ਵਾਲ ਕੱਟਣ ਵਾਲੇ ਭੂਤ ਦਾ ਖੌਫ, ਇਕ ਲੜਕੀ ਤੇ 3 ਮਹਿਲਾਵਾਂ ਦੇ ਵਾਲ ਕੱਟਣ ਨਾਲ ਦਹਿਸ਼ਤ
Friday, Aug 11, 2017 - 09:51 PM (IST)

ਅੰਮ੍ਰਿਤਸਰ/ਤਰਨਤਾਰਨ (ਮਮਤਾ, ਰਮਨ) — ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਹੋ ਰਹੀ ਵਾਲ ਕੱਟਣ ਦੀਆਂ ਘਟਨਾਵਾਂ 'ਚ ਅੱਜ ਅੰਮ੍ਰਿਤਸਰ ਵੀ ਸ਼ਾਮਲ ਹੋ ਗਿਆ। ਇਥੇ ਕਿ ਲੜਕੀ ਜਦ ਸਵੇਰੇ ਉਠੀ ਤਾਂ ਉਸ ਦੇ ਵਾਲ ਕੱਟੇ ਹੋਏ ਸਨ। ਇਸ 'ਤੇ ਲੜਕੀ ਸਮੇਤ ਪੂਰਾ ਪਰਿਵਾਰ ਦਹਿਸ਼ਤ ਤੇ ਅਸਮੰਜਸ 'ਚ ਹੈ। ਉਥੇ ਤਰਨਤਾਰਨ 'ਚ ਤਿੰਨ ਔਰਤਾਂ ਦੇ ਵਾਲ ਕੱਟੇ ਜਾਣ ਦੀ ਖਬਰ ਹੈ।
ਜਾਣਕਾਰੀ ਮੁਤਾਬਕ, ਝੱਬਾਲ ਰੋਡ ਸਥਿਤ ਸਤਨਾਮ ਨਗਰ ਕਾਲੋਨੀ ਨਿਵਾਸੀ ਕੁਲਵੰਤ ਸਿੰਘ ਦੀ ਧੀ ਸਿਮਰਨਜੀਤ ਕੌਰ (18) ਜੋ ਕਿ ਰਾਤ ਨੂੰ ਆਪਣੀ ਮਾਂ ਤੇ ਭੈਣ ਦੇ ਨਾਲ ਘਰ ਦੇ ਵਹਿੜੇ 'ਚ ਸੁੱਤੀ ਹੋਈ ਸੀ ਤੇ ਸਵੇਰੇ 6 ਵਜੇ ਉਸ ਦੀ ਭੈਣ ਨੇ ਉਸ ਨੂੰ ਜਗ੍ਹਾ ਕੇ ਦੱਸਿਆ ਕਿ ਉਸ ਦੇ ਵਾਲ ਕੱਟੇ ਹੋਏ ਹਨ। ਇਸ ਨਾਲ ਜਿੱਥੇ ਸਿਮਰਨਜੀਤ ਸਹਿਮ ਗਈ, ਉਥੇ ਹੀ ਉਸ ਦਾ ਪੂਰਾ ਪਰਿਵਾਰ ਵੀ ਦਹਿਸ਼ਤ 'ਚ ਆ ਗਿਆ।
ਸਿਮਰਨਜੀਤ ਦੇ ਪਰਿਵਾਰਕ ਮੈਂਬਰਾਂ ਨੇ ਚੌਕੀ ਫਤਿਹਪੁਰ 'ਚ ਘਟਨਾ ਸੰਬੰਧੀ ਰਿਪੋਰਟ ਦਰਜ ਕਰਵਾਈ ਹੈ। ਪੁਲਸ ਵਲੋਂ ਇਸ ਸੰਬੰਧ 'ਚ ਪੁੱਛਗਿੱਛ ਜਾਰੀ ਹੈ ਪਰ ਘਟਨਾ ਨਾਲ ਆਂਢ-ਗੁਆਂਢ ਦੇ ਘਰਾਂ ਤੇ ਇਲਾਕਿਆਂ 'ਚ ਦਹਿਸ਼ਤ ਫੈਲ ਗਈ ਹੈ। ਉਥੇ ਤਰਨਤਾਰਨ 'ਚ ਪੀੜਤ 3 ਮਹਿਲਾਵਾਂ ਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਕਾਫੀ ਡਰੇ ਹੋਏ ਹਨ।
ਜ਼ਿਕਰਯੋਗ ਹੈ ਕਿ ਇਥੇ ਦੀ ਹੀ ਵਸਨੀਕ ਆਰਤੀ ਪੁੱਤਰੀ ਸਵ. ਧੀਰਾ ਸਿੰਘ ਨੇ ਦੱਸਿਆ ਕਿ ਉਹ ਆਪਣੇ ਘਰ 'ਚ ਡੇਢ ਵਜੇ ਦੇ ਕਰੀਬ ਉਸ ਨਾਲ ਇਹ ਘਟਨਾ ਵਾਪਰੀ। ਇਸ ਤਰ੍ਹਾਂ ਰਾਣੀ ਪੁੱਤਰ ਗੁਰਵਿੰਦਰ ਸਿੰਘ ਨੇ ਕਾਟੇ ਹੋਏ ਬਾਲ ਦਿਖਾਉਂਦੇ ਹੋਏ ਦੱਸਿਆ ਕਿ ਉਹ ਦੁਪਹਿਰ 12.30 ਘਰ ਦੀ ਛੱਤ 'ਤੇ ਬਰਤਨ ਸਾਫ ਕਰ ਰਹੀ ਸੀ ਤੇ ਉਸ ਦੇ ਵਾਲ ਉਸੇ ਵੇਲੇ ਕੱਟੇ ਗਏ।
ਅਜਿਹੀ ਇਕ ਹੋਰ ਘਟਨਾ ਬੀਤੀ ਰਾਤ 1 ਵਜੇ ਦੇ ਕਰੀਬ ਗਲੀ ਗਿੱਲਾ ਵਾਲੀ 'ਚ ਸਰਬਜੀਤ ਕੌਰ ਪਤਨੀ ਮਹਿੰਦਰਾ ਸਿੰਘ ਦੇ ਨਾਲ ਹੋਣ 'ਤੇ ਪੀੜਤ ਮਹਿਲਾ ਦੇ ਪਰਿਵਾਰ ਦੇ ਮੈਂਬਰਾਂ ਨੇ ਜਾਣਕਾਰੀ ਦਿੱਤੀ। ਔਰਤਾਂ ਦੇ ਵਾਲ ਕੱਟੇ ਜਾਣ ਦੀ ਖਬਰ ਸ਼ਹਿਰ ਸਮੇਤ ਖੇਤਰ 'ਚ ਜੰਗਲ ਦੀ ਅੱਗ ਦੀ ਤਰ੍ਹਾਂ ਫੈਲ ਗਈ। ਲੋਕ ਇਨ੍ਹਾਂ 3 ਪੀੜਤ ਔਰਤਾਂ ਦੇ ਘਰਾਂ 'ਚ ਪਹੁੰਚਣ ਸ਼ੁਰੂ ਹੋ ਗਏ।