ਸਪਾ ਸੈਂਟਰ ''ਚ ਹੋਈ ਰੇਡ ਦੇ ਮਾਮਲੇ ''ਚ ਸ਼ਿਵ ਸੈਨਾ ਆਗੂ ਰੋਹਿਤ ਜੋਸ਼ੀ ਦੇ ਦਫ਼ਤਰ ’ਚ ਪੁਲਸ ਦਾ ਛਾਪਾ

Wednesday, Sep 20, 2023 - 11:31 AM (IST)

ਸਪਾ ਸੈਂਟਰ ''ਚ ਹੋਈ ਰੇਡ ਦੇ ਮਾਮਲੇ ''ਚ ਸ਼ਿਵ ਸੈਨਾ ਆਗੂ ਰੋਹਿਤ ਜੋਸ਼ੀ ਦੇ ਦਫ਼ਤਰ ’ਚ ਪੁਲਸ ਦਾ ਛਾਪਾ

ਜਲੰਧਰ (ਵਰੁਣ)- ਸ਼ਿਵ ਸੈਨਾ ਆਗੂ ਰੋਹਿਤ ਜੋਸ਼ੀ ਨੇ ਕਥਿਤ ਤੌਰ ’ਤੇ ਦੇਹ ਵਪਾਰ ਦੇ ਧੰਦੇ ’ਚ ਹਿੱਸੇਦਾਰੀ ਪਾ ਕੇ ਤੇ ਗੁਰੂਗ੍ਰਾਮ ’ਚ ਇਕ ਸਪਾ ਸੈਂਟਰ ਵੀ ਖੋਲ੍ਹਿਆ ਸੀ। ਜੋਸ਼ੀ ਉਥੋਂ ਸਟਾਫ਼ ਨੂੰ ਜਲੰਧਰ ਲੈ ਕੇ ਆਉਂਦਾ ਸੀ। ਰੋਹਿਤ ਜੋਸ਼ੀ ਦੀ ਭਾਲ ’ਚ ਪੁਲਸ ਨੇ ਮੰਗਲਵਾਰ ਨੂੰ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਪਰ ਉਹ ਫਰਾਰ ਪਾਇਆ ਗਿਆ। ਪੁਲਸ ਨੇ ਫੁੱਟਬਾਲ ਚੌਂਕ ਨੇੜੇ ਸਥਿਤ ਉਸ ਦੇ ਦਫ਼ਤਰ ’ਤੇ ਵੀ ਛਾਪਾ ਮਾਰਿਆ ਪਰ ਤਾਲਾ ਲੱਗਿਆ ਹੋਇਆ ਸੀ। ਏ. ਸੀ. ਪੀ. ਹਰਜਿੰਦਰ ਸਿੰਘ ਨੇ ਦੱਸਿਆ ਕਿ ਸਪਾ ਵਿਲਾ ’ਚ ਛਾਪੇਮਾਰੀ ਕਰਕੇ ਗ੍ਰਿਫ਼ਤਾਰ ਕੀਤੀ ਗਈ ਸਪਾ ਮੈਨੇਜਰ ਸੁਨੀਤਾ ਉਰਫ਼ ਜੀਆ ਵਾਸੀ ਖਾਂਬਰਾ ਨੂੰ ਰਿਮਾਂਡ ਖ਼ਤਮ ਹੋਣ ਮਗਰੋਂ ਜੇਲ੍ਹ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਰੋਹਿਤ ਜੋਸ਼ੀ ਨੂੰ ਗ੍ਰਿਫ਼ਤਾਰ ਕਰਨ ਲਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਹਾਲਾਂਕਿ ਪੁਲਸ ਨੇ ਇਹ ਜਨਤਕ ਨਹੀਂ ਕੀਤਾ ਕਿ ਉਨ੍ਹਾਂ ਨੇ ਕਿੱਥੇ ਛਾਪੇਮਾਰੀ ਕੀਤੀ ਹੈ।

ਇਹ ਵੀ ਪੜ੍ਹੋ-ਪੰਜਾਬ 'ਚ ਪਵੇਗਾ ਅਜੇ ਹੋਰ ਮੀਂਹ, ਜਾਣੋ ਆਉਣ ਵਾਲੇ ਦਿਨਾਂ ਦੀ ਮੌਸਮ ਦੀ ਤਾਜ਼ਾ ਅਪਡੇਟ

ਦੱਸਿਆ ਜਾ ਰਿਹਾ ਹੈ ਕਿ ਕੁਝ ਸਮਾਂ ਪਹਿਲਾਂ ਉਸ ਨੇ ਗੁਰੂਗ੍ਰਾਮ ’ਚ ਹਿੱਸੇਦਾਰੀ ਪਾ ਕੇ ਇਕ ਸਪਾ ਸੈਂਟਰ ਵੀ ਖੋਲ੍ਹਿਆ ਸੀ। ਏ. ਸੀ. ਪੀ. ਹਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਰੋਹਿਤ ਜੋਸ਼ੀ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਏ. ਡੀ. ਸੀ. ਪੀ. ਆਦਿਤਿਆ ਦੀ ਅਗਵਾਈ ’ਚ ਉਨ੍ਹਾਂ ਦੀ ਵਿਸ਼ੇਸ਼ ਟੀਮ ਨੇ ਤਾਜ ਰੈਸਟੋਰੈਂਟ ਦੇ ਸਾਹਮਣੇ ਸਥਿਤ ਸਪਾ ਵਿਲਾ ’ਚ ਛਾਪਾ ਮਾਰਿਆ ਸੀ। ਪੁਲਸ ਟੀਮ ਨੇ ਸਪਾ ਵਿਲਾ ’ਤੇ ਛਾਪਾ ਮਾਰ ਕੇ ਕੁਝ ਲੜਕੀਆਂ ਨੂੰ ਗਾਹਕਾਂ ਨਾਲ ਇਤਰਾਜ਼ਯੋਗ ਹਾਲਤ 'ਚ ਫੜਿਆ ਸੀ, ਜਦਕਿ ਸਪਾ ਮੈਨੇਜਰ ਜੀਆ, ਗਾਹਕ ਅਤੇ ਸਟਾਫ਼ ਦੀਆਂ ਲੜਕੀਆਂ ਨੂੰ ਮੌਕੇ ਤੋਂ ਹੀ ਫੜ ਲਿਆ ਗਿਆ। ਜਦੋਂ ਜੀਆ ਤੋਂ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਸਪਾ ਵਿਲਾ ਦਾ ਮਾਲਕ ਰੋਹਿਤ ਜੋਸ਼ੀ ਸੀ, ਜਦਕਿ ਜੀਆ ਨੂੰ ਵੀ ਉਸ ਨੇ ਕੰਮ ’ਤੇ ਰੱਖਿਆ ਹੋਇਆ ਸੀ। ਪੁਲਸ ਨੇ ਰੋਹਿਤ ਜੋਸ਼ੀ ਅਤੇ ਜੀਆ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਸੀ।

ਥਾਣਾ 7 ਦੇ ਇੰਚਾਰਜ ਨੂੰ ਲਾਈਨ ਹਾਜ਼ਰ ਕੀਤਾ
ਇਸ ਮਾਮਲੇ ’ਚ ਪੁਲਸ ਅਧਿਕਾਰੀਆਂ ਨੇ ਥਾਣਾ ਨੰ. 7 ਦੇ ਐੱਸ. ਐੱਚ. ਓ. ਪਰਮਿੰਦਰ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ। ਹਾਲਾਂਕਿ ਇਸ ਨੂੰ ਸਪਾ ਵਿਲਾ ਮਾਮਲੇ ਨਾਲ ਨਹੀਂ ਜੋੜਿਆ ਜਾ ਰਿਹਾ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਜਦੋਂ ਸਪਾ ਵਿਲਾ ’ਚ ਛਾਪੇਮਾਰੀ ਕੀਤੀ ਗਈ ਸੀ ਤਾਂ ਉਸ ਸਮੇਂ ਐੱਸ. ਐੱਚ. ਓ, ਪਰਮਿੰਦਰ ਸਿੰਘ ਨੂੰ ਛਾਪੇਮਾਰੀ ਦੀ ਸੂਚਨਾ ਨਹੀਂ ਦਿੱਤੀ ਗਈ ਸੀ, ਜਿਸ ਕਾਰਨ ਇਸ ਤਬਾਦਲੇ ਨੂੰ ਵੀ ਇਸੇ ਮਾਮਲੇ ਨਾਲ ਜੋੜਿਆ ਜਾ ਰਿਹਾ ਹੈ। ਸਾਬਕਾ ਐੱਸ. ਐੱਚ. ਓ. ਪਰਮਿੰਦਰ ਸਿੰਘ ਦੀ ਥਾਂ ਹੁਣ ਇੰਸਪੈਕਟਰ ਮੁਕੇਸ਼ ਕੁਮਾਰ ਨੂੰ ਨਿਯੁਕਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਮਹਿੰਗੇ ਇਲਾਜ ਤੋਂ ਵਾਂਝੇ ਰਹਿਣ ਵਾਲੇ ਲੋਕਾਂ ਲਈ ਵੱਡੀ ਰਾਹਤ, ਪੰਜਾਬ ਸਰਕਾਰ ਸ਼ੁਰੂ ਕਰਨ ਜਾ ਰਹੀ ਹੈ ਇਹ ਖ਼ਾਸ ਸਕੀਮ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News