ਜ਼ਹਿਰੀਲੀ ਦਵਾਈ ਖਾ ਕੇ ਥਾਣੇਦਾਰ ਨੇ ਕੀਤੀ ਖੁਦਕੁਸ਼ੀ
Thursday, Jun 18, 2020 - 01:09 AM (IST)
ਤਰਨਤਾਰਨ, (ਰਮਨ)- ਜ਼ਿਲਾ ਤਰਨਤਾਰਨ ’ਚ ਤਾਇਨਾਤ ਇਕ ਥਾਣੇਦਾਰ ਨੇ ਬੀਤੀ ਦੇਰ ਸ਼ਾਮ ਆਪਣੇ ਘਰ ’ਚ ਜ਼ਹਿਰੀਲੀ ਦਵਾਈ ਨਿੱਘਲ ਆਤਮ ਹੱਤਿਆ ਕਰ ਲਈ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਡੀ. ਐੱਸ. ਪੀ. (ਸਿਟੀ) ਸੁੱਚਾ ਸਿੰਘ ਬੱਲ, ਥਾਣਾ ਸਿਟੀ ਮੁੱਖੀ ਇੰਸਪੈਕਟਰ ਪ੍ਰੱਭਜੀਤ ਸਿੰਘ, ਏ. ਐੱਸ. ਆਈ. ਵਿਪਨ ਕੁਮਾਰ ਸਣੇ ਪੁਲਸ ਪਾਰਟੀ ਮੌਕੇ ’ਤੇ ਪੁੱਜੇ ਅਤੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਥਾਣੇਦਾਰ ਸੁਰਿੰਦਰ ਸਿੰਘ ਸ਼ੇਰੌ (51) ਪੁੱਤਰ ਦਲਬੀਰ ਸਿੰਘ ਵਾਸੀ ਗਰੀਨ ਐਵੀਨਿਉ, ਤਰਨਤਾਰਨ ਬਤੌਰ ਥਾਣੇਦਾਰ ਥਾਣਾ ਝਬਾਲ ਵਿਖੇ ਪਿਛਲੇ ਕਰੀਬ 3 ਸਾਲਾਂ ਤੋਂ ਤਾਇਨਾਤ ਸੀ। ਸੁਰਿੰਦਰ ਸਿੰਘ ਡਿਉਟੀ ਤੋਂ ਬਾਅਦ ਘਰ ਵਾਪਸ ਆ ਗਿਆ। ਜਿਸ ਨੇ ਸ਼ਾਮ ਆਪਣੇ ਘਰ ’ਚ ਸਲਫਾਸ ਦੀਆਂ ਗੋਲੀਆਂ ਨਿਗਲ ਲਈਆਂ। ਗੰਭੀਰ ਹਾਲਤ ਦੌਰਾਨ ਪਤਨੀ ਲ਼ਖਵਿੰਦਰ ਕੌਰ, ਬੇਟਾ ਹਰਮਨਬੀਰ ਸਿੰਘ, ਬੇਟੀ ਹਸਨਬੀਰ ਕੌਰ, ਜਵਾਈ ਤੇਜਬੀਰ ਸਿੰਘ ਗੰਭੀਰ ਹਾਲਤ ’ਚ ਸੁਰਿੰਦਰ ਸਿੰਘ ਨੂੰ ਗੁਰੂ ਨਾਨਕ ਦੇਵ ਮਲਟੀ ਸਪੈਸ਼ਲਟੀ ਹਸਪਤਾਲ ’ਚ ਲਿਜਾਇਆ ਗਿਆ। ਜਿੱਥੇ ਉਸ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. (ਸਿਟੀ) ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਵੀਰਵਾਰ ਸਵੇਰੇ ਮ੍ਰਿਤਕ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਵਾਪਰੀ ਘਟਨਾ ਉਪਰੰਤ ਸਮੁੱਚੇ ਪੁਲਸ ਵਿਭਾਗ ’ਚ ਕਾਫੀ ਮਾਯੂਸੀ ਭਰਿਆ ਮਾਹੌਲ ਪਾਇਆ ਜਾ ਰਿਹਾ ਹੈ।