ਮੋਗਾ ਪੁਲਸ ਅਤੇ ਐਕਸਾਈਜ਼ ਵਿਭਾਗ ਦੀ ਸਤਲੁਜ ਦਰਿਆ ਕੰਢੇ ਰੇਡ

Friday, Dec 30, 2022 - 06:32 PM (IST)

ਮੋਗਾ ਪੁਲਸ ਅਤੇ ਐਕਸਾਈਜ਼ ਵਿਭਾਗ ਦੀ ਸਤਲੁਜ ਦਰਿਆ ਕੰਢੇ ਰੇਡ

ਮੋਗਾ (ਆਜ਼ਾਦ) : ਜ਼ਿਲ੍ਹਾ ਪੁਲਸ ਮੁਖੀ ਗੁਲਨੀਤ ਸਿੰਘ ਖੁਰਾਣਾ ਅਤੇ ਡਿਪਟੀ ਕਮਿਸ਼ਨਰ (ਐਕਸਾਈਜ਼) ਫਿਰੋਜ਼ਪੁਰ ਰੇਂਜ ਸ਼ਰਲਿਨ ਆਹਲੂਵਾਲੀਆ ਅਤੇ ਸਹਾਇਕ ਕਮਿਸ਼ਨਰ (ਐਕਸਾਈਜ਼) ਫਰੀਦਕੋਟ ਰੇਂਜ ਵਿਕਰਮ ਠਾਕੁਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਐਕਸਾਈਜ਼ ਅਫਸਰ ਮੋਗਾ ਨਵਦੀਪ ਸਿੰਘ ਅਤੇ ਆਬਕਾਰੀ ਨਿਰੀਖਕ ਧਰਮਕੋਟ ਅਜੇ ਕੁਮਾਰ ਵੱਲੋਂ ਧਰਮਕੋਟ ਦੇ ਸਤਲੁਜ ਦਰਿਆ ਉੱਪਰ ਪਿੰਡ ਚੱਕ ਭੂਰ ਅਤੇ ਤਾਰੇਵਾਲਾ ਵਿਖੇ ਰੇਡ ਕੀਤੀ ਗਈ। ਇਸ ਰੇਡ ਬਾਰੇ ਨਵਦੀਪ ਸਿੰਘ ਅਤੇ ਅਜੇ ਕੁਮਾਰ ਨੇ ਸਾਂਝੇ ਤੌਰ ਉੱਪਰ ਦੱਸਿਆ ਕਿ ਇਸ ਰੇਡ ਤੋਂ ਉਨ੍ਹਾਂ ਨੂੰ ਦੋ ਲੋਹੇ ਦੇ ਡਰੰਮ, 25 ਤਰਪਾਲਾਂ ਮਿਲੀਆਂ, ਜਿਨ੍ਹਾਂ ਵਿਚ ਤਕਰੀਬਨ 35 ਹਜ਼ਾਰ ਲਿਟਰ ਲਾਹਣ ਭਰਿਆ ਹੋਇਆ ਸੀ।

ਉਨ੍ਹਾਂ ਦੱਸਿਆ ਕਿ ਵਿਭਾਗੀ ਹਦਾਇਤਾਂ ਅਨੁਸਾਰ ਇਸ ਲਾਹਣ ਨੂੰ ਮੌਕੇ ਉੱਪਰ ਹੀ ਨਸ਼ਟ ਕਰਵਾ ਦਿੱਤਾ ਗਿਆ। ਆਪਣੇ ਬਿਆਨ ਵਿਚ ਉਨ੍ਹਾਂ ਦੱਸਿਆ ਕਿ ਦੋਸ਼ੀਆਂ ਖ਼ਿਲਾਫ ਸਖਤ ਤੋਂ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੂਬੇ ਵਿਚ ਕਿਧਰੇ ਵੀ ਗੈਰ ਕਾਨੂੰਨੀ ਕੰਮ ਕਰਨ ਵਾਲੇ ਅਤੇ ਮਾੜੇ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਪੁਲਸ ਵਿਭਾਗ ਅਤੇ ਐਕਸਾਈਜ਼ ਵਿਭਾਗ ਗੈਰ ਕਾਨੂੰਨੀ ਕੰਮਾਂ ਨੂੰ ਰੋਕਣ ਲਈ ਦਿਨ-ਰਾਤ ਕੰਮ ਕਰ ਰਹੇ ਹਨ।


author

Gurminder Singh

Content Editor

Related News