ਪੁਲਸ ਕਰਮਚਾਰੀ ਬਣ ਕੇ ਠੱਗੀ ਮਾਰਦੇ 2 ਭਰਾ ਗ੍ਰਿਫ਼ਤਾਰ

Sunday, Jul 03, 2022 - 11:49 AM (IST)

ਪੁਲਸ ਕਰਮਚਾਰੀ ਬਣ ਕੇ ਠੱਗੀ ਮਾਰਦੇ 2 ਭਰਾ ਗ੍ਰਿਫ਼ਤਾਰ

ਅੰਮ੍ਰਿਤਸਰ (ਇੰਦਰਜੀਤ) - ਪੁਲਸ ਦੇ ਕਰਮਚਾਰੀ ਬਣ ਕੇ ਲੋਕਾਂ ਨੂੰ ਠੱਗਣ ਦੇ ਮਾਮਲੇ ’ਚ ਥਾਣਾ ਡੀ-ਡਵੀਜ਼ਨ ਦੀ ਪੁਲਸ ਨੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮ ਸਕੇ ਭਰਾ ਹਨ। ਇਹ ਭੋਲੇ-ਭਾਲੇ ਲੋਕਾਂ ਨੂੰ ਫਸਾਉਣ ਦਾ ਡਰ ਦਿਖਾ ਕੇ ਲੋਕਾਂ ਨੂੰ ਪੈਸੇ ਦੇਣ ’ਤੇ ਮਜਬੂਰ ਕਰਦੇ ਸਨ। ਪੁਲਸ ਨੂੰ ਸੂਚਨਾ ਸੀ ਕਿ ਕੁਝ ਸ਼ਾਤਿਰ ਕਿਸਮ ਦੇ ਵਿਅਕਤੀ ਪੁਲਸ ਵਾਲੇ ਬਣ ਕੇ ਮੋਬਾਇਲ ਦਾ ਕੰਮ ਕਰਨ ਵਾਲੇ ਵਪਾਰੀਆਂ ਨੂੰ ਠੱਗਦੇ ਸਨ। 

ਪੜ੍ਹੋ ਇਹ ਵੀ ਖ਼ਬਰ: ਗੁਰਦਾਸਪੁਰ ’ਚ ਵਾਪਰੀ ਵਾਰਦਾਤ: ਢਾਬੇ ’ਤੇ ਖਾਣਾ ਖਾ ਰਹੇ ਕਬੱਡੀ ਖਿਡਾਰੀ ’ਤੇ ਤੇਜ਼ਧਾਰ ਦਾਤਰਾਂ ਨਾਲ ਕੀਤਾ ਹਮਲਾ

ਥਾਣਾ ਡੀ-ਡਵੀਜ਼ਨ ਦੀ ਪੁਲਸ ਦੇ ਇੰਚਾਰਜ ਰੌਬਿਨ ਹੰਸ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਸ ਨੇ ਅੰਕਿਤ ਦੀ ਸ਼ਿਕਾਇਤ ’ਤੇ ਆਧਾਰ ਤੇ ਪ੍ਰਿਥਵੀ ਤੇ ਯੁਵਰਾਜ ਸਿੰਘ ਪੁੱਤਰਾਨ ਬਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਤੋਂ 32 ਹਜ਼ਾਰ ਰੁਪਏ ਦੀ ਬਰਾਮਦਗੀ ਹੋਈ ਹੈ। ਪੁਲਸ ਨੇ ਉਨ੍ਹਾਂ ਦਾ ਇਕ ਦਿਨ ਦਾ ਰਿਮਾਂਡ ਲਿਆ ਹੈ।


author

rajwinder kaur

Content Editor

Related News