ਗੁਪਤ ਸੂਚਨਾ ਮਿਲਣ 'ਤੇ ਪੁਲਸ ਨੇ ਦੇਹ ਵਪਾਰ ਦੇ ਅੱਡੇ 'ਤੇ ਕੀਤੀ ਰੇਡ, ਜਦੋਂ ਜਾ ਕੇ ਦੇਖਿਆ ਤਾਂ ਉਡੇ ਹੋਸ਼

Saturday, Jul 27, 2024 - 04:23 PM (IST)

ਗੁਪਤ ਸੂਚਨਾ ਮਿਲਣ 'ਤੇ ਪੁਲਸ ਨੇ ਦੇਹ ਵਪਾਰ ਦੇ ਅੱਡੇ 'ਤੇ ਕੀਤੀ ਰੇਡ, ਜਦੋਂ ਜਾ ਕੇ ਦੇਖਿਆ ਤਾਂ ਉਡੇ ਹੋਸ਼

ਨਾਭਾ (ਖੁਰਾਣਾ) : ਨਾਭਾ ਦੇ ਠਠੇਰਿਆਂ ਵਾਲੇ ਮੁਹੱਲੇ ਵਿਚ ਕੋਤਵਾਲੀ ਪੁਲਸ ਵੱਲੋਂ ਜਿਸਮਫਰੋਸ਼ੀ ਦੇ ਧੰਦੇ ਨੂੰ ਬੇਨਕਾਬ ਕੀਤਾ ਗਿਆ ਹੈ। ਪੁਲਸ ਨੇ 9 ਔਰਤਾਂ ਅਤੇ 2 ਵਿਅਕਤੀਆਂ ਨੂੰ ਘਰ ਵਿਚੋਂ ਗ੍ਰਿਫਤਾਰ ਕੀਤਾ ਹੈ, ਜੋ ਕਿ ਕਿਰਾਏ ’ਤੇ ਮਕਾਨ ਲੈ ਕੇ ਇਹ ਧੰਦਾ ਚਲਾਉਂਦੀਆਂ ਸਨ। ਐੱਸ. ਐੱਚ. ਓ. ਰੋਨੀ ਸਿੰਘ ਨੇ ਦੱਸਿਆ ਕਿ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਨਾਭਾ ਦੇ ਠਠੇਰਿਆਂ ਵਾਲੇ ਮੁਹੱਲੇ ਵਿਚ ਚੱਲ ਰਹੇ ਜਿਸਮਫਰੋਸੀ ਦੇ ਧੰਦੇ ਨੂੰ ਬੇਨਕਾਬ ਕੀਤਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਪੁਲਸ ਦਾ ਵੱਡਾ ਐਕਸ਼ਨ, ਮਰਸਡੀਜ਼ 'ਤੇ ਆਏ ਗੈਂਗਸਟਰਾਂ ਦਾ ਕੀਤਾ ਐਨਕਾਊਂਟਰ

ਮੌਕੇ ’ਤੇ ਪੁਲਸ ਨੇ 9 ਔਰਤਾਂ ਤੇ 2 ਵਿਅਕਤੀਆਂ ਨੂੰ ਕਾਬੂ ਕੀਤਾ। ਮੁਲਜ਼ਮਾਂ ਦੀ ਪਛਾਣ ਮੰਜੂ ਤੇ ਸਰਬਜੀਤ ਕੌਰ ਵਾਸੀ ਠਠੇਰਿਆਂ ਵਾਲਾ ਮੁਹੱਲਾ, ਪਿੰਕੀ ਵਾਸੀ ਮੁਝੈਲ ਕਾਲੋਨੀ, ਰੀਆ ਵਾਸੀ ਸ਼ਿਵਪੁਰੀ ਕਾਲੋਨੀ, ਬਲਵਿੰਦਰ ਕੌਰ ਵਾਸੀ ਅਮਰਗੜ੍ਹ, ਬਲਜੀਤ ਕੌਰ ਪਿੰਡ ਮਡੌੜ, ਜਸਵੀਰ ਕੌਰ ਵਾਸੀ ਅਹਿਮਦਗੜ੍ਹ, ਪਲਵਿੰਦਰ ਕੌਰ ਵਾਸੀ ਕਰਤਾਰ ਕਾਲੋਨੀ ਨਾਭਾ, ਸਵਰਨਜੀਤ ਸਿੰਘ ਥਾਣਾ ਅਹਿਮਦਗੜ੍ਹ, ਮੁਹੰਮਦ ਬੂਟਾ ਵਾਸੀ ਪਿੰਡ ਸਿਵਗੜ ਥਾਣਾ ਭਾਦਸੋ ਵਜੋਂ ਹੋਈ।

ਇਹ ਵੀ ਪੜ੍ਹੋ : ਪੁਰਾਣੀ ਰੰਜਿਸ਼ ਦੇ ਚੱਲਦਿਆਂ ਦੋ ਧਿਰਾਂ ਨੇ ਪਾਇਆ ਟਾਈਮ, ਖੂਨੀ ਝੜਪ ਵਿਚ ਇਕ ਨੌਜਵਾਨ ਦੀ ਮੌਤ

ਧੰਦਾ ਚਲਾਉਣ ਵਾਲੀ ਮੇਨ ਸਰਗਨਾ ਮੰਜੂ ’ਤੇ ਪਹਿਲਾਂ ਵੀ ਜਿਸਮਫਰੋਸੀ ਦਾ ਮਾਮਲਾ ਦਰਜ ਹੈ ਕਿਉਂਕਿ ਜਿਸ ਮੁਹੱਲੇ ਵਿਚ ਇਹ ਧੰਦਾ ਚਲਦਾ ਸੀ, ਉਹ ਏਰੀਆ ਬਹੁਤ ਹੀ ਪਾਸ਼ ਇਲਾਕਾ ਹੈ ਅਤੇ ਜਿਸ ਤੋਂ ਸਾਰੇ ਹੀ ਮਹੱਲਾ ਨਿਵਾਸੀ ਪ੍ਰੇਸ਼ਾਨ ਸਨ। ਪੁਲਸ ਵੱਲੋਂ ਸਾਰਿਆਂ ਹੀ ਮੁਲਜ਼ਮਾਂ ਖਿਲਾਫ ਮੁਕਦਮਾ ਦਰਜ ਕਰ ਦਿੱਤਾ ਗਿਆ ਹੈ। ਇਸ ਮੌਕੇ ਐੱਸ. ਐੱਚ. ਓ. ਰੋਨੀ ਸਿੰਘ ਨੇ ਦੱਸਿਆ ਕਿ ਅਸੀਂ ਤਫਤੀਸ਼ ਕਰ ਰਹੇ ਹਾਂ ਕਿ ਇਸ ਵਿਚ ਹੋਰ ਕੌਣ-ਕੌਣ ਸ਼ਾਮਲ ਹਨ ਅਤੇ ਇਹ ਗਾਹਕਾਂ ਤੋਂ ਕਿੰਨੇ ਪੈਸੇ ਵਸੂਲ ਕਰਦੀਆਂ ਸਨ। ਇਥੇ ਇਹ ਦੱਸਣਯੋਗ ਹੈ ਕਿ ਇਸ ਮੁਹੱਲੇ ਵਿਚ ਪਹਿਲਾਂ ਵੀ ਜਿਸਮਫਰੋਸੀ ਦੇ ਧੰਦੇ ਵਿਚ ਸ਼ਾਮਲ ਔਰਤਾਂ ਨੂੰ ਕਾਬੂ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਕੈਨੇਡਾ ਨੇ ਚੱਕਰਾਂ ਨੇ ਉਜਾੜਿਆ ਪਰਿਵਾਰ, ਘਰ 'ਚ ਵਿਛ ਗਏ ਸੱਥਰ, ਖੁਸ਼ੀਆਂ ਦੀ ਥਾਂ ਪਏ ਵੈਣ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News