ਲਾਪਤਾ ਬੱਚੇ ਨੂੰ ਪੁਲਸ ਨੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕੀਤਾ
Friday, Nov 24, 2017 - 01:55 AM (IST)

ਬਟਾਲਾ, (ਸੈਂਡੀ)- ਅਰਬਨ ਅਸਟੇਟ ਚੌਕੀ ਦੀ ਪੁਲਸ ਨੇ ਪਿਛਲੇ 5 ਦਿਨਾਂ ਤੋਂ ਲਾਪਤਾ ਹੋਇਆ ਬੱਚਾ ਲੱਭ ਕੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਚੌਕੀ ਇੰਚਾਰਜ ਏ. ਐੱਸ. ਆਈ. ਗੁਰਸੇਵਕ ਸਿੰਘ ਨੇ ਦੱਸਿਆ ਕਿ ਰਾਜ ਰਾਣੀ ਪਤਨੀ ਰੋਸ਼ਨ ਲਾਲ ਵਾਸੀ ਉਮਰਪੁਰਾ ਨੇ ਸਾਨੂੰ 17 ਨਵੰਬਰ ਨੂੰ ਆਪਣੀ ਰਿਪੋਰਟ ਦਰਜ ਕਰਵਾਈ ਸੀ ਕਿ ਉਨ੍ਹਾਂ ਦਾ 11 ਸਾਲਾ ਲੜਕਾ ਕਰਨ ਜੋ ਸੱਤਵੀਂ ਜਮਾਤ 'ਚ ਪੜ੍ਹਦਾ ਹੈ ਤੇ ਉਸਨੂੰ ਉਸ ਦੇ ਪਿਤਾ ਨੇ ਕਿਸੇ ਗੱਲ ਤੋਂ ਝਿੜਕਿਆ ਸੀ, ਜਿਸ ਕਾਰਨ ਉਹ ਗੁੱਸੇ ਹੋ ਕੇ ਘਰੋਂ ਕਿਤੇ ਚਲਾ ਗਿਆ ਸੀ। ਏ. ਐੱਸ. ਆਈ. ਨੇ ਦੱਸਿਆ ਕਿ ਅਸੀਂ ਤੁਰੰਤ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਤੇ ਅੱਜ ਉਕਤ ਬੱਚਾ ਪਿੰਡ ਸਿੰਘੋਵਾਲਾ ਦੇ ਗੁਰਦੁਆਰਾ ਸਾਹਿਬ ਤੋਂ ਸਾਨੂੰ ਮਿਲ ਗਿਆ ਹੈ। ਅਸੀਂ ਬੱਚੇ ਨੂੰ ਤੁਰੰਤ ਉਸ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਹੈ। ਇਸ ਮੌਕੇ ਏ. ਐੱਸ. ਆਈ. ਹਰਪਾਲ ਸਿੰਘ, ਹੌਲਦਾਰ ਕਰਨੈਲ ਸਿੰਘ ਤੇ ਹੌਲਦਾਰ ਗੁਰਨਾਮ ਸਿੰਘ ਮੌਜੂਦ ਸਨ।