ਵਿਆਹੁਤਾ ਨੂੰ ਮਾਡਲਿੰਗ ਦਾ ਝਾਂਸਾ ਦੇ ਕੇ ਫਰਜ਼ੀ ਅਸ਼ਲੀਲ ਫੋਟੋਆਂ ਬਣਾਉਣ ਵਾਲਾ ਪੁਲਸ ਗ੍ਰਿਫਤ ਤੋਂ ਬਾਹਰ

08/30/2017 6:38:01 AM

ਫਗਵਾੜਾ, (ਜਲੋਟਾ)- ਇਕ ਵਿਆਹੁਤਾ ਨੂੰ ਗਾਣੇ 'ਚ ਮਾਡਲਿੰਗ ਦਾ ਝਾਂਸਾ ਦੇ ਕੇ ਉਸਦੀ ਫੋਟੋ ਨਾਲ ਛੇੜਛਾੜ ਕਰ ਕੇ ਅਸ਼ਲੀਲ ਬਣਾ ਕੇ ਕਥਿਤ ਤੌਰ 'ਤੇ ਸਰੀਰਕ ਸੰਬੰਧ ਬਣਾਉਣ ਦੇ ਲਈ ਮਜਬੂਰ ਕਰਨ ਦੇ ਮਾਮਲੇ 'ਚ ਦੋਸ਼ੀ ਨੌਜਵਾਨ ਬਬਲੂ ਪੁੱਤਰ ਸੰਤੋਖ ਸਿੰਘ ਵਾਸੀ ਪਿੰਡ ਵਿਰਕਾਂ ਜ਼ਿਲਾ ਜਲੰਧਰ ਹੈ, ਜੋ ਪੁਲਸ ਦੀ ਗ੍ਰਿਫਤ ਤੋਂ ਬਾਹਰ ਚੱਲ ਰਿਹਾ ਹੈ।
ਉਕਤ ਮਾਮਲੇ 'ਚ ਦੋਸ਼ੀ ਨੌਜਵਾਨ ਵਲੋਂ ਪੀੜਤਾ ਨੂੰ ਇਕ ਗਾਣੇ 'ਚ ਬਤੌਰ ਮਾਡਲ ਲੈਣ ਦੇ ਮਾਮਲੇ 'ਚ ਉਸਦੀਆਂ ਕਈ ਫੋਟੋਆਂ ਖਿਚ ਲਈਆਂ। ਇਸਦੇ ਬਾਅਦ ਉਸਨੇ ਪੀੜਤਾ ਨੂੰ ਕਥਿਤ ਤੌਰ 'ਤੇ ਇਹ ਕਹਿ ਕੇ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਕਿ ਉਹ ਉਸ ਨਾਲ ਸਰੀਰਕ ਸੰਬੰਧ ਬਣਾਏ। ਜਦ ਪੀੜਤਾ ਨਹੀਂ ਮੰਨੀ ਤਾਂ ਦੋਸ਼ੀ ਨੇ ਉਸਦੀ ਫੋਟੋਆਂ ਨਾਲ ਛੇੜਛਾੜ ਕਰਕੇ ਅਸ਼ਲੀਲ ਬਣਾ ਦਿੱਤੀਆਂ ਤੇ ਫਿਰ ਪੀੜਤਾ 'ਤੇ ਦਬਾਅ ਬਣਾਇਆ ਕਿ ਜੇਕਰ ਉਸਨੇ ਸੰਬੰਧ ਨਾ ਬਣਾਏ ਤਾਂ ਉਹ ਉਸ ਦੀਆਂ ਸਾਰੀਆਂ ਫੋਟੋਆਂ ਫੇਸਬੁੱਕ 'ਤੇ ਪਾ ਦੇਵੇਗਾ ਤੇ ਇਸ ਦੀ ਜਾਣਕਾਰੀ ਉਸਦੇ ਪਤੀ ਨੂੰ ਵੀ ਪਹੁੰਚਾ ਦੇਵੇਗਾ।
ਜਾਅਲੀ ਫੇਸਬੁੱਕ ਆਈ. ਡੀ. ਬਣਾ ਉਸ 'ਤੇ ਅਪਲੋਡ ਕਰ ਦਿੱਤੀਆਂ ਫੋਟੋਆਂ
ਜਦ ਪੀੜਤਾ ਨੇ ਉਸਦੀ ਇਸ ਧਮਕੀ ਨੂੰ ਵੀ ਨਜ਼ਰ-ਅੰਦਾਜ਼ ਕਰ ਦਿੱਤਾ ਤਾਂ ਦੋਸ਼ੀ ਬਬਲੂ ਨੇ ਪੀੜਤਾ ਦੀ ਫਰਜ਼ੀ ਅਸ਼ਲੀਲ ਫੋਟੋਆਂ ਕਥਿਤ ਰੂਪ ਨਾਲ ਜਾਅਲੀ ਫੇਸਬੁੱਕ ਆਈ. ਡੀ. ਬਣਾ ਕੇ ਉਸ 'ਤੇ ਅਪਲੋਡ ਕਰ ਦਿੱਤੀਆਂ। ਇਸ ਮਾਮਲੇ ਸੰਬੰਧੀ ਜਦ ਪੀੜਤਾ ਨੇ ਖੁਲਾਸਾ ਥਾਣਾ ਸਿਟੀ  ਫਗਵਾੜਾ ਨੂੰ ਕੀਤਾ ਤਾਂ ਪੁਲਸ ਨੇ ਦੋਸ਼ੀ ਨੌਜਵਾਨ ਦੇ ਖਿਲਾਫ ਵੱਖ-ਵੱਖ ਧਰਾਵਾਂ ਦੇ ਤਹਿਤ ਪੁਲਸ ਕੇਸ ਦਰਜ ਕਰ ਲਿਆ।
 


Related News