ਢਾਬੇ ''ਤੇ ਪੁਲਸ ਨੇ ਮਾਰੀ ਰੇਡ: ਜੂਆ ਖੇਡਦੇ ਹੋਏ ਮਾਲਕ ਸਣੇ 10 ਲੋਕ ਗ੍ਰਿਫ਼ਤਾਰ, 2.50 ਲੱਖ ਦੀ ਰਕਮ ਬਰਾਮਦ

Friday, Aug 01, 2025 - 03:44 AM (IST)

ਢਾਬੇ ''ਤੇ ਪੁਲਸ ਨੇ ਮਾਰੀ ਰੇਡ: ਜੂਆ ਖੇਡਦੇ ਹੋਏ ਮਾਲਕ ਸਣੇ 10 ਲੋਕ ਗ੍ਰਿਫ਼ਤਾਰ, 2.50 ਲੱਖ ਦੀ ਰਕਮ ਬਰਾਮਦ

ਗੁਰਦਾਸਪੁਰ (ਵਿਨੋਦ, ਹਰਮਨ) : ਗੁਰਦਾਸਪੁਰ ਪੁਲਸ ਦੀ ਟੀਮ ਨੇ ਵੀਰਵਾਰ ਸ਼ਾਮ ਐੱਸਐੱਸਪੀ ਆਦਿੱਤਿਆ ਦੀ ਅਗਵਾਈ ਹੇਠ ਇਕ ਵੱਡੀ ਕਾਰਵਾਈ ਕਰਦਿਆਂ ਸ਼ਹਿਰ ਦੇ ਵਿਚਕਾਰ ਸਥਿਤ ਕੁੱਕੂ ਦੇ ਢਾਬੇ ’ਤੇ ਛਾਪਾ ਮਾਰਿਆ। ਛਾਪੇ ਤੋਂ ਬਾਅਦ ਪੁਲਸ ਨੇ ਦਾਅਵਾ ਕੀਤਾ ਕਿ ਢਾਬੇ ਦੇ ਮਾਲਕ ਸਮੇਤ 10 ਲੋਕਾਂ ਨੂੰ ਹੋਟਲ ਵਿੱਚ ਜੂਆ ਖੇਡਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਦੇ ਕੋਲੋਂ ਢਾਈ ਲੱਖ ਰੁਪਏ ਤੋਂ ਵੱਧ ਰਕਮ ਅਤੇ ਜੂਆ ਖੇਡਣ ਵਾਲਾ ਸਾਮਾਨ ਵੀ ਬਰਾਮਦ ਹੋਇਆ ਹੈ।

ਇਹ ਵੀ ਪੜ੍ਹੋ : ਫਰਜ਼ੀ ਫ਼ਰਮਾਂ ਚਲਾਉਣ ਵਾਲੇ 2 ਵਿਅਕਤੀ ਗ੍ਰਿਫ਼ਤਾਰ, 62 ਕਰੋੜ ਦੀ GST ਚੋਰੀ ਦਾ ਪਰਦਾਫ਼ਾਸ਼

ਮੌਕੇ ’ਤੇ ਪਹੁੰਚੇ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਇਸ ਹੋਟਲ ਵਿੱਚ ਕੁਝ ਲੋਕ ਜੂਆ ਖੇਡ ਰਹੇ ਹਨ, ਜਿਸ ਤੋਂ ਬਾਅਦ ਪੁਲਸ ਟੀਮ ਨੇ ਤੁਰੰਤ ਇੱਥੇ ਛਾਪਾ ਮਾਰਿਆ। ਛਾਪੇ ਦੌਰਾਨ ਸਾਹਮਣੇ ਆਇਆ ਕਿ ਹੋਟਲ ਦਾ ਮਾਲਕ ਅਤੇ ਹੋਰ 9 ਲੋਕ ਹੋਟਲ ਦੇ ਇਕ ਕਮਰੇ ਵਿੱਚ ਜੂਆ ਖੇਡ ਰਹੇ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰਿਆਂ ਦੇ ਕੋਲੋਂ 2.50 ਲੱਖ ਰੁਪਏ ਤੋਂ ਵੱਧ ਰਕਮ ਬਰਾਮਦ ਹੋਈ ਹੈ ਅਤੇ ਜੂਆ ਖੇਡਣ ਵਿੱਚ ਵਰਤੇ ਜਾਣ ਵਾਲਾ ਡਾਈਸ ਤੇ ਹੋਰ ਸਮੱਗਰੀ ਵੀ ਮਿਲੀ ਹੈ।

ਇਹ ਵੀ ਪੜ੍ਹੋ : ਹੱਜ 2026 ਲਈ ਅਰਜ਼ੀ ਦੇਣ ਦੀ ਆਖਰੀ ਮਿਤੀ 'ਚ ਵਾਧਾ, ਹੁਣ ਇਸ ਤਰੀਕ ਤਕ ਭਰ ਸਕਦੇ ਹੋ ਆਨਲਾਈਨ ਫਾਰਮ

ਉਨ੍ਹਾਂ ਕਿਹਾ ਕਿ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਸਬੰਧਤ ਧਾਰਾਵਾਂ ਹੇਠ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇਗੀ ਕਿ ਜੂਏ ਦਾ ਇਹ ਧੰਦਾ ਕਦੋਂ ਤੋਂ ਅਤੇ ਕਿੱਥੇ ਕਿੱਥੇ ਚੱਲ ਰਿਹਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News