ਕੈਮਿਸਟ ਦੁਕਾਨਾਂ ''ਤੇ ਪੁਲਸ ਦੀ ਰੇਡ! ਇਕ ਦੁਕਾਨ ਤੋਂ 37 ਲੱਖ 49,830 ਰੁਪਏ ਬਰਾਮਦ

Thursday, Mar 13, 2025 - 10:53 PM (IST)

ਕੈਮਿਸਟ ਦੁਕਾਨਾਂ ''ਤੇ ਪੁਲਸ ਦੀ ਰੇਡ! ਇਕ ਦੁਕਾਨ ਤੋਂ 37 ਲੱਖ 49,830 ਰੁਪਏ ਬਰਾਮਦ

ਫਤਹਿਗੜ੍ਹ ਸਾਹਿਬ (ਜਗਦੇਵ) : ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆ ਵਿਰੁੱਧ ਦੇ ਤਹਿਤ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਅਮਲੋਹ ਦੇ ਇਕ ਮੈਡੀਕਲ ਸਟੋਰ 'ਤੇ ਡਰੱਗ ਇੰਸਪੈਕਟਰ ਦੀ ਅਗਵਾਈ 'ਚ ਅਮਲੋਹ ਪੁਲਸ ਵੱਲੋਂ ਮਿਲ ਕੇ ਰੇਡ ਕੀਤੀ ਗਈ ਸੀ। ਜਿਸ ਵਿੱਚ ਰੇਡ ਟੀਮ ਨੂੰ ਵੱਡੀ ਮਾਤਰਾ 'ਚ ਨਗਦ ਰਾਸ਼ੀ ਮਿਲੀ।

 ਚੋਰਾਂ ਦੇ ਹੌਂਸਲੇ ਬੁਲੰਦ! ਦਿਨ ਦਿਹਾੜੇ ਘਰ ਦੇ ਬਾਹਰ ਖੜੀ ਕਾਰ ਚੋਰੀ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਅਮਲੋਹ ਗੁਰਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਦੇ ਤਹਿਤ ਉਨ੍ਹਾਂ ਵੱਲੋਂ ਡਰੱਗ ਇੰਸਪੈਕਟਰ ਦੀ ਅਗਵਾਈ 'ਚ ਪੁਲਸ ਵੱਲੋਂ ਅਮਲੋਹ ਦੇ ਵੱਖ-ਵੱਖ ਮੈਡੀਕਲਾਂ ਜਾਂਚ ਕੀਤੀ ਪਰ ਜਦੋਂ ਉਨ੍ਹਾਂ ਨੇ ਡਾਇਮੰਡ ਮੈਡੀਕਲ ਸਟੋਰ ਦੀ ਚੈਕਿੰਗ ਕੀਤੀ ਤੇ ਇਸ ਦੌਰਾਨ ਪੁਲਸ ਨੇ 37 ਲੱਖ ਤੋਂ ਵਧੇਰੇ ਦੀ ਨਕਦੀ ਬਰਾਮਦ ਕੀਤੀ। ਇਸ ਸਬੰਧੀ ਉਨ੍ਹਾਂ ਇਨਕਮ ਟੈਕਸ ਵਿਭਾਗ ਨੂੰ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।

'ਪਾਪੀਆਂ ਨੂੰ ਪੰਜਾਬ ਦੀ ਧਰਤੀ 'ਤੇ ਮਿਲੇਗੀ ਬਣਦੀ ਸਜ਼ਾ', ਖੰਨਾ ਐਨਕਾਊਂਟਰ ਮਗਰੋਂ ਬੋਲੇ CM ਮਾਨ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Baljit Singh

Content Editor

Related News