ਮਸਾਜ ਦੀ ਆੜ 'ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਕੁੜੀਆਂ ਦਿਖਾ ਪੈਸੇ ਲੈਣ ਲੱਗੀ ਮੈਨੇਜਰ ਤਾਂ...

Sunday, Jun 11, 2023 - 12:39 PM (IST)

ਚੰਡੀਗੜ੍ਹ (ਸੁਸ਼ੀਲ) : ਮਸਾਜ ਦੇ ਨਾਂ ’ਤੇ ਦੇਹ ਵਪਾਰ ਕਰਵਾਉਣ ਵਾਲੇ ਸੈਕਟਰ-34 ਸਥਿਤ ਸਪਾ ਸੈਂਟਰ ’ਤੇ ਪੁਲਸ ਨੇ ਛਾਪਾ ਮਾਰਿਆ। ਛਾਪੇ ਦੌਰਾਨ ਪੁਲਸ ਨੇ ਸਪਾ ਸੈਂਟਰ ਦੀ ਮੈਨੇਜਰ ਨੂੰ ਗ੍ਰਿਫ਼ਤਾਰ ਕੀਤਾ। ਇਸ ਤੋਂ ਇਲਾਵਾ ਤਿੰਨ ਔਰਤਾਂ ਨੂੰ ਰੈਸਕਿਊ ਕੀਤਾ ਗਿਆ। ਸੈਕਟਰ-34 ਥਾਣਾ ਪੁਲਸ ਨੇ ਰੈਸਕਿਊ ਕੀਤੀਆਂ ਗਈਆਂ ਔਰਤਾਂ ਨੂੰ ਅਦਾਲਤ 'ਚ ਪੇਸ਼ ਕੀਤਾ। ਜਿੱਥੋਂ ਉਨ੍ਹਾਂ ਨੂੰ ਨਾਰੀ ਨਿਕੇਤਨ ਭੇਜ ਦਿੱਤਾ ਗਿਆ। ਜਾਂਚ 'ਚ ਪਤਾ ਲੱਗਿਆ ਕਿ ਸਪਾ ਦੀ ਮਾਲਕਣ ਹਰਿਆਣਾ ਦੀ ਬੇਬੀ ਰਾਣੀ ਉਰਫ਼ ਵੰਦਨਾ ਹੈ। ਪੁਲਸ ਨੇ ਫੜ੍ਹੀ ਗਈ ਮੈਨੇਜਰ ਨੂੰ ਅਦਾਲਤ 'ਚ ਪੇਸ਼ ਕੀਤਾ। ਜਿੱਥੋਂ ਅਦਾਲਤ ਨੇ ਉਸ ਨੂੰ ਕਾਨੂੰਨੀ ਹਿਰਾਸਤ 'ਚ ਭੇਜ ਦਿੱਤਾ।

ਇਹ ਵੀ ਪੜ੍ਹੋ : ਲੁਧਿਆਣਾ ਲੁੱਟ ਮਾਮਲਾ : ਸਾਰਾ ਭੇਤ ਇਕੱਠਾ ਕਰਕੇ ਹੀ ਅੰਦਰ ਵੜੇ ਸੀ ਲੁਟੇਰੇ, ਆਉਂਦਿਆਂ ਨੇ ਕੱਟੀ ਸੈਂਸਰ ਦੀ ਤਾਰ

ਡੀ. ਐੱਸ. ਪੀ. ਸਾਊਥ ਦਲਬੀਰ ਸਿੰਘ ਨੂੰ ਸੂਚਨਾ ਮਿਲੀ ਕਿ ਸੈਕਟਰ-34 ਸਥਿਤ ਸਪਾ ਸੈਂਟਰ 'ਚ ਮਸਾਜ ਦੀ ਆੜ 'ਚ ਦੇਹ ਵਪਾਰ ਕਰਵਾਇਆ ਜਾ ਰਿਹਾ ਹੈ। ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਨੇ ਛਾਪੇਮਾਰੀ ਲਈ ਸਪੈਸ਼ਲ ਟੀਮ ਬਣਾਈ। ਪੁਲਸ ਟੀਮ 'ਚ ਸਬ-ਇੰਸਪੈਕਟਰ ਸਰਿਤਾ ਰਾਏ, ਹੈੱਡ ਕਾਂਸਟੇਬਲ ਦਲਜੀਤ ਕੌਰ, ਹੈੱਡ ਕਾਂਸਟੇਬਲ ਅਜੈਪਾਲ ਅਤੇ ਕਾਂਸਟੇਬਲ ਅਵਿਨਾਸ਼ ਸ਼ਾਮਿਲ ਕੀਤੇ ਗਏ। ਡੀਲ ਕਰਨ ਲਈ ਫਰਜ਼ੀ ਗਾਹਕ ਸਪਾ ਸੈਂਟਰ 'ਚ ਭੇਜ ਦਿੱਤਾ। ਗਾਹਕ ਨੂੰ ਸਪਾ ਸੈਂਟਰ 'ਚ ਮਹਿਲਾ ਮੈਨੇਜਰ ਮਿਲੀ। ਮੈਨੇਜਰ ਨੇ ਗਾਹਕ ਨੂੰ ਕੁੜੀਆਂ ਵਿਖਾਈਆਂ ਅਤੇ ਡੀਲ ਤੈਅ ਹੋ ਗਈ। ਜਿਵੇਂ ਹੀ ਗਾਹਕ ਨੇ ਮਹਿਲਾ ਮੈਨੇਜਰ ਨੂੰ ਪੈਸੇ ਦਿੱਤੇ ਤਾਂ ਸਬ-ਇੰਸਪੈਕਟਰ ਸਰਿਤਾ ਰਾਏ ਨੇ ਟੀਮ ਨਾਲ ਛਾਪੇਮਾਰੀ ਕਰ ਕੇ ਮਹਿਲਾ ਮੈਨੇਜਰ ਨੂੰ ਗ੍ਰਿਫ਼ਤਾਰ ਕੀਤਾ। ਪੁਲਸ ਨੇ ਤਿੰਨ ਕੁੜੀਆਂ ਨੂੰ ਰੈਸਕਿਊ ਕਰਵਾਇਆ।

ਇਹ ਵੀ ਪੜ੍ਹੋ : ਲੁਧਿਆਣਾ 'ਚ 7 ਕਰੋੜ ਦੀ ਲੁੱਟ ਦੀ Exclusive ਵੀਡੀਓ ਆਈ ਸਾਹਮਣੇ, ਦੇਖੋ ਕਿਵੇਂ ਫ਼ਰਾਰ ਹੋਏ ਲੁਟੇਰੇ
ਸਪਾ ਸੈਂਟਰ 'ਚ ਚੱਲ ਰਿਹਾ ਹੈ ਮਸਾਜ ਦੀ ਆੜ 'ਚ ਦੇਹ ਵਪਾਰ
ਚੰਡੀਗੜ੍ਹ 'ਚ ਹਰ ਸੈਕਟਰ 'ਚ ਮਸਾਜ ਪਾਰਲਰ ਖੁੱਲ੍ਹੇ ਹੋਏ ਹਨ, ਜਿਨ੍ਹਾਂ ਅੰਦਰ ਜ਼ਿਆਦਾਤਰ ਮਸਾਜ ਦੀ ਆੜ 'ਚ ਦੇਹ ਵਪਾਰ ਹੁੰਦਾ ਹੈ। ਇਸ ਤੋਂ ਪਹਿਲਾਂ ਸੈਕਟਰ-34 ਥਾਣਾ ਪੁਲਸ ਨੇ ਸੈਕਟਰ-44 ਸਥਿਤ ਸਪਾ ਸੈਂਟਰ 'ਚ ਛਾਪੇਮਾਰੀ ਕਰ ਕੇ ਚਾਰ ਥਾਈਲੈਂਡ ਨਿਵਾਸੀ ਕੁੜੀਆਂ ਨੂੰ ਰੈਸਕਿਊ ਕੀਤਾ ਸੀ। ਪੁਲਸ ਨੇ ਮੈਨੇਜਰ ਗੁਰਦਾਸਪੁਰ ਦੇ ਬਟਾਲੇ ਨਿਵਾਸੀ ਨਿਖਿਲ ਅਤੇ ਬੁੜੈਲ ਨਿਵਾਸੀ ਰਿਸੈਪਸ਼ਨਿਸਟ ਪੂਜਾ ਨੂੰ ਗ੍ਰਿਫ਼ਤਾਰ ਕੀਤਾ ਸੀ, ਜਦੋਂਕਿ ਮਾਮਲੇ 'ਚ ਸਪਾ ਸੈਂਟਰ ਦੇ ਮਾਲਿਕ ਬਲਵਿੰਦਰ ਸਿੰਘ ਗਿੱਲ, ਸਹਿ-ਮੁਲਜ਼ਮ ਫ਼ਰਾਰ ਹੋ ਗਈ ਸੀ। ਇਸ ਤੋਂ ਪਹਿਲਾਂ ਜ਼ਿਲ੍ਹਾ ਕ੍ਰਾਈਮ ਸੈੱਲ ਦੀ ਟੀਮ ਨੇ ਸੈਕਟਰ-8 ਸਥਿਤ 2 ਸਪਾ ਸੈਂਟਰ 'ਚ ਛਾਪੇਮਾਰੀ ਕਰ ਕੇ ਥਾਈਲੈਂਡ ਦੀਆਂ ਕੁੜੀਆਂ ਨੂੰ ਰੈਸਕਿਊ ਕਰਵਾਇਆ ਸੀ। ਉੱਥੇ ਵੀ ਦੇਹ ਵਪਾਰ ਚਲਣ ਦੀ ਜਾਣਕਾਰੀ ਪੁਲਸ ਨੂੰ ਮਿਲੀ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News