ਪੁਲਸ ਵੱਲੋਂ ਪਤਨੀ ਦਾ ਪ੍ਰੇਮੀ ਕਾਬੂ
Thursday, Nov 23, 2017 - 02:48 AM (IST)
ਅਬੋਹਰ, (ਸੁਨੀਲ)- ਰੇਲਵੇ ਪੁਲਸ ਦੇ ਏ. ਡੀ. ਜੀ. ਪੀ. ਰੋਹਿਤ ਚੌਧਰੀ, ਏ. ਆਈ. ਜੀ. ਗੁਰਮੀਤ ਸਿੰਘ ਦੀ ਅਗਵਾਈ ਹੇਠ ਅਬੋਹਰ ਰੇਲਵੇ ਥਾਣਾ ਮੁਖੀ ਚਰਨਦੀਪ ਸਿੰਘ, ਮਹਿਲਾ ਸਿਪਾਹੀ ਰਜਨੀ ਬਾਲਾ, ਹੌਲਦਾਰ ਵਧਾਵਾ ਰਾਮ, ਹੰਸਰਾਜ ਤੇ ਪੁਲਸ ਪਾਰਟੀ ਨੇ ਪਤੀ ਨੂੰ ਆਤਮ-ਹੱਤਿਆ ਲਈ ਮਜਬੂਰ ਕਰਨ ਦੇ ਮਾਮਲੇ ਵਿਚ ਉਸ ਦੀ ਪਤਨੀ ਦੇ ਪ੍ਰੇਮੀ ਬਿੱਲੂ ਰਾਮ ਪੁੱਤਰ ਮੰਗਤ ਰਾਮ ਵਾਸੀ ਉੱਤਮ ਨਗਰ, ਮੇਵਾ ਗੈਸ ਏਜੰਸੀ ਦੇ ਨੇੜੇ, ਪੁਰਾਣੀ ਫਾਜ਼ਿਲਕਾ ਰੋਡ ਨੂੰ ਕਾਬੂ ਕੀਤਾ ਹੈ। ਉਸ ਨੂੰ ਮਾਣਯੋਗ ਜੱਜ ਅਮਰੀਸ਼ ਕੁਮਾਰ ਦੀ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।
