ਲਾਕਡਾਊਨ ਦੇ ਬਾਵਜੂਦ ਵੀ ਪੁਲਸ ਚੋਰੀਆਂ ਰੋਕਣ ''ਚ ਅਸਫਲ, ਚੋਰਾਂ ਨੇ ਸ਼ਟਰ ਤੋੜ ਉੜਾਈ ਨਕਦੀ

Friday, May 21, 2021 - 01:38 AM (IST)

ਲਾਕਡਾਊਨ ਦੇ ਬਾਵਜੂਦ ਵੀ ਪੁਲਸ ਚੋਰੀਆਂ ਰੋਕਣ ''ਚ ਅਸਫਲ, ਚੋਰਾਂ ਨੇ ਸ਼ਟਰ ਤੋੜ ਉੜਾਈ ਨਕਦੀ

ਜਲੰਧਰ(ਬਿਊਰੋ)- ਲਾਕਡਾਊਨ ਦੇ ਬਾਵਜੂਦ ਪੁਲਸ ਨੂੰ ਠੇਂਗਾ ਦਿਖਾਉਂਦੇ ਹੋਏ ਜਲੰਧਰ ਦੇ ਆਦਰਸ਼ ਨਗਰ ਕੋਲ ਪੈਂਦੇ ਕ੍ਰਿਸ਼ਨਾ ਨਗਰ 'ਚ ਚੋਰਾਂ ਨੇ ਸ਼ਟਰਾਂ ਨੂੰ ਤੋੜ ਨਕਦੀ ਡਾਲਰ ਅਤੇ ਹੋਰ ਸਮਾਨ ਚੁਰਾ ਕੇ ਲੈ ਗਏ। ਦੁਕਾਨ ਦੇ ਮਾਲਕ ਨੂੰ ਚੋਰੀ ਦੀ ਜਾਣਕਾਰੀ ਸਵੇਰੇ ਕਿਸੇ ਵਿਅਕਤੀ ਦੁਆਰਾ ਹੋਈ। 

PunjabKesariਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਕ ਪੰਕਜ ਖੰਨਾ ਨੇ ਦੱਸਿਆ ਕਿ ਉਹ ਬੀਤੇ ਦਿਨ ਦੁਪਹਿਰ 3 ਵਜੇ ਦੁਕਾਨ ਬੰਦ ਕਰ ਚਲਾ ਗਿਆ ਸੀ ਅਤੇ ਅੱਜ ਖ਼ਬਰ ਮਿਲੀ ਕੀ ਤਾਲੇ ਟੁੱਟੇ ਹੋਏ ਹਨ। ਚੋਰ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਏ ਹਨ। ਸੀ.ਸੀ.ਟੀ.ਵੀ. ਮੁਤਾਬਕ ਚੋਰੀ ਕਰਨ ਵਾਲੇ 4 ਨਾਬਾਲਗ ਲੱਗ ਰਹੇ ਹਨ। 
ਇਸ ਘਟਨਾ ਦੀ ਜਾਣਕਾਰੀ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੂੰ ਦਿੱਤੀ ਗਈ ਹੈ ਮੌਕੇ 'ਤੇ ਪੁੱਜੀ ਪੁਲਸ ਨੇ ਕਾਰਵਾਈ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।   


author

Bharat Thapa

Content Editor

Related News