..ਆਖਰ ਪੁਲਸ ਇੰਸਪੈਕਟਰ ਨੂੰ 3 ਸਾਲ ਬਾਅਦ ਮਿਲਿਆ ਇਨਸਾਫ

Thursday, May 21, 2020 - 05:57 PM (IST)

ਨਾਭਾ (ਸੁਸ਼ੀਲ ਜੈਨ): ਸਥਾਨਕ ਕੋਤਵਾਲੀ ਪੁਲਸ ਦੇ ਐਡੀਸ਼ਨਲ ਐੱਸ.ਐੱਚ.ਓ. ਇੰਸਪੈਕਟਰ ਮਨਜੀਤ ਸਿੰਘ (ਵਾਸੀ ਪਿੰਡ ਅਲੌਹਰਾਂ ਕਲਾਂ) ਦੇ ਬਿਆਨਾਂ ਅਨੁਸਾਰ ਥਾਣਾ ਸਦਰ ਪੁਲਸ ਨੇ ਜਗਜੀਤ ਸਿੰਘ ਅਤੇ ਧਰਮਿੰਦਰ ਸਿੰਘ ਪੁੱਤਰ ਬੇਅੰਤ ਸਿੰਘ ਵਾਸੀ ਪਿੰਡ ਚੌਧਰੀਮਾਜਰਾ ਅਤੇ ਹੋਰ ਅਣਪਛਾਤੇ ਵਿਅਕਤੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਹੈ।
ਮਨਜੀਤ ਸਿੰਘ ਨੇ ਦੱਸਿਆ ਕਿ 14 ਮਾਰਚ 2017 ਨੂੰ ਉਸ ਦੇ ਇਕਲੌਤੇ ਬੇਟੇ ਸ਼ਗਨਦੀਪ ਸਿੰਘ (27) ਨੂੰ ਇਕ ਪਾਰਟੀ ਵਿਚ ਜ਼ਹਿਰੀਲੀ ਚੀਜ਼ ਦੇ ਕੇ ਮਾਰ ਦਿੱਤਾ ਗਿਆ ਸੀ। ਪਾਰਟੀ ਵਿਚ ਸ਼ਗਨਦੀਪ ਸਿੰਘ ਦੇ ਨਾਲ ਜਗਜੀਤ ਸਿੰਘ ਅਤੇ ਧਰਮਿੰਦਰ ਸਿੰਘ ਸਮੇਤ ਹੋਰ ਵਿਅਕਤੀ ਹਾਜ਼ਰ ਸਨ।ਇੰਸਪੈਕਟਰ ਅਨੁਸਾਰ ਉਸ ਸਮੇਂ ਮੇਰੇ ਬੇਟੇ ਨੂੰ ਸਿਵਲ ਹਸਪਤਾਲ ਦੀ ਐਮਰਜੈਂਸੀ 'ਚ ਡਾਕਟਰਾਂ ਨੇ ਮ੍ਰਿਤਕ ਐਲਾਨਿਆ ਸੀ ਅਤੇ ਵਿਸਰਾ ਲੈਬ ਵਿਚ ਭੇਜਿਆ ਸੀ। ਮੈਂ ਉਸ ਸਮੇਂ ਐੱਸ. ਐੱਚ. ਓ. ਧਰਮਗੜ੍ਹ ਥਾਣਾ ਤਾਇਨਾਤ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਮੈਂ 18 ਜੁਲਾਈ 2019 ਨੂੰ ਬਿਆਨ ਦਰਜ ਕਰਵਾਇਆ ਸੀ ਪਰ ਲੰਬੇ ਸਮੇਂ ਬਾਅਦ ਮੈਨੂੰ ਇਨਸਾਫ ਮਿਲਿਆ ਅਤੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਡੀ.ਐੱਸ.ਪੀ. ਥਿੰਦ ਅਨੁਸਾਰ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਇੰਸਪੈਕਟਰ ਮਨਜੀਤ ਸਿੰਘ ਨੇ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ।


Shyna

Content Editor

Related News