ਕਾਰ ਹੇਠਾਂ ਕੁਚਲੀ ਔਰਤ ਦਾ ਮਾਮਲਾ : ਗਿੱਦੜਬਾਹਾ ਪੁਲਸ ਨੇ 4 ਖ਼ਿਲਾਫ਼ ਦਰਜ ਕੀਤਾ ਮਾਮਲਾ

Tuesday, Apr 25, 2023 - 02:01 PM (IST)

ਗਿੱਦੜਬਾਹਾ (ਚਾਵਲਾ) : ਬੀਤੀ ਰਾਤ ਗਿੱਦੜਬਾਹਾ-ਮਲੋਟ ਰੋਡ ’ਤੇ ਸਥਿਤ ਮਾਰਕਫੈੱਡ ਪਲਾਂਟ ਨੇੜੇ ਆਪਣੇ ਭਰਾ ਨੂੰ ਲੜਾਈ ਵਿਚ ਦੂਜੀ ਧਿਰ ਕੋਲੋਂ ਛੁਡਾਉਣ ਆਈ ਔਰਤ ਨੂੰ ਕਾਰ ਹੇਠ ਦੇ ਕੇ ਮਾਰਨ ਦੇ ਦੋਸ਼ ਵਿਚ ਥਾਣਾ ਗਿੱਦੜਬਾਹਾ ਪੁਲਸ ਨੇ 4 ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ। ਪੁਲਸ ਕੋਲੋਂ ਦਰਜ ਕਰਵਾਏ ਬਿਆਨ ਵਿਚ ਮ੍ਰਿਤਕ ਮਾਲਾ ਦੇਵੀ ਦੀ ਮਾਂ ਰੇਸਮੀ ਦੇਵੀ ਉਰਫ ਮੰਗੋ ਨੇ ਦੱਸਿਆ ਕਿ ਉਸਦਾ ਇਕ ਮੁੰਡਾ ਅਰਜਨ ਅਤੇ 5 ਕੁੜੀਆਂ ਹਨ ਜਦਕਿ ਮ੍ਰਿਤਕ ਮਾਲਾ ਦੇਵੀ ਸਭ ਤੋਂ ਵੱਡੀ ਸੀ, ਜਿਸ ਦਾ ਵਿਆਹ ਕਰੀਬ 17 ਸਾਲ ਪਹਿਲਾਂ ਸੁਨੀਲ ਕੁਮਾਰ ਵਾਸੀ ਗਿੱਦੜਬਾਹਾ ਨਾਲ ਹੋਇਆ ਸੀ। 22 ਅਪ੍ਰੈਲ ਦੀ ਰਾਤ ਉਸਦਾ ਮੁੰਡਾ ਦਾ ਦੀਪੂ, ਰਵਿੰਦਰ, ਗਗਨਦੀਪ ਅਤੇ ਕਾਲਾ ਨਾਲ ਝਗੜਾ ਹੋ ਗਿਆ, ਜਿਸ ’ਤੇ ਉਸਦੀ ਕੁੜੀ ਮਾਲਾ ਦੇਵੀ ਅਤੇ ਦੋਹਤੀ ਸੁਵਿਤਾ ਮੌਕੇ ’ਤੇ ਪੁੱਜੇ ਤਾਂ ਦੀਪੂ ਨੇ ਮਾਲਾ ਦੇਵੀ ਅਤੇ ਦੋਹਤੀ ਸੁਵਿਤਾ ਦੇ ਚਪੇੜਾਂ ਮਾਰੀਆਂ। 

ਇਹ ਵੀ ਪੜ੍ਹੋ- ਭਵਾਨੀਗੜ੍ਹ 'ਚ ਸ਼ੱਕੀ ਹਾਲਤ 'ਚ ਮਿਲੀ 3 ਦਿਨਾਂ ਤੋਂ ਲਾਪਤਾ ਨੌਜਵਾਨ ਦੀ ਲਾਸ਼, ਮਾਪਿਆਂ ਦਾ ਇਕਲੌਤਾ ਪੁੱਤ ਸੀ ਸਤਿਗੁਰ

ਇਸ ਦੌਰਾਨ ਲੋਕਾਂ ਦਾ ਇਕੱਠ ਹੁੰਦਾ ਦੇਖ ਕੇ ਉਕਤ ਚਾਰੇ ਦੀਪੂ ਦੀ ਕਾਰ ਸੈਂਟਰੋ ਨੰਬਰ ਪੀ. ਬੀ. 30 ਆਰ 9661 ਵਿਚ ਬੈਠ ਗਏ, ਜਿਸ ਨੂੰ ਦੀਪੂ ਚਲਾਉਣ ਲੱਗਾ। ਦੀਪੂ ਨੇ ਕਾਰ ਨੂੰ ਤੇਜ਼ ਰਫ਼ਤਾਰ ਨਾਲ ਭਜਾਉਂਦੇ ਹੋਏ ਉਸਦੀ ਕੁੜੀ ਮਾਲਾ ਵਿਚ ਮਾਰਿਆ, ਜਿਸ ’ਤੇ ਮਾਲਾ ਜ਼ਮੀਨ ’ਤੇ ਡਿੱਗ ਗਈ ਅਤੇ ਦੀਪੂ ਨੇ ਕਾਰ ਨੂੰ ਜ਼ਮੀਨ 'ਤੇ ਡਿੱਗੀ ਪਈ ਮਾਲਾ ਦੇ ਉਪਰੋਂ ਲੰਘਾ ਕੇ ਕੁਚਲ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਇਸ ਘਟਨਾ 'ਚ ਗੰਭੀਰ ਜ਼ਖਮੀ ਮਾਲਾ ਨੂੰ ਪਹਿਲਾਂ ਸਿਵਲ ਹਸਪਤਾਲ ਗਿੱਦੜਬਾਹਾ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਬਠਿੰਡਾ ਰੈਫ਼ਰ ਕਰ ਦਿੱਤਾ ਪਰ ਸਿਵਲ ਹਸਪਤਾਲ ਬਠਿੰਡਾ ਵਿਖੇ ਮਾਲਾ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ- ਭਿਆਨਕ ਸੜਕ ਹਾਦਸੇ 'ਚ ਦੋ ਪੁੱਤਾਂ ਦੇ ਸਾਹਮਣੇ ਤੜਫ਼-ਤੜਫ਼ ਕੇ ਹੋਈ ਪਿਓ ਦੀ ਮੌਤ

ਓਧਰ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਗਿੱਦੜਬਾਹਾ ਦੇ ਐੱਸ. ਐੱਚ. ਓ. ਗੁਰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਮਾਲਾ ਦੇਵੀ ਦੀ ਮਾਤਾ ਰੇਸ਼ਮੀ ਦੇਵੀ ਦੇ ਬਿਆਨਾਂ ’ਤੇ ਮਨਦੀਪ ਸਿੰਘ ਉਰਫ ਦੀਪੂ ਪੁੱਤਰ ਗੁਰਬਚਨ ਸਿੰਘ ਉਰਫ ਬਬਲੀ, ਗਗਨ ਸਿੰਘ ਉਰਫ ਗੋਰਾ ਪੁੱਤਰ ਪਰਮਜੀਤ ਸਿੰਘ, ਰਵਿੰਦਰ ਸਿੰਘ ਪੁੱਤਰ ਬਲਜਿੰਦਰ ਸਿੰਘ ਅਤੇ ਬਲਬੀਰ ਸਿੰਘ ਉਰਫ ਕਾਲਾ ਪੁੱਤਰ ਬਲਵੰਤ ਸਾਰੇ ਵਾਸੀ ਗਿੱਦੜਬਾਹਾ ਵਿਰੁੱਧ ਮੁਕੱਦਮਾ ਦਰਜ ਕਰਕੇ ਕਥਿਤ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਮਾਲਾ ਦੇਵੀ ਦਾ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਨੂੰ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News