ਸਰਹੱਦ ਪਾਰ: 7 ਦਿਨਾਂ ਤੋਂ ਲਾਪਤਾ ਬੱਚੀ ਦੀ ਮਿਲੀ ਲਾਸ਼, ਪੋਸਟਮਾਰਟਮ ਰਿਪੋਰਟ ਜਾਣ ਪਰਿਵਾਰ ਦੇ ਉੱਡੇ ਹੋਸ਼

06/29/2022 3:43:41 PM

ਗੁਰਦਾਸਪੁਰ/ਪਾਕਿਸਤਾਨ (ਵਿਨੋਦ)-ਲਗਭਗ 7 ਦਿਨ ਪਹਿਲਾਂ ਲਾਪਤਾ ਹੋਈ 12 ਸਾਲਾ ਬੱਚੀ ਦੀ ਲਾਸ਼ ਪਿੰਡ ਬੂਰੇਵਾਲ ਦੇ ਨੇੜੇ ਇਕ ਨਾਲੇ ’ਚ ਪਈ ਮਿਲੀ। ਸੂਤਰਾਂ ਅਨੁਸਾਰ ਪਿੰਡ ਬੂਰੇਵਾਲ ਦੇ ਮੁਹੱਲਾ ਇਕਬਾਲ ਨਗਰ ਦੇ ਮਜ਼ਦੂਰ ਨਜ਼ੀਰ ਅਹਿਮਦ ਦੀ 12 ਸਾਲਾ ਬੱਚੀ ਮਾਫ਼ੀਆ ਸ਼ਹਿਜਾਦੀ 7 ਦਿਨ ਪਹਿਲਾਂ ਇਕ ਦੁਕਾਨ ’ਤੇ ਸਾਮਾਨ ਲੈਣ ਦੇ ਲਈ ਗਈ ਸੀ ਪਰ ਵਾਪਸ ਘਰ ਨਹੀਂ ਆਈ। ਪਰਿਵਾਰ ਨੇ ਕਾਫ਼ੀ ਤਾਲਾਸ਼ ਤੋਂ ਬਾਅਦ ਮਾਡਲ ਟਾਊਨ ਪੁਲਸ ਸਟੇਸ਼ਨ ਵਿਚ ਸ਼ਹਿਜਾਦੀ ਦੇ ਲਾਪਤਾ ਹੋਣ ਦੀ ਰਿਪੋਰਟ ਲਿਖਵਾਈ। ਪੁਲਸ ਨੇ ਕੇਸ ਦਰਜ਼ ਕਰ ਲਿਆ ਪਰ ਉਸ ਦੇ ਬਾਵਜੂਦ ਸ਼ਹਿਜਾਦੀ ਦਾ ਕੋਈ ਸੁਰਾਗ ਨਹੀਂ ਮਿਲਿਆ। 

ਇਹ ਵੀ ਪੜ੍ਹੋ: 12ਵੀਂ ਦੇ ਨਤੀਜੇ 'ਚ ਜਲੰਧਰ ਜ਼ਿਲ੍ਹੇ 'ਚ ਅੱਵਲ ਰਹੀ ਟਰੱਕ ਡਰਾਈਵਰ ਦੀ ਧੀ, ਮਾਪਿਆਂ 'ਚ ਖ਼ੁਸ਼ੀ ਦੀ ਲਹਿਰ

ਅੱਜ ਸਵੇਰੇ ਸ਼ਹਿਜਾਦੀ ਦੀ ਇਕ ਨਾਲੇ 'ਚੋਂ ਲਾਸ਼ ਮਿਲੀ। ਪੋਸਟਮਾਰਟਮ ਕਰਨ ਵਾਲੇ ਡਾਕਟਰਾਂ ਮੁਤਾਬਕ ਸ਼ਹਿਜਾਦੀ ਦੇ ਨਾਲ ਜਬਰ-ਜ਼ਿਨਾਹ ਕਰਨ ਤੋਂ ਬਾਅਦ ਗਲਾ ਦਬਾ ਕੇ ਉਸ ਦਾ ਕਤਲ ਕੀਤਾ ਗਿਆ ਹੈ। ਪਰਿਵਾਰ ਵਾਲਿਆਂ ਨੇ ਧਮਕੀ ਦਿੱਤੀ ਕਿ ਜਦ ਉਨ੍ਹਾਂ ਦੀ ਕੁੜੀ ਦੇ ਹੱਤਿਆਰਿਆਂ ਨੂੰ ਪੁਲਸ ਨੇ ਗ੍ਰਿਫ਼ਤਾਰ ਨਾ ਕੀਤਾ ਤਾਂ ਸਾਰਾ ਪਰਿਵਾਰ ਪੁਲਸ ਸਟੇਸ਼ਨ ਸਾਹਮਣੇ ਖ਼ੁਦਕੁਸ਼ੀ ਕਰੇਗਾ। ਪੁਲਸ ਨੇ ਦੋਸ਼ੀਆਂ ਨੂੰ ਚਾਰ ਦਿਨ ਵਿਚ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ।

ਇਹ ਵੀ ਪੜ੍ਹੋ: ਬਲਾਚੌਰ ਵਿਖੇ ਬਿਸਤ ਦੋਆਬ ਨਹਿਰ ’ਚ ਰੁੜੀਆਂ 5 ਮਾਸੂਮ ਬੱਚੀਆਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News