ਖੰਨਾ ਦੇ ਪਿੰਡ 'ਚ ਸਥਿਤ ਡੇਰੇ 'ਤੇ ਪੁਲਸ ਦੀ ਭਾਰੀ ਛਾਪੇਮਾਰੀ, ਨੌਜਵਾਨ ਨੂੰ ਹਿਰਾਸਤ 'ਚ ਲਿਆ

Wednesday, Aug 09, 2023 - 03:25 PM (IST)

ਖੰਨਾ ਦੇ ਪਿੰਡ 'ਚ ਸਥਿਤ ਡੇਰੇ 'ਤੇ ਪੁਲਸ ਦੀ ਭਾਰੀ ਛਾਪੇਮਾਰੀ, ਨੌਜਵਾਨ ਨੂੰ ਹਿਰਾਸਤ 'ਚ ਲਿਆ

ਖੰਨਾ (ਵਿਪਨ) : ਖੰਨਾ ਦੇ ਪਿੰਡ ਬਾਹੋਮਾਜਰਾ ਵਿਖੇ ਬੀਤੀ ਰਾਤ ਬਾਹਰੀ ਜ਼ਿਲ੍ਹੇ ਦੀ ਪੁਲਸ ਨੇ ਗੁੱਜਰ ਭਾਈਚਾਰੇ ਦੇ ਇੱਕ ਡੇਰੇ 'ਚ ਵੱਡੀ ਛਾਪੇਮਾਰੀ ਕੀਤੀ। 15 ਤੋਂ 20 ਗੱਡੀਆਂ 'ਚ ਮੁਲਾਜ਼ਮ ਡੇਰੇ 'ਚ ਆਏ। ਕਰੀਬ ਇੱਕ ਘੰਟਾ ਤਲਾਸ਼ੀ ਲਈ ਗਈ। ਇਸ ਦੌਰਾਨ ਇੱਕ ਨੌਜਵਾਨ ਨੂੰ ਹਿਰਾਸਤ 'ਚ ਲਿਆ ਗਿਆ। ਦੂਜੇ ਪਾਸੇ ਇਸ ਡੇਰੇ ਦੀਆਂ ਔਰਤਾਂ ਨੇ ਪੁਲਸ 'ਤੇ ਕੁੱਟਮਾਰ ਕਰਨ ਦੇ ਦੋਸ਼ ਲਾਏ। ਡੇਰੇ 'ਚ ਰਹਿੰਦੀ ਜੈਤੂਨ ਨਾਮ ਦੀ ਔਰਤ ਨੇ ਦੱਸਿਆ ਕਿ ਰਾਤ ਸਮੇਂ ਉਹ ਡੇਰੇ 'ਚ ਮੌਜੂਦ ਸਨ ਤਾਂ ਕੋਈ ਪਤਾ ਨਹੀਂ ਲੱਗਿਆ ਕਿ ਕਦੋਂ ਗੱਡੀਆਂ ਨੇ ਆ ਕੇ ਘੇਰਾ ਪਾ ਲਿਆ। ਆਉਂਦੇ ਸਾਰ ਹੀ ਪੁਲਸ ਮੁਲਾਜ਼ਮਾਂ ਨੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਪਤੀ ਨਾਲ ਲੜ ਕੇ ਆਈ ਔਰਤ ਚੜ੍ਹ ਗਈ ਬੇਗਾਨੇ ਬੰਦੇ ਦੇ ਹੱਥੇ, ਵਿਚੋਲਣ ਖੇਡ ਗਈ ਗੰਦੀ ਖੇਡ

ਛੋਟੇ-ਛੋਟੇ ਬੱਚਿਆਂ ਦੇ ਸਾਹਮਣੇ ਔਰਤਾਂ ਨੂੰ ਕੁੱਟਿਆ ਗਿਆ। ਸਾਰੇ ਡੇਰੇ ਦੀ ਤਲਾਸ਼ੀ ਲਈ ਗਈ। ਜਾਂਦੇ ਸਮੇਂ ਪੁਲਸ ਮੁਲਾਜ਼ਮ ਉਨ੍ਹਾਂ ਦੇ 22 ਸਾਲਾਂ ਦੇ ਇੱਕ ਮੁੰਡੇ ਨੂੰ ਨਾਲ ਲੈ ਗਏ। ਉਨ੍ਹਾਂ ਨੂੰ ਦੱਸਿਆ ਤੱਕ ਨਹੀਂ ਗਿਆ ਕਿ ਕਿਹੜੇ ਜ਼ਿਲ੍ਹੇ ਦੀ ਪੁਲਸ ਹੈ ਅਤੇ ਕੀ ਕਰਨ ਆਈ ਹੈ। ਮੁੰਡੇ ਨੂੰ ਕਿਉਂ ਲੈ ਕੇ ਗਏ, ਇਹ ਵੀ ਨਹੀਂ ਦੱਸਿਆ। ਉਨ੍ਹਾਂ ਕਿਹਾ ਕਿ ਜਿਸ ਮੁੰਡੇ ਨੂੰ ਪੁਲਸ ਚੁੱਕ ਕੇ ਲੈ ਗਈ ਹੈ, ਉਹ ਪਾਇਲ ਵਿਖੇ ਡਰਾਈਵਰੀ ਕਰਦਾ ਹੈ। ਉਸਦੇ ਮਾਲਕਾਂ ਨਾਲ ਵੀ ਪੁਲਸ ਨੇ ਕੋਈ ਗੱਲ ਨਹੀਂ ਕੀਤੀ। ਬੱਸ ਆਉਂਦੇ ਸਾਰ ਇਸ ਤਰ੍ਹਾਂ ਧਾਵਾ ਬੋਲ ਦਿੱਤਾ ਗਿਆ ਕਿ ਜਿਵੇਂ ਉਹ ਕੋਈ ਵੱਡੇ ਅਪਰਾਧੀ ਹੋਣ। ਡੇਰੇ ਦੀਆਂ 2 ਹੋਰ ਔਰਤਾਂ ਰੱਜੀ ਅਤੇ ਸਤੂਰਾਂ ਨੇ ਦੋਸ਼ ਲਾਇਆ ਕਿ ਜਦੋਂ ਉਹ ਪੁਲਸ ਵਾਲਿਆਂ ਨੂੰ ਕਾਰਣ ਪੁੱਛਣ ਲੱਗੀਆਂ ਤਾਂ ਉਨ੍ਹਾਂ ਨੂੰ ਡੰਡਿਆਂ ਨਾਲ ਕੁੱਟਿਆ ਗਿਆ। ਵਾਲ ਫੜ੍ਹ ਕੇ ਥੱਪੜ ਮਾਰੇ ਗਏ ਅਤੇ ਧੱਕੇ ਨਾਲ ਗੱਡੀ 'ਚ ਬਿਠਾਇਆ ਗਿਆ।

ਇਹ ਵੀ ਪੜ੍ਹੋ : ਧੀ ਦੇ ਸਹੁਰੇ ਘਰੋਂ ਆਏ ਫੋਨ ਨੇ ਚੀਰ ਛੱਡੀਆਂ ਆਂਦਰਾਂ, ਮਾਪਿਆਂ ਦੀਆਂ ਧਾਹਾਂ ਸੁਣ ਹਰ ਕਿਸੇ ਦਾ ਪਸੀਜਿਆ ਦਿਲ

ਜਾਂਦੇ ਸਮੇਂ ਉੁਨ੍ਹਾਂ ਨੂੰ ਧਮਕੀਆਂ ਦਿੰਦੇ ਛੱਡ ਕੇ ਭੱਜ ਗਏ। ਉਨ੍ਹਾਂ ਕਿਹਾ ਕਿ ਪੁਲਸ ਦਾ ਛਾਪੇਮਾਰੀ ਕਰਨ ਦਾ ਤਰੀਕਾ ਗ਼ਲਤ ਹੈ। ਜੇਕਰ ਉਨ੍ਹਾਂ ਦੇ ਮੁੰਡੇ ਦਾ ਕੋਈ ਕਸੂਰ ਵੀ ਹੈ ਤਾਂ ਉਨ੍ਹਾਂ ਨੂੰ ਦੱਸਿਆ ਜਾਂਦਾ। ਇਲਾਕੇ ਦਾ ਕੋਈ ਪੰਚ, ਸਰਪੰਚ ਨਾਲ ਲਿਆਂਦਾ ਜਾਂਦਾ। ਉੱਥੇ ਹੀ ਇਸ ਛਾਪੇਮਾਰੀ ਸਬੰਧੀ ਐੱਸ. ਐੱਸ. ਪੀ. ਖੰਨਾ ਅਮਨੀਤ ਕੌਂਡਲ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ 'ਚ ਹੈ ਅਤੇ ਇਹ ਛਾਪੇਮਾਰੀ ਜਲੰਧਰ ਦਿਹਾਤੀ ਦੀ ਪੁਲਸ ਵੱਲੋਂ ਕਿਸੇ ਕੇਸ 'ਚ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਪੂਰੇ ਮਾਮਲੇ ਨੂੰ ਲੈ ਕੇ ਉਨ੍ਹਾਂ ਨਾਲ ਸੰਪਰਕ ਜਾਰੀ ਹੈ ਅਤੇ ਇਸ ਬਾਰੇ ਜ਼ਿਆਦਾ ਜਾਣਕਾਰੀ ਜਲੰਧਰ ਪੁਲਸ ਹੀ ਦੇ ਸਕਦੀ ਹੈ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News