ਤੇਜ਼ ਰਫ਼ਤਾਰ ਕਾਰ ਵੱਲੋਂ ਨਾਕੇ ''ਤੇ ਖੜ੍ਹੇ ਪੁਲਸ ਮੁਲਾਜ਼ਮਾਂ ਨੂੰ ਕੁਚਲਣ ਦੀ ਅਸਫਲ ਕੋਸ਼ਿਸ਼

Tuesday, Sep 22, 2020 - 03:31 PM (IST)

ਤੇਜ਼ ਰਫ਼ਤਾਰ ਕਾਰ ਵੱਲੋਂ ਨਾਕੇ ''ਤੇ ਖੜ੍ਹੇ ਪੁਲਸ ਮੁਲਾਜ਼ਮਾਂ ਨੂੰ ਕੁਚਲਣ ਦੀ ਅਸਫਲ ਕੋਸ਼ਿਸ਼

ਨਾਭਾ (ਜੈਨ) : ਇੱਥੋਂ ਦੇ ਨੇੜਲੇ ਪਿੰਡ ਬੌੜਾਂ ਖੁਰਦ ਨਜ਼ਦੀਕ ਇਕ ਤੇਜ਼ ਰਫ਼ਤਾਰ ਕਾਰ ਨੇ ਪੁਲਸ ਨਾਕੇ ’ਤੇ ਖੜ੍ਹੇ ਮੁਲਾਜ਼ਮਾਂ ਨੂੰ ਕੁਚਲਣ ਦੀ ਅਸਫਲ ਕੋਸ਼ਿਸ਼ ਕੀਤੀ। ਐਸ. ਐਚ. ਓ. ਸਦਰ ਥਾਣਾ ਅਨੁਸਾਰ ਸਹਾਇਕ ਥਾਣੇਦਾਰ ਚਮਕੌਰ ਸਿੰਘ ਦੀ ਪੁਲਸ ਪਾਰਟੀ ਨੇ ਨਾਕਾਬੰਦੀ ਕੀਤੀ ਹੋਈ ਸੀ ਕਿ ਇਕ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਕਾਰ ਦੇ ਡਰਾਈਵਰ ਨੇ ਕਾਰ ਰੋਕਣ ਦੀ ਬਜਾਏ ਤੇਜ਼ ਰਫ਼ਤਾਰ ਨਾਲ ਕੱਟ ਮਾਰ ਕੇ ਪੁਲਸ ਮੁਲਾਜ਼ਮਾਂ ਦੀ ਜਾਨ ਜ਼ੋਖਮ 'ਚ ਪਾਈ ਅਤੇ ਕਾਰ ਭਜਾ ਕੇ ਲੈ ਗਿਆ।

ਪੁਲਸ ਪਾਰਟੀ ਨੇ ਕਾਰ ਦਾ ਪਿੱਛਾ ਕੀਤਾ ਪਰ ਡਰਾਈਵਰ ਕਾਰ ਨੂੰ ਪਿੰਡ ਖੇੜੀ ਗਿੱਲਾਂ ਨੇੜੇ ਖੜ੍ਹੀ ਕਰਕੇ ਫ਼ਰਾਰ ਹੋ ਗਿਆ। ਪੈਦਲ ਫ਼ਰਾਰ ਹੋਏ ਡਰਾਈਵਰ ਨੂੰ ਪੁਲਸ ਕਾਬੂ ਨਹੀਂ ਕਰ ਸਕੀ। ਕਾਰ ਨੂੰ ਚੈੱਕ ਕੀਤਾ ਗਿਆ ਤਾਂ ਉਸ 'ਚੋਂ ਵੀ ਕਾਗਜ਼ਾਤ ਬਰਾਮਦ ਨਹੀਂ ਹੋਇਆ, ਜਿਸ ਕਰਕੇ ਪੁਲਸ ਨੇ ਅਣਪਛਾਤੇ ਕਾਰ ਡਰਾਈਵਰ ਖਿਲਾਫ਼ ਧਾਰਾ-279, 186, 336 ਆਈ ਪੀ. ਸੀ., ਸੈਕਸ਼ਨ 40 ਮੋਟਰ ਵ੍ਹੀਕਲ ਐਕਟ ਅਧੀਨ ਮਾਮਲਾ ਦਰਜ ਕਰਜ ਲਿਆ ਹੈ ਅਤੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।


author

Babita

Content Editor

Related News