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਉਸ ਨੇ 33.54 ਲੱਖ ਰੁਪਏ ਖ਼ਰਚ ਕੇ ਲਵਲੀਨ ਨੂੰ ਯੂ. ਕੇ. ਭੇਜਿਆ ਅਤੇ ਯੂਨੀਵਰਸਿਟੀ ਦੀ ਫ਼ੀਸ ਵੀ ਉਸ ਵੱਲੋਂ ਅਦਾ ਕੀਤੀ ਗਈ।
ਉਸ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਉਸ ਦਾ ਲੜਕਾ ਵੀ ਯੂ. ਕੇ. ਚਲਾ ਗਿਆ, ਜਿੱਥੇ ਲਵਲੀਨ ਨੇ ਉਸ ਨੂੰ ਦੱਸਿਆ ਕਿ ਉਸ ਦਾ ਸਰਟੀਫਿਕੇਟ ਜਾਅਲੀ ਹੈ। ਜਿਸ ਬਾਰੇ ਲੜਕੇ ਨੇ ਲਵਲੀਨ ਦੇ ਇਨਕਾਰ ਕਰਨ ਦੇ ਬਾਵਜੂਦ ਇਸ ਦੀ ਜਾਣਕਾਰੀ ਪਰਿਵਾਰ ਨੂੰ ਦਿੱਤੀ, ਜਿਸ ਮਗਰੋਂ ਸਭ ਦੇ ਹੋਸ਼ ਉੱਡ ਗਏ। ਜਿਸ ’ਤੇ ਲਵਲੀਨ ਨੇ ਪ੍ਰਿਯਾਂਸ਼ੂ ਨਾਲ ਲੜਨਾ ਸ਼ੁਰੂ ਕਰ ਦਿੱਤਾ ਅਤੇ ਇਸ ਦੀ ਸ਼ਿਕਾਇਤ ਪੁਲਸ ਨੂੰ ਵੀ ਕੀਤੀ, ਜਿਸ ’ਤੇ ਪੁਲਸ ਨੇ ਪ੍ਰਿਯਾਂਸ਼ੂ ਨੂੰ ਦੂਰ ਰਹਿਣ ਦੀ ਹਦਾਇਤ ਕੀਤੀ।
ਇਹ ਵੀ ਪੜ੍ਹੋ-ਰੱਖੜੀ ਦੇ ਤਿਉਹਾਰ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਰੋਜ਼ੀ-ਰੋਟੀ ਦੀ ਭਾਲ ਲਈ ਦੁਬਈ ਗਏ ਨੌਜਵਾਨ ਦੀ ਮੌਤ
ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਉਸ ਨੇ ਦੱਸਿਆ ਕਿ ਲਵਲੀਨ ਨੇ ਆਪਣੇ ਦਸਤਾਵੇਜ਼ਾਂ ਵਿਚ ਵਿਦੇਸ਼ ਜਾਣ ਤੋਂ ਪਹਿਲਾਂ ਹਰਿਆਣਾ ਯੂਨੀਵਰਸਿਟੀ ਤੋਂ ਕੰਪਿਊਟਰ ਗ੍ਰੈਜੂਏਟ ਹੋਣ ਦਾ ਜ਼ਿਕਰ ਕੀਤਾ ਸੀ। ਐੱਸ. ਪੀ. ਪੱਧਰ ਦੇ ਅਧਿਕਾਰੀ ਵੱਲੋਂ ਉਕਤ ਸ਼ਿਕਾਇਤ ਦੀ ਜਾਂਚ ਕਰਨ ਤੋਂ ਬਾਅਦ ਦਿੱਤੀ ਗਈ ਨਤੀਜਾ ਰਿਪੋਰਟ ਵਿਚ ਲਵਲੀਨ ਦਾ ਸਰਟੀਫਿਕੇਟ ਫਰਜ਼ੀ ਹੋਣ ਦਾ ਪਤਾ ਲੱਗਾ ਹੈ। ਨਤੀਜਾ ਰਿਪੋਰਟ ਦੇ ਆਧਾਰ ’ਤੇ ਪੁਲਸ ਥਾਣਾ ਸਿਟੀ ਨਵਾਂਸ਼ਹਿਰ ਨੇ ਜਾਅਲੀ ਸਰਟੀਫਿਕੇਟ ਦੇ ਕੇ ਵਿਦੇਸ਼ ਜਾਣ ਦੇ ਦੋਸ਼ ’ਚ ਲਵਲੀਨ ਖ਼ਿਲਾਫ਼ ਧਾਰਾ 420 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਨਸ਼ੇ ਨੇ ਉਜਾੜ ਦਿੱਤੇ ਦੋ ਪਰਿਵਾਰ, ਰੱਖੜੀ ਦੇ ਤਿਉਹਾਰ ਮੌਕੇ ਦੋ ਨੌਜਵਾਨਾਂ ਦੀ ਓਵਰਡੋਜ਼ ਕਾਰਨ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ