ਅਮਰੀਕਾ ਦੀ ਧਰਤੀ 'ਤੇ ਝੰਡੇ ਗੱਡਣ ਵਾਲੀ ਜਸਪ੍ਰੀਤ ਕੌਰ ਦਾ ਪਿੰਡ ਪਹੁੰਚਣ 'ਤੇ ਸ਼ਾਨਦਾਰ ਸਵਾਗਤ

08/23/2017 12:41:42 PM

ਝਬਾਲ (ਹਰਬੰਸ) : ਅਮਰੀਕਾ ਵਿਚ ਵਰਲਡ ਪੁਲਸ ਖੇਡਾਂ ਵਿਚ ਸੋਨ, ਚਾਂਦੀ ਅਤੇ ਕਾਂਸੇ ਦੇ ਮੈਡਲ ਜੇਤੂ ਜਸਪ੍ਰੀਤ ਕੌਰ ਪੁੱਤਰੀ ਹਰਜੀਤ ਸਿੰਘ ਸਾਬਕਾ ਸਰਪੰਚ ਦਾ ਪਿੰਡ ਐਮਾ ਪਹੁੰਚਣ 'ਤੇ ਪਿੰਡ ਵਾਸੀਆਂ ਵਲੋਂ ਢੋਲ ਢਮੱਕਿਆਂ ਨਾਲ ਸ਼ਾਨਦਾਰ ਢੰਗ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ 'ਤੇ ਜਸਪ੍ਰੀਤ ਕੌਰ ਨੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਮੱਥਾ ਟੇਕਿਆ ਜਿੱਥੇ ਮੈਨੇਜਰ ਭਾਈ ਜਸਪਾਲ ਸਿੰਘ, ਭਾਈ ਮਨਜੀਤ ਸਿੰਘ ਮੈਂਬਰ ਐੱਸ. ਜੀ. ਪੀ. ਸੀ., ਬਾਬਾ ਨਿਰਮਲ ਸਿੰਘ ਢਾਲਾ, ਮਲਕੀਤ ਸਿੰਘ ਢੋਤੀਆਂ, ਰਣਜੋਤ ਸਿੰਘ ਢੋਤੀਆਂ, ਚੇਅਰਮੈਨ ਹਰਬੰਸ ਸਿੰਘ ਝਬਾਲ, ਚੇਅਰਪਰਸਨ ਬੀਬੀ ਰਜਵੰਤ ਕੌਰ ਝਬਾਲ, ਪੀ. ਰਾਣਾ ਦਿਆਲ, ਰਾਣਾ ਡੰਡੀ ਵਿੰਡ, ਡੀ. ਐੱਸ. ਪੀ. ਪਿਆਰਾ, ਐੱਸ. ਐੱਚ. ਓ.  ਸ਼ਰਮਾ, ਦਲਜੀਤ ਸਿੰਘ ਐਮਾ ਅਤੇ ਹੋਰ ਇਲਾਕੇ ਦੀਆਂ ਸ਼ਖਸੀਅਤਾਂ ਵਲੋਂ ਜਸਪ੍ਰੀਤ ਨੂੰ ਸਨਾਮਤ ਕੀਤਾ ਗਿਆ।


Related News