ਕਬਰਿਸਤਾਨ ''ਚੋਂ ਅਸਥੀਆਂ ਨੂੰ ਕੱਢ ਕੇ ਖੁਰਦ-ਬੁਰਦ ਕਰਨ ਦੇ ਦੋਸ਼ ''ਚ 2 ਖਿਲਾਫ ਕੇਸ ਦਰਜ

01/10/2017 3:41:14 PM

ਸੁਲਤਾਨਪੁਰ ਲੋਧੀ (ਧੀਰ)-ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਪਿੰਡ ਡਡਵਿੰਡੀ ਵਿਖੇ ਇਕ ਕਬਰਿਸਤਾਨ ਤੋਂ ਬਿਨਾਂ ਇਜਾਜ਼ਤ ਇਕ ਮਸੀਹੀ ਭਾਈਚਾਰੇ ਦੀ ਔਰਤ ਦੀਆਂ ਅਸਥੀਆਂ ਨੂੰ ਕਥਿਤ ਤੌਰ ''ਤੇ ਕੱਢ ਕੇ ਖੁਰਦ-ਬੁਰਦ ਕਰਨ ਦੇ ਦੋਸ਼ ''ਚ ਆਈ. ਪੀ. ਸੀ. ਦੀਆਂ ਵੱਖ-ਵੱਖ ਧਾਰਾਵਾਂ ਦੇ ਅਧੀਨ 2 ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ ਪਰ ਅਜੇ ਤੱਕ ਕਿਸੇ ਵੀ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਣ ਦਾ ਸਮਾਚਾਰ ਹੈ।

 ਪਿੰਡ ਡਡਵਿੰਡੀ ਨਿਵਾਸੀ ਕੁਲਵੰਤ ਲਾਲ ਪੁੱਤਰ ਭਾਨਾ ਰਾਮ ਨੇ ਦੱਸਿਆ ਕਿ ਉਹ ਮਸੀਹੀ ਭਾਈਚਾਰੇ ਨਾਲ ਸੰਬੰਧਿਤ ਹੈ। ਮਸੀਹੀ ਧਰਮ ''ਚ ਮੌਤ ਹੋ ਜਾਣ ਤੋਂ ਬਾਅਦ ਮ੍ਰਿਤਕ ਦੇਹ ਨੂੰ ਦਫਨਾਇਆ ਜਾਂਦਾ ਹੈ। ਉਸ ਨੇ ਦੱਸਿਆ ਕਿ ਬੀਤੇ 4 ਦਸੰਬਰ ਨੂੰ ਉਹ ਖੋਜੇਵਾਲ ਵਿਖੇ ਚਰਚ ''ਚ ਇਕ ਧਾਰਮਿਕ ਸਮਾਗਮ ''ਚ ਹਿੱਸਾ ਲੈਣ ਗਿਆ ਸੀ ਤੇ ਉਸ ਨੂੰ ਉਥੇ ਮਨਜੀਤ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਫਤਿਹ ਜਲਾਲ ਜ਼ਿਲਾ ਜਲੰਧਰ ਨੇ ਦੱਸਿਆ ਕਿ ਉਸ ਦੀ ਧਰਮ ਪਤਨੀ ਅਮਰਜੀਤ ਕੌਰ ਦੀ ਮੌਤ ਹੋ ਗਈ ਹੈ, ਜਿਸ ''ਤੇ ਉਹ ਤੁਰੰਤ ਉਸ ਦੇ ਨਾਲ ਪਿੰਡ ਡਡਵਿੰਡੀ ਪੁੱਜਾ, ਜਿਥੇ ਮੇਰੇ ਪਹੁੰਚਣ ਤੋਂ ਪਹਿਲਾਂ ਹੀ ਮੇਰਾ ਭਰਾ ਸੋਹਨ ਲਾਲ ਪੁੱਤਰ ਭਾਨਾ ਰਾਮ ਵਾਸੀ ਡਡਵਿੰਡੀ ਤੇ ਮੇਰਾ ਸਾਲਾ ਲਛਮਣ ਸਿੰਘ ਪੁੱਤਰ ਸ਼ੰਕਰ ਸਿੰਘ ਵਾਸੀ ਸੁਰਖਪੁਰ ਮੇਰੀ ਪਤਨੀ ਅਮਰਜੀਤ ਕੌਰ ਦੀ ਮ੍ਰਿਤਕ ਦੇਹ ਦਾ ਸਸਕਾਰ ਕਰਨ ਦੀ ਤਿਆਰੀ ਕਰ ਰਹੇ ਸਨ, ਜਿਨ੍ਹਾਂ ਨੂੰ ਮੈਂ ਕਿਹਾ ਕਿ ਉਹ ਈਸਾਈ ਧਰਮ ਦੇ ਨਾਲ ਸਬੰਧ ਰੱਖਦਾ ਹੈ ਤੇ ਆਪਣੇ ਧਰਮ ਦੇ ਅਨੁਸਾਰ ਹੀ ਆਪਣੀ ਪਤਨੀ ਦੀ ਮ੍ਰਿਤਕ ਦੇਹ ਨੂੰ ਦਫਨਾਉਣਾ ਚਾਹੁੰਦਾ ਹੈ ਪਰ ਉਨ੍ਹਾਂ ਮੇਰੀ ਇਕ ਨਾ ਸੁਣੀ ਤੇ ਮੇਰੀ ਪਤਨੀ ਅਮਰਜੀਤ ਕੌਰ ਦਾ ਸਸਕਾਰ ਕਰ ਦਿੱਤਾ, ਜਿਸ ਦੇ ਬਾਅਦ ਮੈਂ ਥਾਣਾ ਚੌਕੀ ਮੋਠਾਵਾਲਾ ਵਿਖੇ ਦਰਖਾਸਤ ਦਿੱਤੀ।
 ਪੁਲਸ ਚੌਕੀ ਮੋਠਾਵਾਲਾ ''ਚ ਜਾਣ ਤੋਂ ਪਹਿਲਾਂ ਹੀ ਬੀਤੀ 11 ਦਸੰਬਰ 2016 ਨੂੰ ਮੇਰੀ ਪਤਨੀ ਦੀਆਂ ਅਸਥੀਆਂ ਨੂੰ ਵੀ ਕੱਢ ਕੇ ਪਤਾ ਨਹੀਂ ਕਿਥੇ ਲੈ ਗਏ ਹਨ। ਉਕਤ ਲੋਕਾਂ ਨੇ ਮੇਰੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਤੇ ਉਕਤ ਸਾਰੇ ਵਿਅਕਤੀਆਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਉਪਰੰਤ ਥਾਣਾ ਸੁਲਤਾਨਪੁਰ ਲੋਧੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਗਈ ਤੇ ਬਾਅਦ ''ਚ ਬਣਦੀ ਕਾਰਵਾਈ ਕਰਦੇ ਹੋਏ ਸੋਹਨ ਲਾਲ ਪੁੱਤਰ ਭਾਨਾ ਰਾਮ ਵਾਸੀ ਡਡਵਿੰਡੀ ਤੇ ਲਛਮਣ ਸਿੰਘ ਪੁੱਤਰ ਸ਼ੰਕਰ ਸਿੰਘ ਵਾਸੀ ਸੁਰਖਪੁਰ ਦੇ ਖਿਲਾਫ ਧਾਰਾ 295 ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।ਇਸ ਸਬੰਧੀ ਪੰਜਾਬ ਕ੍ਰਿਸ਼ਚੀਅਨ ਯੂਥ ਫੈਲੋਸ਼ਿਪ ਦੇ ਸੂਬਾ ਪ੍ਰਧਾਨ ਸਰਬਜੀਤ ਰਾਜ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ''ਚ ਆਉਣ ਉਪਰੰਤ ਉਨ੍ਹਾਂ ਨੇ ਸੰਬੰਧਿਤ ਥਾਣਾ ਚੌਕੀ ਦੇ ਨਾਲ ਸੰਪਰਕ ਕੀਤਾ, ਜਿਸ ਦੇ ਜਵਾਬ ''ਚ ਚੌਕੀ ਇੰਚਾਰਜ ਮੋਠਾਵਾਲਾ ਨੇ ਦੋਵੇਂ ਪਾਰਟੀਆਂ ਨੂੰ 11 ਦਸੰਬਰ 2016 ਨੂੰ ਸ਼ਾਮ ਦਾ ਸਮਾਂ ਦਿੱਤਾ ਸੀ ਪਰ ਦੋਵੇਂ ਪਾਰਟੀਆਂ ਦੇ ਇੱਕਠੇ ਹੋਣ ਤੋਂ ਪਹਿਲਾਂ ਹੀ ਪਿੰਡ ਡਡਵਿੰਡੀ ਦੇ ਸਰਪੰਚ ਤੇ ਸੰਬੰਧਿਤ ਥਾਣਾ ਚੌਕੀ ਇੰਚਾਰਜ ਨੇ ਮਿਲੀਭੁਗਤ ਰਾਹੀਂ ਅਸਥੀਆਂ ਨੂੰ ਕੱਢ ਕੇ ਖੁਰਦ-ਬੁਰਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮਸੀਹੀ ਭਾਈਚਾਰੇ ਦੇ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਮੰਗ ਕੀਤੀ ਕਿ ਸੰਬੰਧਿਤ ਚੌਕੀ ਦੇ ਇੰਚਾਰਜ ਤੇ ਪਿੰਡ ਦੇ ਸਰਪੰਚ ਦੇ ਖਿਲਾਫ ਵੀ ਪੁਲਸ ਬਣਦੀ ਕਾਰਵਾਈ ਕਰੇ। 

ਕੀ ਕਹਿਣਾ ਹੈ ਸਰਪੰਚ ਦਾ?
ਇਸ ਸਬੰਧੀ ਪਿੰਡ ਦੇ ਸਰਪੰਚ ਨਾਲ ਮੋਬਾਇਲ ''ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ''ਤੇ ਲਗਾਏ ਸਾਰੇ ਦੋਸ਼ ਝੂਠੇ ਤੇ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਜਦੋਂ ਇਹ ਘਟਨਾ ਹੋਈ ਤਾਂ ਉਹ ਪਿੰਡ ''ਚ ਹੀ ਨਹੀਂ ਸਨ। ਉਹ ਕਪੂਰਥਲਾ ਸ਼ਹਿਰ ''ਚ ਇਕ ਰਾਜ਼ੀਨਾਮਾ ਕਰਵਾਉਣ ਵਾਸਤੇ ਗਏ ਹੋਏ ਸਨ।


Related News