ਚਾਰ ਦੀਵਾਰੀ ਤੋੜ ਕੇ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼

Monday, Dec 07, 2020 - 05:27 PM (IST)

ਚਾਰ ਦੀਵਾਰੀ ਤੋੜ ਕੇ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼

ਰਾਜਪੁਰਾ (ਮਸਤਾਨਾ) : ਪਿੰਡ ਸ਼ਾਮਦੂ ਸਥਿਤ ਕਿਸੇ ਦੀ ਜ਼ਮੀਨ ’ਤੇ ਹੋਈ ਚਾਰ ਦੀਵਾਰੀ ਨੂੰ ਤੋੜ ਕੇ ਉਸ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਦੇ ਦੋਸ਼ ਹੇਠ ਥਾਣਾ ਸਿਟੀ ਦੀ ਪੁਲਸ ਨੇ 4 ਭਰਾਵਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਚੰਡੀਗੜ੍ਹ ਵਾਸੀ ਸੇਵਾ ਸਿੰਘ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਨ੍ਹਾਂ ਨੇ ਪਿੰਡ ਸ਼ਾਮਦੂ ਵਿਖੇ ਜ਼ਮੀਨ ਖਰੀਦ ਕੀਤੀ ਹੋਈ ਸੀ ਅਤੇ ਉਸ ’ਤੇ ਚਾਰ ਦੀਵਾਰੀ ਵੀ ਕੀਤੀ ਹੋਈ ਸੀ।

ਕੁੱਝ ਦਿਨ ਪਹਿਲਾਂ ਪਿੰਡ ਸੈਦਖੇੜੀ ਵਾਸੀ ਚਾਰ ਭਰਾ ਭਲਿੰਦਰ ਸਿੰਘ, ਨਿਸ਼ਾਨ ਸਿੰਘ, ਜੋਗਿੰਦਰ ਸਿੰਘ ਸਣੇਚਾਰ ਭਰਾਵਾਂ ਨੇ ਜ਼ਮੀਨ ’ਤੇ ਹੋਈ ਚਾਰ ਦੀਵਾਰੀ ਤੋੜ ਕੇ ਉਸ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਪੁਲਸ ਨੇ ਸੇਵਾ ਸਿੰਘ ਦੀ ਸ਼ਿਕਾਇਤ ’ਤੇ ਉਕਤ ਚਾਰ ਭਰਾਵਾਂ ਖ਼ਿਲਾਫ਼ ਧਾਰਾ 447, 511, 427 ਅਧੀਨ ਮਾਮਲਾ ਦਰਜ ਕਰ ਲਿਆ ਹੈ।
 


author

Babita

Content Editor

Related News