ਗਰਲਫ੍ਰੈਂਡ ਨੂੰ ਮਿਲਣ ਲਈ ਜੇਲ ਤੋਂ ਭੱਜਿਆ ਕੈਦੀ, ਲਵ-ਸਟੋਰੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਚੜ੍ਹਿਆ ਪੁਲਸ ਅੜਿਕੇ (ਵੀਡੀਓ)

Thursday, Aug 03, 2017 - 08:55 PM (IST)

ਜਲੰਧਰ (ਪ੍ਰੀਤ, ਰਾਜੇਸ਼)-ਕਪੂਰਥਲਾ ਵਿਚ ਪੁਲਸ ਦੇ ਸ਼ਿਕੰਜੇ ਵਿਚੋਂ ਛੁੱਟ ਕੇ ਭੱਜਿਆ ਬਹੁ-ਚਰਚਿਤ ਸੁਨੈਣਾ ਹੱਤਿਆਕਾਂਡ ਦੇ ਦੋਸ਼ੀ ਪੰਕਜ ਉਰਫ ਭੀਮਾ ਨੂੰ ਕਮਿਸ਼ਨਰੇਟ ਪੁਲਸ ਨੇ 3 ਘੰਟਿਆਂ ਵਿਚ ਹੀ ਆਬਾਦਪੁਰਾ ਤੋਂ ਫੜ ਲਿਆ। ਪੁਲਸ ਦਾ ਦਾਅਵਾ ਹੈ ਕਿ ਭੀਮਾ ਆਬਾਦਪੁਰਾ ਵਿਚ ਆਪਣੀ ਮਹਿਲਾ ਦੋਸਤ ਨੂੰ ਮਿਲਣ ਲਈ ਹੱਥਕੜੀ ਵਿਚੋਂ ਹੱਥ ਛੁਡਾ ਕੇ ਭੱਜਿਆ ਸੀ।
ਜ਼ਿਕਰਯੋਗ ਹੈ ਕਿ ਪੰਕਜ ਕੁਮਾਰ ਉਰਫ ਭੀਮਾ ਪੁੱਤਰ ਬਲਬੀਰ ਸਿੰਘ ਵਾਸੀ ਸਤਨਾਮ ਨਗਰ ਬਸਤੀ ਦਾਨਿਸ਼ਮੰਦਾਂ ਨੂੰ ਬਹੁ-ਚਰਚਿਤ ਸੁਨੈਣਾ ਹੱਤਿਆਕਾਂਡ ਵਿਚ 20 ਸਾਲ ਦੀ ਸਜ਼ਾ ਹੋ ਚੁੱਕੀ ਹੈ। ਭੀਮਾ ਨੂੰ ਅੱਜ ਜੇਲ ਤੋਂ ਕਪੂਰਥਲਾ ਸਿਵਲ ਹਸਪਤਾਲ ਵਿਚ ਮੈਡੀਕਲ ਜਾਂਚ ਲਈ ਲਿਆਂਦਾ ਗਿਆ। ਦੁਪਹਿਰ ਵੇਲੇ ਭੀਮਾ ਹੱਥਕੜੀ ਵਿਚੋਂ ਹੱਥ ਛੁਡਾ ਕੇ ਪੁਲਸ ਨੂੰ ਚਕਮਾ ਦੇ ਕੇ ਭੱਜ ਗਿਆ। ਭੀਮਾ ਦੇ ਭੱਜਣ ਦੀ ਸੂਚਨਾ ਕਪੂਰਥਲਾ ਪੁਲਸ ਵਲੋਂ ਤੁਰੰਤ ਕਮਿਸ਼ਨਰੇਟ ਪੁਲਸ ਨੂੰ ਦਿੱਤੀ ਗਈ ਕਿਉਂਕਿ ਮੁਲਜ਼ਮ ਬਸਤੀਆਂ ਇਲਾਕੇ ਦਾ ਰਹਿਣ ਵਾਲਾ ਸੀ ਤਾਂ ਏ. ਸੀ. ਪੀ. ਵੈਸਟ ਕੈਲਾਸ਼ ਚੰਦਰ ਦੀ ਅਗਵਾਈ ਵਿਚ ਥਾਣਾ ਭਾਰਗੋ ਕੈਂਪ ਦੇ ਐੱਸ. ਐੱਚ. ਓ. ਜੀਵਨ ਸਿੰਘ ਵਲੋਂ ਜਾਂਚ ਕੀਤੀ ਗਈ ਤੇ ਭੀਮਾ ਨੂੰ ਭੱਜਣ ਤੋਂ ਤਿੰਨ ਘੰਟੇ ਬਾਅਦ ਹੀ ਆਬਾਦਪੁਰਾ ਤੋਂ ਕਾਬੂ ਕਰ ਲਿਆ।


Related News